Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮਨਰੇਗਾ ਬਚਾਓ ਤਹਿਤ ਬਲਾਕ ਭੁੰਗਾ ਵਿੱਚ ਦਿੱਤਾ ਧਰਨਾ

ਮਨਰੇਗਾ ਬਚਾਓ ਤਹਿਤ ਬਲਾਕ ਭੁੰਗਾ ਵਿੱਚ ਦਿੱਤਾ ਧਰਨਾ

ਗੜਦੀਵਾਲਾ (ਚੌਧਰੀ) 

11 ਅਕਤੂਬਰ :  ਮੋਦੀ ਤੋਂ ਮਨਰੇਗਾ ਬਚਾਓ ਤਹਿਤ ਮਨਰੇਗਾ ਵਰਕਰਾਂ ਨੇ ਬਲਾਕ ਭੂੰਗਾ ਵਿਖੇ ਇਕੱਠੇ ਹੋ ਕੇ ਧਰਨਾ ਦਿੱਤਾ। ਧਰਨੇ ਚ ਬੋਲਦਿਆਂ ਜ਼ਿਲਾ ਸਕੱਤਰ ਹਰਬੰਸ ਸਿੰਘ ਧੂਤ ਅਤੇ ਤਹਿਸੀਲ ਸਕੱਤਰ ਰਣਜੀਤ ਸਿੰਘ ਚੌਹਾਨ ਨੇ ਬੋਲਦਿਆਂ ਕਿਹਾ ਕਿ ਮਨਰੇਗਾ ਕਾਨੂੰਨ ਖੱਬੇ ਪੱਖੀਆਂ ਦੇ ਦਬਾਉ ਕਾਰਨ ਹੋਂਦ ਵਿੱਚ ਆਇਆ ਸੀ ਪਰ ਅੱਜ ਭਾਜਪਾ ਸਰਕਾਰ ਇਸ ਨੂੰ ਖਤਮ ਕਰਨ ਵੱਲ ਤੁਲੀ ਹੋਈ ਹੈ। ਉਹਨਾਂ ਬੋਲਦਿਆਂ ਕਿਹਾ ਕਿ ਇਸ ਕਿ ਮਨਰੇਗਾ ਮਜ਼ਦੂਰ ਨੂੰ ਸਾਰਾ ਸਾਲ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ। ਮਨਰੇਗਾ ਤੇ ਨਗਰਾਨੀ ਲਈ ਜਿਹੜੇ ਐਪ ਦੀ ਵਰਤੋਂ ਕੀਤੀ ਹੈ, ਉਹਨੂੰ ਤੁਰੰਤ ਬੰਦ ਕੀਤਾ ਜਾਵੇ । ਉਹਨਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੇ ਬਹੁਤ ਸਾਰੇ ਕਾਰਡ ਰੱਦ ਕੀਤੇ ਗਏ ਹਨ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਬਣਦਾ ਫੰਡ ਬਜਟ ਵਿੱਚ ਪਾਇਆ ਜਾਵੇ। ਉਹਨਾਂ ਕਿਹਾ ਕਿ ਬੇਘਰੇ ਮਜ਼ਦੂਰਾਂ ਨੂੰ 10- 10 ਮਰਲੇ ਦੇ ਪਲਾਟ ਤੇ ਪੰਜ ਲੱਖ ਦੀ ਗਰਾਂਟ ਮਕਾਨ ਬਣਾਉਣ ਲਈ ਦਿੱਤੀ ਜਾਵੇ ।ਪਿੰਡਾਂ ਵਿੱਚ ਸਸਤੇ ਭਾਅ ਤੇ ਡੀਪੂ ਖੋਲੇ ਜਾਣ ਤੇ 14 ਰਸੋਈ ਵਿੱਚ ਵਰਤੋਂ ਆਉਣ ਵਾਲੀਆਂ ਚੀਜ਼ਾਂ ਗਰੀਬਾਂ ਪਰਿਵਾਰਾਂ ਨੂੰ ਸਸਤੇ ਭਾਅ ਤੇ ਦਿੱਤੀਆਂ ਜਾਣ। ਸਰਕਾਰੀ ਜਮੀਨ ਦਾ ਬੋਲੀ ਵੇਲੇ ਤੀਜਾ ਹਿੱਸਾ ਐਸੀ ਐਸ ਟੀ ਨੂੰ ਦਿੱਤਾ ਜਾਵੇ। ਰਿਜਰਵੇਸ਼ਨ ਅਧੀਨ ਬੈਕ ਪ੍ਰਾਈਵੇਟ ਅਦਾਰਿਆਂ ਵਿੱਚ ਲਾਗੂ ਕੀਤਾ ਜਾਵੇ। ਅੱਜ ਦੇ ਇਸ ਧਰਨੇ ਵਿੱਚ ਜੋਗਿੰਦਰ ਸਿੰਘ, ਦੇਸਰਾਜ , ਹਰਪ੍ਰੀਤ ਸਿੰਘ, ਤਰਲੋਚਨ ਸਿੰਘ, ਅਵਤਾਰ ਸਿੰਘ,ਮਲਕੀਤ ਸਿੰਘ, ਕਰਮ ਸਿੰਘ, ਸਤਨਾਮ ਸਿੰਘ, ਬਿਮਲਾ ਦੇਵੀ, ਮੋਹਣੀ ,ਮੀਨਾ, ਟਹਿਲ ਸਿੰਘ ,ਪਰਮਿੰਦਰ ਕੌਰ ,ਕੁਲਦੀਪ ਕੌਰ ,ਤਰਸੇਮ ਕੌਰ ਗੁਰਮੀਤ ਕੌਰ, ਕਮਲੇਸ਼ ਕੌਰ, ਕਮਲੇਸ਼ ਕੌਰ ਧੂਤ, ਤਾਰਾ ਦੇਵੀ, ਹਜ਼ਾਰਾਂ ਰਾਮ ਆਦਿ ਭਾਰੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।