Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਿੰਡ ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ‘ਚ ਸ਼ਾਨੋ ਸ਼ੌਕਤ ਨਾਲ ਕਰਵਾਇਆ ਨੌਵਾਂ ਗੋਲਡ ਕੱਪ ਕੁਸ਼ਤੀ ਦੰਗਲ

ਪਿੰਡ ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ‘ਚ ਸ਼ਾਨੋ ਸ਼ੌਕਤ ਨਾਲ ਕਰਵਾਇਆ ਨੌਵਾਂ ਗੋਲਡ ਕੱਪ ਕੁਸ਼ਤੀ ਦੰਗਲ

ਫਗਵਾੜਾ  ( ਲਾਲੀ ਦਾਦਰ )

* ਸੁਮਿਤ ਦਿੱਲੀ ਨੂੰ ਮਿਲਿਆ ਰੁਸਤਮ-ਏ-ਹਿੰਦ ਗੋਲਡ ਕੱਪ

3 ਫਰਵਰੀ :  ਧੰਨ-ਧੰਨ ਬਾਬਾ ਦੋ ਗੁੱਤਾਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਨੌਵਾਂ ਗੋਲਡ ਕੱਪ ਕੁਸ਼ਤੀ ਦੰਗਲ 31 ਜਨਵਰੀ ਤੋਂ 1 ਫਰਵਰੀ ਤੱਕ ਡੇਰਾ ਬਾਬਾ ਜੀ ਦੋ ਗੁੱਤਾਂ ਵਾਲੇ ਪਿੰਡ ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ਵਿਖੇ ਕਰਵਾਇਆ ਗਿਆ। ਕੁਸ਼ਤੀ ਦੰਗਲ ਦੇ ਉਦਘਾਟਨ ਦੀ ਰਸਮ ਮੁੱਖ ਸੇਵਾਦਾਰਾ ਬਾਬਾ ਬਾਲ ਕਿਸ਼ਨ ਆਨੰਦ ਵਲੋਂ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਨਿਭਾਈ ਗਈ। ਕੁਸ਼ਤੀ ਦੰਗਲ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਬਲਜੀਤ ਸਿੰਘ ਬਿਲਨ (ਰਾਏਪੁਰ ਡੱਬਾ), ਪਹਿਲਵਾਨ ਹਰਜੀਤ ਸਿੰਘ (ਮਹਾਂਭਾਰਤ ਕੇਸਰੀ, ਰਾਏਪੁਰ ਡੱਬਾ) ਤੋਂ ਇਲਾਵਾ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ (ਆਈ.ਪੀ.ਐਸ.) ਅਤੇ ਇਸ ਦੰਗਲ ਦੇ ਡਾਇਰੈਕਟਰ ਤੇ ਸਾਬਕਾ ਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਨੇ ਦੱਸਿਆ ਕਿ 85+ ਭਾਰ ਵਰਗ ਵਿਚ ਰੁਸਤਮ-ਏ-ਹਿੰਦ ਗੋਲਡ ਕੱਪ ਪਹਿਲਵਾਨ ਸੁਮਿਤ ਦਿੱਲੀ ਨੇ ਅਕਾਸ਼ ਦਿੱਲੀ ਨੂੰ ਹਰਾ ਕੇ ਜਿੱਤਿਆ। 