ਗੜ੍ਹਦੀਵਾਲਾ (ਚੌਧਰੀ)
7 ਜੂਨ : ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿੱਚ ਪ੍ਰਿੰਸੀਪਲ ਮੈਡਮ ਰਸ਼ਪਾਲ ਕੌਰ ਦੀ ਪ੍ਰਧਾਨਗੀ ਹੇਠ ਸਮਰ ਕੈਂਪ ਦਾ ਆਖਰੀ ਦਿਨ ਬੱਚਿਆਂ ਨੂੰ ਯੋਗਾ,ਮਨੋਰੰਜਨ ਖੇਡਾਂ, ਵਿਰਾਸਤੀ ਖੇਡਾਂ,ਰੱਸਾ ਕੱਸੀ,ਰੱਸੀ ਟੱਪਣਾ, ਹੋਰ ਬਹੁਤ ਸਾਰੀਆਂ ਖੇਡਾਂ ਬਾਰੇ ਦੱਸਿਆ। ਇਸ ਮੌਕੇ ਤੇ ਸੁਨੀਤਾ ਰਾਣੀ ਕਲਰਕ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।ਇਸ ਮੌਕੇ ਲੈਕਚਰਾਰ ਦਿਨੇਸ਼ ਠਾਕੁਰ ਨੇ ਬੱਚਿਆਂ ਦਾ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਬੱਚਿਆਂ ਦਾ ਖੇਡ ਪੱਧਰ ਚੁੱਕਣ ਲਈ ਵਿਸੇਸ਼ ਉਪਰਾਲੇ ਕਰ ਰਹੀ। ਇਸੇ ਸਾਨੂੰ ਵੀ ਇਸ ਉਪਰਾਲੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਜਰੂਰਤ ਹੈ।ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂਕਿ ਬੱਚੇ ਮਾਤਾ ਪਿਤਾ ਅਤੇ ਇਲਾਕੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਰਸ਼ਪਾਲ ਕੌਰ , ਲੈਕਚਰਾਰ ਦਿਨੇਸ਼ ਠਾਕੁਰ, ਰਮਨਦੀਪ ਕੌਰ, ਲੈਕ: ਕਸ਼ਮੀਰ ਕੌਰ, ਸ:ਦਿਲਬਾਗ ਸਿੰਘ, ਜਗਵਿੰਦਰ ਸਿੰਘ, ਸ: ਜਗਮੋਹਨ ਸਿੰਘ,ਸ: ਹਰਪਾਲ ਸਿੰਘ,ਸ:ਮਨਜੀਤ ਸਿੰਘ, ਬਲਵਿੰਦਰਜੀਤ ਕੌਰ, ਰੇਖਾ ਦੇਵੀ, ਸਪਨਾ ਸਲਾਰੀਆ,ਜਗਦੇਵ ਸਿੰਘ ਹਾਜਰ ਸਨ।








