Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing KMS ਕਾਲਜ ਵਿਖੇ ਲੇਖ ਲਿੱਖਣ ਅਤੇ ਪੋਸਟਰ ਬਣਾਉਣ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ    

KMS ਕਾਲਜ ਵਿਖੇ ਲੇਖ ਲਿੱਖਣ ਅਤੇ ਪੋਸਟਰ ਬਣਾਉਣ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ    

ਦਸੂਹਾ (ਚੌਧਰੀ) 

: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ. ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਵਿਖੇ ‘ਲੇਖ ਲਿੱਖਣ’ ਅਤੇ ‘ਪੋਸਟਰ ਬਣਾਉਣ’ ਦੇ ਮੁਕਾਬਲੇ ਕਾਲਜ ਦੇ ਸ਼੍ਰੀਮਤੀ ਮੰਜੂਲਾ ਸੈਣੀ ਫੈਸ਼ਨ ਡਿਜ਼ਾਈਨ ਵਿਭਾਗ ਵਿੱਚ ਕਰਵਾਏ ਗਏ। ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੇ  ਹਰ ਵਿਭਾਗ ਦੇ ਵਿਦਿਆਰਥੀਆਂ ਨੇ  ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ ਜੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ – ‘ਲੇਖ ਲਿੱਖਣ’ ਵਿੱਚ ਕਾਲਜ ਦੇ ਵੱਖ ਵੱਖ  ਵਿਭਾਗਾਂ ਦੇ ਵਿਦਿਆਰਥੀ  ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਪਰੋਤਸਾਹਿਤ ਕਰਨ ਦੇ ਲਈ ਪਹੁੰਚੇ।  ਹਰ ਡੀਪਾਰਟਮੈਂਟ ਦੇ ਵਿਦਿਆਥੀਆਂ ਨੇ ਆਪਣੇ ਵਿਭਾਗ ਦੀ ਨੁਮਾਇੰਦਗੀ ਕਰਦਿਆਂ ਬਿਹਤਰੀਨ ਪ੍ਰਦਰਸ਼ਨ ਕੀਤਾ। ਲੇਖ ਲਿੱਖਣ ਦੀ ਪ੍ਰਤੀਯੋਗਿਤਾ ਦੌਰਾਨ  ਆਈ.ਟੀ. ਵਿਭਾਗ ‘ਬਾਜ਼’ ਦੀ ਨੁਮਾਇੰਦਗੀ ਰੋਹਿਤ, ਮੈਨੇਜਮੈਂਟ ਵਿਭਾਗ ‘ਰੌਣਕ’ ਦੀ ਨੁਮਾਇੰਦਗੀ ਪੂਨਮ ਨੇ ਅਤੇ ਸਾਇੰਸ ਵਿਭਾਗ ‘ਸ਼ਾਈਨਰ’ ਦੀ ਨੁਮਾਇੰਦਗੀ ਗਗਨਦੀਪ ਕੌਰ ਨੇ ਕੀਤੀ। ਵਧੇਰੇ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਡਾ. ਮਾਨਵ ਸੈਣੀ ਜੀ ਨੇ  ਦਸਿਆ ਕਿ – ‘ਪੋਟਰ ਬਣਾਉਣ’ ਵਿੱਚ  ਹਰ ਡੀਪਾਰਟਮੈਂਟ ਦੇ ਵਿਦਿਆਥੀਆਂ ਨੇ ਆਪਣੇ ਵਿਭਾਗ ਦੀ ਨੁਮਾਇੰਦਗੀ ਕਰਦਿਆਂ ਬਿਹਤਰੀਨ ਪ੍ਰਦਰਸ਼ਨ ਕੀਤਾ। ਪ੍ਰਤੀਯੋਗਿਤਾ ਦੌਰਾਨ  ਆਈ.