Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਦਿਨ ਦਿਹਾੜੇ ਗੜ੍ਹਦੀਵਾਲਾ ਵਿਖੇ ਦੋ ਔਰਤਾਂ ਨੇ ਕਪੜੇ ਦੀ ਦੁਕਾਨ ਤੇ ਕੀਤੀ ਚੋਰੀ

ਦਿਨ ਦਿਹਾੜੇ ਗੜ੍ਹਦੀਵਾਲਾ ਵਿਖੇ ਦੋ ਔਰਤਾਂ ਨੇ ਕਪੜੇ ਦੀ ਦੁਕਾਨ ਤੇ ਕੀਤੀ ਚੋਰੀ

ਗੜ੍ਹਦੀਵਾਲਾ 30 ਜੂਨ (ਚੌਧਰੀ) 

: ਬੀਤੇ ਕੱਲ ਦਿਨ ਦਿਹਾੜੇ ਦੋ ਔਰਤਾ ਵਲੋਂ ਇੱਕ ਕਪੜੇ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਇਸ ਘਟਨਾ ਸਬੰਧੀ ਨਿਰਮਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨਵੀ ਬਸਤੀ ਪੰਡੋਰੀ ਅਟਵਾਲ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ  ਨੇ ਦੱਸਿਆ ਕਿ ਮਿਤੀ 29-06-2024 ਨੂੰ ਵਕਤ ਕਰੀਬ 2:30 ਵਜੇ ਉਹ ਆਪਣੀ ਦੁਕਾਨ K.S Collection ਪਰ ਮੌਜੂਦ ਸੀ ਤਾਂ ਦੋ ਅੋਰਤਾ ਦੁਕਾਨ ਅੰਦਰ ਆ ਕੇ ਕਪੜੇ ਖਰੀਦ ਕਰਨ ਲਈ ਕਪੜੇ ਦਿਖਾਉਣ ਸਬੰਧੀ ਕਹਿਣ ਲਗੀਆਂ। ਕਪੜੇ ਦੇਖਦੇ ਦੇਖਦੇ ਦੋਨੋ ਅੋਰਤਾਂ ਨੇ ਪਾਣੀ ਪੀਣ ਸਬੰਧੀ ਕਿਹਾ ਜਿਸ ਤੇ ਉਹ ਪਾਣੀ ਲੈਣ ਸਬੰਧੀ ਪਿਛੇ ਅੰਦਰ ਵੱਲ ਚਲਾ ਗਿਆ ਤੇ ਮਗਰੋਂ ਦੋਵੇ ਅੋਰਤਾ ਰਾਜ ਪਤਨੀ ਕਾਲਾ ਵਾਸੀ ਪਨਿਆੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਅਤੇ ਕਮਲਾ ਪਤਨੀ ਜੀਤ ਵਾਸੀ ਜੋੜਾ ਛਿਤਰਾ ਥਾਣਾ ਸਦਰ ਗੁਰਦਾਸਪੁਰ 16 ਪੈਟਾਂ ਅਤੇ 14 ਕਮੀਜ਼ਾਂ ਚੋਰੀ ਕਰਕੇ ਫਰਾਰ ਹੋ ਗਈਆਂ।

ਸੂਤਰਾਂ ਦੀ ਜਾਣਕਾਰੀ ਅਨੁਸਾਰ ਦੁਕਾਨਦਾਰਾਂ ਨੇ ਇਨ੍ਹਾਂ ਦੋਵੇਂ ਔਰਤਾਂ ਨੂੰ ਕੋਕਲਾ ਮਾਰਕੀਟ ਵਿੱਚ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਗੜ੍ਹਦੀਵਾਲਾ ਪੁਲਿਸ ਨੇ ਦੋ ਔਰਤਾਂ ਤੇ ਮੁਕੱਦਮਾ ਦਰਜ ਕੀਤਾ ਹੈ।