Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਗੌਰਵ ਆਨੰਦ ਕ+ਤਲ ਮਾਮਲੇ ‘ਚ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

ਗੌਰਵ ਆਨੰਦ ਕ+ਤਲ ਮਾਮਲੇ ‘ਚ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

ਮੁਕੇਰੀਆਂ / ਦਸੂਹਾ (ਚੌਧਰੀ) 

26 ਮਈ : ਗੌਰਵ ਆਨੰਦ ਕਤਲ ਮਾਮਲੇ ਚ 4 ਨੌਜਵਾਨਾਂ ਨੂੰ ਮੁਕੇਰੀਆਂ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ।

ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸਿਆਰਪੁਰ ਅਤੇ  ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਸਬ ਡਵੀਜਨ ਮੁਕੇਰੀਆਂ ਦੀਆ ਹਦਾਇਤਾਂ ਅਤੇ ਸੁਚੱਜੀ ਅਗਵਾਈ ਹੇਠ ਇੰਸ: ਬਲਜੀਤ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆਂ ਅਤੇ ਥਾਣਾ ਮੁਕੇਰੀਆਂ ਦੇ ਕਰਮਚਾਰੀਆਂ ਵੱਲੋ ਮੁਕੱਦਮਾ ਨੰਬਰ 88 ਮਿਤੀ 16.05.2023 ਜੁਰਮ 302,307,341,323,324, 382,427,148,149 ਭ:ਦ:ਸ ਥਾਣਾ ਮੁਕੇਰੀਆਂ ਜੋ ਪਾਰਸ ਆਨੰਦ ਪੁੱਤਰ ਅਸ਼ੋਕ ਕੁਮਾਰ ਵਾਸੀ ਭੰਗਾਲਾ ਥਾਣਾ ਮੁਕੇਰੀਆਂ ਦੇ ਬਿਆਨ ਪਰ ਦਰਜ ਹੋਇਆ ਕਿ ਮਿਤੀ 15.05.2023 ਨੂੰ ਵਕਤ ਕਰੀਬ 09:30 ਵਜੇ ਰਾਤ ਦੋਸ਼ੀਆਨ ਅਕਾਸ਼ ਉਰਫ ਗੋਗਾ ਪੁੱਤਰ ਰਾਜ ਕੁਮਾਰ,ਸੂਰਜ ਪੁੱਤਰ ਰਾਜ ਕੁਮਾਰ,ਸਾਹਿਲ ਕੁਮਾਰ ਉਰਫ ਨਿਖਿਲ ਪੁੱਤਰ ਰਣਜੀਤ ਸਿੰਘ ਅਤੇ ਚਕਸ਼ੂ ਪੁੱਤਰ ਮਨੋਜ ਕੁਮਾਰ ਵਾਸੀਆਨ ਜੰਡਵਾਲ ਥਾਣਾ ਮੁਕੇਰੀਆਂ ਵੱਲੋ ਉਸ ਦੇ ਭਰਾ ਗੋਰਵ ਆਨੰਦ ਨੂੰ ਭੰਗਾਲਾ ਅੱਡੇ ਤੇ ਘੇਰ ਕੇ ਸੱਟਾ ਮਾਰ ਕੇ ਜਖਮੀ ਕਰ ਦਿੱਤਾ ਸੀ। ਜਿਸ ਦੀ ਦੌਰਾਨੇ ਇਲਾਜ ਮਿਤੀ 16.05.2023 ਨੂੰ ਮੌਤ ਹੋ ਗਈ ਜਿਸ ਤੇ ਮੁਕੱਦਮਾ ਹਜਾ ਵਿੱਚ ਨਾਮਜਦ ਦੋਸ਼ੀਆਨ ਅਕਾਸ਼ ਉਰਫ ਗੋਗਾ ਪੁੱਤਰ ਰਾਜ ਕੁਮਾਰ, ਸੂਰਜ ਪੁੱਤਰ ਰਾਜ ਕੁਮਾਰ ਨੂੰ ਮਿਤੀ 20.05.2023,ਸਾਹਿਲ ਕੁਮਾਰ ਉਰਫ ਨਿਖਿਲ ਪੁੱਤਰ ਰਣਜੀਤ ਸਿੰਘ ਨੂੰ ਮਿਤੀ 23.05.2023 ਅਤੇ ਚਕਸ਼ੂ ਪੁੱਤਰ ਮਨੋਜ ਕੁਮਾਰ ਵਾਸੀਆਨ ਜੰਡਵਾਲ ਥਾਣਾ ਮੁਕੇਰੀਆਂ ਨੂੰ ਮਿਤੀ 24.05.2023 ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਬ੍ਰਾਮਦ ਕੀਤੇ ਜਾ ਚੁੱਕੇ ਹਨ । ਆਰੋਪੀਆਨ ਪਾਸੋਂ ਦੌਰਾਨੇ ਰਿਮਾਂਡ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਿਹਨਾ ਪਾਸੋ ਕਤਲ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।