ਟੀ. ਵਿਭਾਗ ‘ਬਾਜ਼’ ਦੀ ਨੁਮਾਇੰਦਗੀ ਹਰਮਨਦੀਪ ਸਿੰਘ ਨੇ, ਮੈਨੇਜਮੈਂਟ ਵਿਭਾਗ ‘ਰੌਣਕ’ ਦੀ ਨੁਮਾਇੰਦਗੀ ਹਰਪ੍ਰੀਤ ਕੌਰ ਨੇ, ਸਾਇੰਸ ਵਿਭਾਗ ‘ਸ਼ਾਈਨਰ’ ਦੀ ਨੁਮਾਇੰਦਗੀ ਅਨੁਸ਼ ਨੇ, ਅਤੇ ਫੈਸ਼ਨ ਡਿਜ਼ਾਇਨਿੰਗ ‘ਝੂਮਰ’ ਦੀ ਨੁਮਾਇੰਦਗੀ ਲਖਵੀਰ ਕੌਰ ਨੇ ਕੀਤੀ। ਮੁਕਾਬਲੇ ਦੌਰਾਨ ਸਾਰੇ ਵਿਦਿਆਰਥੀਆਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਅੰਤ ਵਿੱਚ ਵਿਜੇਤਾ ਬਾਰੇ ਦਸਦੇ ਹੋਏ ਡਾਇਰੈਕਟ ਡਾ.ਮਾਨਵ ਸੈਣੀ ਜੀ ਨੇ ਦਸਿਆ ਕਿ ‘ਲੇਖ ਲਿੱਖਣ’ ਵਾਲੀ ਪ੍ਰਤੀਯੋਗਿਤਾ ਵਿੱਚ ਆਈ.ਟੀ.ਵਿਭਾਗ ਦੇ  ਵਿਦਿਆਰਥੀ ਰੋਹਿਤ ਇਸ ਪ੍ਰਤਿਯੋਗਿਤਾ ਦਾ ਵਿਜੇਤਾ ਰਿਹਾ ਅਤੇ ‘ਪੋਸਟਰ ਬਣਾਉਣਾ’ ਦੇ ਪ੍ਰੀਯੋਗਿਤਾ ਵਿੱਚ ਸਾਇੰਸ ਵਿਭਾਗ ਦੇ ਅਨੂਸ਼ ਪਹਿਲੇ ਸਥਾਨ ਤੇ ਰਹੇ। ਇਸ ਮੌਕੇ ਤੇ ਡਾ. ਮਾਨਵ ਸੈਣੀ ਨੇ ਸਾਰੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤਿਯੋਗਿਤਾਵਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਹੀ ਲਾਭਕਾਰੀ ਹੁੰਦੀਆਂ ਹਨ। ਉਹਨਾਂ ਸਾਰੀਆਂ ਟੀਮਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਕਲਾ ਅਤੇ ਸੰਸਕ੍ਰਿਤਿਕ ਗਤਿਵਿਧੀਆਂ ਵਿੱਚ ਭਾਗ ਲੈਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਐਚ.ਓ.ਡੀ. ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਕੇ.ਐਮ.ਐਸ. ਕਾਲਜ ਸਿਰਫ਼ ਗਿਆਨ ਦਾ ਕੇਂਦਰ ਹੀ ਨਹੀਂ, ਸਗੋਂ ਇੱਕ ਐਸਾ ਮੰਚ ਹੈ ਜਿੱਥੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ, ਸੰਸਕ੍ਰਿਤਿਕ ਜੁੜਾਅ ਅਤੇ ਆਤਮ-ਵਿਕਾਸ ਦੇ ਮੌਕੇ ਮਿਲਦੇ ਹਨ। ਅਜਿਹੀਆਂ ਪ੍ਰਤੀਯੋਗਿਤਾਵਾਂ ਨੌਜਵਾਨਾਂ ਵਿੱਚ ਹੁਨਰ ਨੂੰ ਉਜਾਗਰ ਕਰਨ ਦੇ ਮੌਕਿਆਂ ਦੇ ਨਾਲ – ਨਾਲ ਉਹਨਾਂ ਵਿੱਚ ਸਹਿਯੋਗ, ਟੀਮ ਵਰਕ ਅਤੇ ਭਾਰਤੀ ਪਰੰਪਰਾਵਾਂ ਲਈ ਮਾਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਇਸ ਮੌਕੇ ਤੇ ਜੇਤੂ ਟੀਮ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਤੇ ਵਿਦਆਰਥੀਆਂ ਤੋਂ ਇਲਾਵਾ ਐਚ.ਓ.ਡੀ ਡਾ. ਰਾਜੇਸ਼ ਕੁਮਾਰ ਅਤੇ ਸਟਾਫ਼ ਮੈਂਬਰ ਸੋਨਮ ਸਲਾਰੀਆ, ਅਮਨਪ੍ਰੀਤ ਕੌਰ, ਮਨਜੀਤ, ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਲਖਵਿੰਦਰ ਕੌਰ, ਵੀਨਸ ਅਤੇ ਰਜਨੀ ਬਾਲਾ ਹਾਜ਼ਰ ਸਨ।

 Photo : ਮੁਕਬਲੇ ਦੌਰਾਨ ਵਿਦਆਰਥੀ।