85 ਕਿਲੋ ਭਾਰ ਵਰਗ ਵਿਚ ਸਚਿਨ ਮਿਰਚੀ ਪੁਰ ਨੇ ਕਰਨ ਖੰਨਾ ਨੂੰ ਹਰਾਇਆ। 70 ਕਿਲੋ ਭਾਰ ਵਰਗ ਵਿਚ ਅਨੂ ਮਿਰਚੀਪੁਰ ਨੇ ਵਿਸ਼ਾਲ ਆਰ.ਜੀ.ਡਬਲਯੂ ਨੂੰ ਸ਼ਿਕਸਤ ਦਿੱਤੀ। 60 ਤੋਂ 72 ਕਿਲੋ ਭਾਰ ਵਰਗ ਲੜਕੀਆਂ ਦੇ ਮੁਕਾਬਲੇ ਵਿਚ ਅਰਸ਼ਪ੍ਰੀਤ ਕੌਰ ਹੁਸ਼ਿਆਰਪੁਰ ਨੇ ਸੋਨਾਲੀ ਰੋਪੜ ਨੂੰ ਮਾਤ ਦਿੱਤੀ। ਇਸੇ ਤਰ੍ਹਾਂ 60+ ਕਿਲੋ ਭਾਰ ਵਰਗ ਵਿਚ ਪ੍ਰੀਆ ਨੇ ਵਿਪਾਸਨਾ ਸੋਨੀਪਤ ਨੂੰ ਜਦਕਿ 60 ਕਿਲੋ ਭਾਰ ਵਰਗ ਲੜਕੀਆਂ ਦੇ ਮੁਕਾਬਲੇ ‘ਚ ਜੋਤੀ ਹਰਿਆਣਾ ਨੇ ਮਨਪ੍ਰੀਤ ਕੌਰ ਫਾਜ਼ਿਲਕਾ ਨੂੰ ਹਰਾ ਕੇ ਖਿਤਾਬ ਤੇ ਕਬਜਾ ਕੀਤਾ। ਟਾਈਟਲ ਜਿੱਤਣ ਵਾਲੇ ਪਹਿਲਵਾਨਾਂ ਨੂੰ ਨਗਦ ਰਾਸ਼ੀ, ਟੈਗ ਤੇ ਗੁਰਜ ਨਾਲ ਨਵਾਜਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਅਮਰੀਕ ਸਿੰਘ ਮਨੰਨਹਾਣਾ ਨੇ ਪ੍ਰਬਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਤੀਸ਼ ਕੁਮਾਰ ਡੀ.ਐਸ.ਪੀ. ਨੰਗਲ, ਕੁਲਦੀਪ ਸਿੰਘ ਡੀ.ਐਸ.ਪੀ., ਜੋਰਾਵਰ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ, ਮੇਜਰ ਸਿੰਘ ਪਹਿਲਵਾਨ ਤੇ ਕੁਲਤਾਰ ਸਿੰਘ ਤੋਂ ਇਲਾਵਾ ਬਾਬਾ ਦੀਪਾ ਪਲਾਹੀ, ਅਰਜੁਨ ਅਵਾਰਡੀ ਫੁਟਬਾਲ ਕੋਚ ਗੁਰਦੇਵ ਸਿੰਘ, ਪਿ੍ਰੰਸੀਪਲ ਬਲਵੀਰ ਸਿੰਘ ਤੇ ਭੁਪਿੰਦਰ ਸਿੰਘ ਲੁਧਿਆਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਕੋਚ, ਰਵਿੰਦਰ ਨਾਥ ਕੋਚ, ਜਤਿਨ ਸ਼ੁਕਲਾ, ਸਾਜਨ, ਰਾਜਿੰਦਰ ਸਿੰਘ ਰਿਐਤ, ਲੈਂਬਰ ਸਿੰਘ ਸ਼ਾਹਕੋਟ, ਅਮਰਪਾਲ ਸਿੰਘ ਸਰਾਂ, ਬਲਜੀਤ ਸਿੰਘ ਬੱਲੀ, ਅਜੇ ਕੁਮਾਰ ਮਿਰਚੀਪੁਰ ਤੇਂ ਪੰਜਾਬ ਰੈਸਲਿਗ ਅੇਸੋਸੀਏਸ਼ਨ ਦੇ ਪ੍ਰੈਸ ਸਕੱਤਰ ਰੀਤ ਪ੍ਰੀਤ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਕੁਸ਼ਤੀ ਪ੍ਰੇਮੀ ਹਾਜਰ ਸਨ।