Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਖਿਡਾਰੀ ਜਸਕਰਨ ਸਿੰਘ ਦੀ ਇੰਡੀਆ ਕੈੰਪ ਲਈ ਹੋਈ ਚੋਣ

ਖਿਡਾਰੀ ਜਸਕਰਨ ਸਿੰਘ ਦੀ ਇੰਡੀਆ ਕੈੰਪ ਲਈ ਹੋਈ ਚੋਣ

ਗੜ੍ਹਦੀਵਾਲਾ (ਚੌਧਰੀ) 

8 ਜੂਨ : ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਜੀ ਦੀ ਰਹਿਨੁਮਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਲਗਾਤਾਰ ਵਧੀਆ ਉਪਲੱਬਧੀਆਂ ਹਾਂਸਿਲ ਕਰ ਰਿਹਾ ਹੈ |ਖੇਡਾਂ ਦੇ ਪੱਖ ਵਿੱਚ ਜਿਥੇ ਰਾਸ਼ਟਰ ਪੱਧਰ ਤੇ ਮੱਲ੍ਹਾਂ ਮਾਰ ਰਹੇ ਇਸ ਸਕੂਲ ਨੇ ਵਿਲੱਖਣ ਪਹਿਚਾਣ ਬਣਾਈ ਹੈ |ਉਸ ਵਿੱਚ ਵਾਧਾ ਕਰਦੇ ਹੋਏ | ਇਕ ਖਿਡਾਰੀ ਦੀ ਚੌਣ ਇੰਡੀਆ ਕੈੰਪ ਲਈ ਕੀਤੀ ਗਈ | ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਸਟੇਟ ਐਵਾਰਡੀ ਡਾ ਕੁਲਦੀਪ ਸਿਂਘ ਮਨਹਾਸ ਨੇ ਕਿਹਾ ਕਿ ਮੇਜਰ ਰਾਜਪ੍ਰੀਤ ਸਿੰਘ ਔਲਖ, ਖਜ਼ਾਨਚੀ, ਕੋਰਫਬਾਲ ਐਸੋਸੀਏਸ਼ਨ ਪੰਜਾਬ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਸਦੇ ਹੋਏ ਫ਼ਕਰ ਮਹਿਸੂਸ ਹੋ ਰਿਹਾ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦਾ ਰਾਸ਼ਟਰ ਪੱਧਰੀ ਖਿਡਾਰੀ ਜਸਕਰਨ ਸਿੰਘ ਸਪੁੱਤਰ ਸ੍ਰੀ ਸਵਰਗਵਾਸੀ ਹਰਵਿੰਦਰ ਸਿੰਘ ਜੋ ਹਾਲ ਵਿਚ ਹੀ ਉਤਰਾਖੰਡ ਵਿਖੇ 28ਵੀਂ ਜੂਨੀਅਰ ਨੈਸ਼ਨਲ ਕੋਰਫਬਾਲ ਚੈਂਪੀਨਸ਼ਿਪ ਵਿਚ ਭਾਗ ਲੈਕੇ ਆਇਆ, ਇਸ ਦੇ ਇਸ ਖਿਡਾਰੀ ਦੇ ਵਧੀਆ ਪ੍ਰਦਰਸ਼ਨ ਨੂੰ ਵੇਖਦੇ ਹੋਏ ਇਸ ਦੀ ਚੌਣ ਇੰਡੀਆ ਕੈੰਪ ਲਈ ਕੀਤੀ ਗਈ | ਕੋਰਫਬੱਲ ਫੇਡਰੇਸ਼ਨ ਆਫ ਇੰਡੀਆ ਵਲੋਂ ਕੁਲ 50 ਸੰਭਾਵਿਤ ਖਿਡਾਰੀਆਂ ਦੀ ਲਿਸਟ ਕਢੀ ਗਈ ਜਿਸ ਵਿਚ ਜਸਕਰਨ ਸਿੰਘ ਸਮੇਤ ਪੰਜਾਬ ਦੇ ਕੁਲ ਛੇ ਖਿਡਾਰੀ ਸ਼ਾਮਿਲ ਹਨ | ਇਸ ਕੈੰਪ ਦਾ ਪਹਿਲਾ ਰਾਉਂਡ 15 ਜੂਨ ਤੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ | ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਜੀ ਨੇ ਖਿਡਾਰੀ ਦੀ ਇਸ ਪ੍ਰਾਪਤੀ ਤੇ ਖਿਡਾਰੀ ਨੂੰ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿਤੀ ਅਤੇ ਇਸਦਾ ਸੇਹਰਾ ਖਿਡਾਰੀ ਦੀ ਮੇਹਨਤ ਅਤੇ ਡਾ ਕੁਲਦੀਪ ਮਨਹਾਸ ਦੀ ਯੋਗ ਅਗਵਾਈ ਨੂੰ ਦਿਤਾ |