Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਆਪਣੀਆਂ ਜ਼ਿਮੇਵਾਰੀਆ ਤੋਂ ਮੂੰਹ ਮੋੜ ਰਹੀ ਹੈ ਸਰਕਾਰ – ਕਿਸਾਨ ਆਗੂ ਹਰਵਿੰਦਰ ਸਿੰਘ ਚਾਹਲ

ਆਪਣੀਆਂ ਜ਼ਿਮੇਵਾਰੀਆ ਤੋਂ ਮੂੰਹ ਮੋੜ ਰਹੀ ਹੈ ਸਰਕਾਰ – ਕਿਸਾਨ ਆਗੂ ਹਰਵਿੰਦਰ ਸਿੰਘ ਚਾਹਲ

ਆਪਣੀਆਂ ਜ਼ਿਮੇਵਾਰੀਆ ਤੋਂ ਮੂੰਹ ਮੋੜ ਰਹੀ ਹੈ ਸਰਕਾਰ – ਕਿਸਾਨ ਆਗੂ ਹਰਵਿੰਦਰ ਸਿੰਘ ਚਾਹਲ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਅੱਜ ਪ੍ਰੈਸ ਦੇ ਇੱਕ ਹਿੱਸੇ ਵਿੱਚ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਦਿੱਤਾ ਗਿਆ ਬਿਆਨ ਕਿ ਪਸ਼ੂਆਂ ਦੇ ਧੱਫੜੀ ਰੋਗ ਬਾਰੇ ਉਨ੍ਹਾਂ ਨਾਲ ਕਿਸੇ ਵੀ ਆਗੂ ਨੇ ਸੰਪਰਕ ਨਹੀ ਕੀਤਾ ਦਾ ਸਖਤ ਨੋਟਿਸ ਲੈਂਦੇ ਹੋਏ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਬੀਮਾਰੀ ਦੇ ਇਲਾਜ ਸਬੰਧੀ ਪਹਿਲਾ ਮੰਗ ਪੱਤਰ ਮਿਤੀ 06.07.2022 ਅਤੇ ਦੂਜਾ ਮਿਤੀ 15.07.2022 ਨੂੰ ਦਿੱਤਾ ਗਿਆ ਸੀ ਇਨਾਂ ਮੰਗ ਪੱਤਰਾ ਦੇ ਆਧਾਰ ਤੇ ਵੱਖ ਵੱਖ ਅਖਬਾਰਾ ਵਿੱਚ ਖਬਰਾ ਵੀ ਪ੍ਰਕਾਸ਼ਿਤ ਹੋਈਆਂ ਸਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਲਾਕੇ ਦੇ ਕਿਸਾਨ ਲੰਮੇ ਸਮੇਂ ਆਪਣੇ ਪਸ਼ੂਆ ਵਿੱਚ ਫੈਲ ਰਹੀ ਇਸ ਬੀਮਾਰੀ ਨਾਲ ਡਾਢੇ ਪ੍ਰੇਸ਼ਾਨ ਹਨ ਅਤੇ ਇਲਾਕੇ ਦੀ ਨੁਮਾਇੰਦੇ ਕਰਨ ਵਾਲਿਆ ਨੂੰ ਲੋਕਾਂ ਦੀਆਂ ਦੁੱਖ ਤਕਲੀਫਾ ਵਾਰੇ ਗਿਆਨ ਹੀ ਨਹੀ ਹੈ।ਉਹਨਾ ਆਖਿਆ ਕਿ ਵਿਧਾਇਕਾ ਦਾ ਬਿਆਨ ਸਪੱਸ਼ਟ ਕਰਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਰੋਗ ਦਾ ਇਲਾਜ ਕਰਨ ਸਬੰਧੀ ਪੂਰੀ ਤਰ੍ਹਾਂ ਨਾਲ ਫੇਲ ਹੈ ਜਦ ਕਿ ਦੂਜੇ ਪਾਸੇ ਇਹ ਬੀਮਾਰੀ ਇਲਾਕੇ ਦੇ ਵਿੱਚ ਬਹੁਤ ਤੇਜੀ ਨਾਲ ਫੈਲ ਰਹੀ ਹੈ । ਜਿਸਦੇ ਕਾਰਨ ਵੱਡੀ ਗਿਣਤੀ ਵਿੱਚ ਪਸ਼ੂ ਮਰ ਰਹੇ ਹਨ ਅਤੇ ਪਸ਼ੂਆ ਹਜਾਰਾ ਦੀ ਗਿਣਤੀ ਵਿੱਚ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ । ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸਸਾਨ ਇਯਬੀਮਾਰੀ ਨੂੰ ਰੋਕਣ ਲਈ ਜੰਗੀ ਪੱਧਰ ਤੇ ਠੋਸ ਉਪਰਾਲੇ ਕਰੇ ਤਾਂ ਜੋ ਪਸ਼ੂ ਪਾਲਕਾ ਦਾ ਰੋਜੀ ਰੋਟੀ ਦਾ ਧੰਦਾ ਬਚਾਇਆ ਜਾ ਸਕੇ ।ਇਸ ਬੀਮਾਰੀ ਕਾਰਨ ਮਰ ਗਏ ਪਸ਼ੂਆਂ ਦੇ ਮਾਲਕਾ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਇਲਾਜ ਦਾ ਬੰਦੋਬਸਤ ਜਲਦੀ ਕੀਤਾ ਜਾਵੇ । ਅੱਗੇ ਆਪਣੀ ਗੱਲ ਜਾਰੀ ਰੱਖਦਿਆ ਆਗੂ ਸਹਿਬਾਨਾਂ ਨੇ ਕਿਹਾ ਕਿ ਕੱਲ 29 ਜੁਲਾਈ ਨੂੰ ਵਿਧਾਇਕ ਨੂੰ ਮੰਗ ਪੱਤਰ ਨਹੀ ਦਿੱਤਾ ਜਾਏਗਾ ਤੇ ਸਿਰਫ ਐਸਡੀਐਮ ਬਲਾਚੌਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਜੇ ਸਰਕਰ ਦਾ ਰਵੀਆਂ ਢਿੱਲਾ ਮੱਠਾ ਰਿਹਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ ।ਅੱਜ ਸਵੇਰੇ 10 ਵਜੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ 6 ਜੁਲਾਈ ਨੂੰ ਜੋ ਤੁਹਾਨੂੰ ਇਸ ਬਿਮਾਰੀ ਸਬੰਧੀ ਮੰਗ ਪੱਤਰ ਦਿੱਤਾ ਸੀ ਉਸ ਬਾਰੇ ਕੀ ਬਣਿਆ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਕਿਸਾਨ ਆਗੂ ਰਾਣਾ ਕਰਨ ਸਿੰਘ , ਸੁਰਜੀਤ ਸਿੰਘ ਦੋਭਾਲੀ , ਹਰਪਾਲ ਸਿੰਘ ਮੱਕੋਵਾਲ,ਹਰਵਿੰਦਰ ਸਿੰਘ ਚਾਹਲ ,ਸੋਨੂੰ ਮਹਿੰਦੀਪੁਰ ਸਮੇਤ ਸ਼ਾਮਲ ਸਨ ।

ਫੋਟੋ : ਸਰਕਾਰ ਦੇ ਢਿੱਲੇ ਮੱਠੇ ਰਵੀਏ ਤੇ ਰੋਸ ਪ੍ਰਗਟ ਕਰਦੇ ਕਿਸਾਨ ਆਗੂ ।