Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਐਂਟੀ ਕਰਪਸ਼ਨ ਵੱਲੋਂ ਸਮਾਜ ਸੇਵੀ ਭਾਈ ਬਰਿੰਦਰ ਸਿੰਘ ਮਸੀਤੀ ਦਾ ਸਨਮਾਨ

ਐਂਟੀ ਕਰਪਸ਼ਨ ਵੱਲੋਂ ਸਮਾਜ ਸੇਵੀ ਭਾਈ ਬਰਿੰਦਰ ਸਿੰਘ ਮਸੀਤੀ ਦਾ ਸਨਮਾਨ

ਬੁੱਲੋਵਾਲ / ਟਾਂਡਾ (ਚੌਧਰੀ) 

: ਜ਼ਿਲਾ ਹੁਸ਼ਿਆਰਪੁਰ ਵਿਖੇ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਦੇ ਵਿੱਚ ਸ੍ਰੀ ਸੁਨੀਲ ਕੁਮਾਰ ਨੈਸ਼ਨਲ ਚੀਫ ਡਾਰੈਕਟਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ਕਰ ਐਂਟੀ ਕਰਪਸ਼ਨ ਫਾਉਂਡੇਸ਼ਨ ਆਫ ਵਰਡ ਟੀਮ ਦੇ ਵਿੱਚ ਨਵੇਂ ਸ਼ਾਮਿਲ ਹੋਏ ਮੈਂਬਰਾਂ ਨੂੰ ਉਹਨਾਂ ਦੇ ਆਈਡੀ ਕਾਰਡ ਅਤੇ ਅਪੋਆਇੰਟਮੈਂਟ ਲੈਟਰ ਦਿੱਤੇ ਗਏ ਇਹ ਨਵੇਂ ਮੈਂਬਰ ਕਰਤਾਰਪੁਰ ਮਕੇਰੀਆਂ ਦਸੂਆ ਹੁਸ਼ਿਆਰਪੁਰ ਬਲੋਵਾਲ ਦੇ ਇਲਾਕਿਆਂ ਦੇ ਟੀਮ ਵਿੱਚ ਸ਼ਾਮਿਲ ਹੋਏ ਸੁਨੀਲ ਕੁਮਾਰ ਨੇ ਉਹਨਾਂ ਨੂੰ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਵਿੱਚ ਸ਼ਾਮਿਲ ਹੋਣ ਦੇ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਦੇ ਵਿੱਚ ਕਈ ਮੈਂਬਰਾਂ ਨੇ ਆਪਣੇ ਆਪਣੇ ਸੁਝਾਅ ਅਤੇ ਐਂਟੀ ਕਰਪਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਵਿੱਚ ਵਿਸ਼ੇਸ਼ ਕਾਰ ਸੁਨੀਲ ਕੁਮਾਰ ਨੇ ਐਂਟੀ ਕਰਪਸ਼ਨ ਫਾਊਂਡੇਸ਼ਨ ਵਰਡ ਦੇ ਉਦੇਸ਼ ਅਤੇ ਸੰਕਲਪ ਬਾਰੇ ਦੱਸਿਆ ਕਿ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦਾ ਇਹ ਉਦੇਸ਼ ਹੈ ਕਿ ਇਸ ਸੰਸਥਾ ਦੇ ਮਾਧਿਅਮ ਰਾਹੀਂ ਅਸੀਂ ਪੂਰੇ ਭਰੋਸੇ ਅਤੇ ਇਮਾਨਦਾਰੀ ਨਾਲ ਆਪਣੇ ਇਲਾਕੇ ਨੂੰ ਪੰਜਾਬ ਨੂੰ ਬਲਕਿ ਪੂਰੇ ਭਾਰਤ ਨੂੰ ਭਸ਼ਟਾਚਾਰ ਮੁਕਤ ਭਾਰਤ ਬਣਾਉਣਾ ਹੈ ਇਹ ਸਾਡਾ ਸੰਕਲਪ ਹੈ ਉਹਨਾਂ ਦੱਸਿਆ ਦੇਸ਼ ਦੀ ਸੇਵਾ ਜਾਂ ਸਮਾਜ ਦੀ ਸੇਵਾ ਸਮਰਪਣ ਅਤੇ ਭਗਤੀ ਭਾਵਨਾ ਨਾਲ ਸੰਭਵ ਹੈ ਇਸ ਦੀ ਮਿਸਾਲ ਦਿੰਦੇ ਹੋਏ ਉਹਨਾਂ ਨੇ ਭਾਈ ਬਰਿੰਦਰ ਸਿੰਘ ਮਸੀਤੀ ਬਾਰੇ ਦੱਸਿਆ ਕਿ ਜਿਸ ਤਰ੍ਹਾਂ ਉਹ ਨੇਤਰਦਾਨ ਸੰਸਥਾ ਨੂੰ ਪਿਛਲੇ 21 ਸਾਲਾਂ ਤੋਂ ਬੜੇ ਭਗਤੀ ਅਤੇ ਸੇਵਾ ਨਾਲ ਚਲਾ ਰਹੇ ਹਨ ਔਰ ਉਹਨਾਂ ਦੀ ਇਹ ਸੇਵਾ ਬਹੁਤ ਹੀ ਸਰਹਨ ਯੋਗ ਹੈ। ਇਹਨਾਂ ਨੂੰ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਜਾਣਿਆ ਜਾਂਦਾ ਹੈ। ਇਸ ਵਿਸ਼ੇਸ਼ ਮੌਕੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਐਂਟੀ ਕਰਪਸ਼ਨ ਵੱਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਵੀ ਕੀਤਾ।ਇਸ ਮੀਟਿੰਗ ਦੇ ਵਿੱਚ ਕਾਫੀ ਲੋਕਾਂ ਨੇ ਹਿੱਸਾ ਲਿਆ ਤੇ ਇਲਾਕੇ ਦੇ ਕਾਫੀ ਮੁਹਤਬਰ ਸ਼ਖਸ਼ੀਅਤਾਂ ਨੇ ਵੀ ਭਾਗ ਲਿਆ ਅਤੇ ਇਸ ਮੀਟਿੰਗ ਦੇ ਵਿੱਚ ਐਂਟੀ ਕਰਪਸ਼ਨ ਫਾਉਂਡੇਸ਼ਨ ਆਫ ਵਰਡ ਮੀਡੀਆ ਇੰਚਾਰਜ ਸ਼੍ਰੀ ਪਵਨ ਕੁਮਾਰ ਕੌਸ਼ਲ ਜੀ ਅਤੇ ਸਟੇਟ ਚੀਫ ਡਾਰੈਕਟਰ ਵੁਮਨ ਸੈਲ ਪੂਨਮ ਜੀ ਸਟੇਟ ਚੇਅਰਮੈਨ ਸ੍ਰੀ ਰਤਨ ਲਾਲ ਸੋਨੀ ਜੀ ਅਤੇ ਜ਼ਿਲ੍ਾ ਪ੍ਰਧਾਨ ਸਰਦਾਰ ਸਤਨਾਮ ਸਿੰਘ ਡਾਡਾ ਜੀ ਉਂਕਾਰ ਸਿੰਘ ਧਾਮੀ ਅਤੇ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਡ ਦੇ ਮੈਂਬਰਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਹਿੱਸਾ ਲਿਆ।