ਦਸੂਹਾ 17 ਜਨਵਰੀ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਇਕ ਛੋਟੇ ਸਮਾਗਮ ਦੌਰਾਨ ਚੇਅਰਮੈਨ ਚੌ. ਕੁਮਾਰ ਸੈਣੀ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਜੀ ਦਾ ਵਿਦੇਸ਼ ਯਾਤਰਾ ਤੋਂ ਪਰਤਣ ਤੇ ਕੇ.ਐਮ.ਐਸ ਕਾਲਜ ਦੇ ਨੌਂਨ ਟੀਚਿੰਗ ਸਟਾਫ਼ ਵੱਲੋਂ ਐਚ.ਓ.ਡੀ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਚੌ. ਕੁਮਾਰ ਸੈਣੀ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਕੋਵਿਡ-19 ਦੇ ਹੁੰਦਿਆਂ ਹੋਇਆਂ ਕੇ.ਐਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਦੇ ਠੀਕ ਸੰਚਾਲਨ ਕਰਨ ਤੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਕੌਰ, ਅਮਨਪ੍ਰੀਤ ਕੌਰ, ਸੂਰਜ ਪ੍ਰਭਾ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਨਵਿੰਦਰ ਸਿੰਘ ਅਤੇ ਧੰਨਵੀਰ ਸਿੰਘ ਆਦਿ ਹਾਜ਼ਰ ਸਨ।
ਕੇ.ਐਮ.ਐਸ ਕਾਲਜ ਵਿਖੇ ਚੇਅਰਮੈਨ ਅਤੇ ਡਾਇਰੈਕਟਰ ਦਾ ਵਿਦੇਸ਼ ਯਾਤਰਾ ਤੋਂ ਪਰਤਣ ਤੇ ਕੀਤਾ ਨਿੱਘਾ ਸਵਾਗਤ : ਐਚ.ਓ.ਡੀ ਰਾਜੇਸ਼ ਕੁਮਾਰ
- Post published:January 17, 2022
You Might Also Like
ਚੋਰਾਂ ਨੇ ਬਣਾਇਆ ਇਲੈਕਟ੍ਰਿਸ਼ਨ ਦੀ ਦੁਕਾਨ ਨੂੰ
ਕੈਂਪ ਦੇ ਦੂਸਰੇ ਦਿਨ ਡਾ.ਚੰਦਰ ਪ੍ਰਕਾਸ਼ ਅਤੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਨੇ ਕੇ.ਐਮ.ਐਸ ਐਨ.ਐਸ.ਐਸ ਯੂਨਿਟ ਨੂੰ ਉਤਸ਼ਾਹਿਤ ਕੀਤਾ – ਪ੍ਰਿੰਸੀਪਲ ਡਾ.ਸ਼ਬਨਮ ਕੌਰ
ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਨਗਰ ਕੌਸਲ ਬਲਾਚੌਰ ਦਾ ਸੀਵਰ,ਸੜਕ ਦੇ ਦੋਨੋਂ ਸਾਇਡਾ ਤੇ ਚੇਤਾਵਨੀ ਬੋਰਡ ਵੀ ਨਹੀਂ ਲੱਗੇ
ਕੇ.ਐਮ.ਐਸ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਮੌਕੇ ਖੇਡ ਮੁਕਾਬਲੇ ਕਰਵਾਏ ਗਏ : ਪ੍ਰਿੰਸੀਪਲ ਡਾ.ਸ਼ਬਨਮ ਕੌਰ








