ਤਲਵਾੜਾ (PPT NEWS)
14 ਜੂਨ : ਇੱਕ ਵਿਅਕਤੀ ਦੇ ਕਤਲ ਮਾਮਲੇ ਮਾਮਲੇ ਚ ਤਲਵਾੜਾ ਪੁਲਿਸ ਨੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਮਹਿੰਦਰਾ ਪਿਕਅੱਪ ਗੱਡੀ ਰੰਗ ਚਿੱਟਾ ਬਿਨਾਂ ਨੰਬਰੀ, ਇੱਕ ਮੋਬਾਇਲ ਫੋਨ ,ਇੱਕ ਰੱਸੀ ਖੂਨ ਨਾਲ ਲਿਬੜੀ ਹੋਈ, 500/ਰੁਪਏ ਦੇ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਨਰੇਸ਼ ਕੁਮਾਰ ਉਰਫ ਸ਼ੇਸ਼ ਪੁੱਤਰ ਕਲੀਆ ਵਾਸੀ ਕੋਟ ਪਟਿਆਲ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ/ਤਫਤੀਸ਼ ਅਤੇ ਸ਼੍ਰੀ ਬਲਵੀਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਦਸੂਹਾ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫਸਰ ਥਾਣਾ ਤਲਵਾੜਾ ਅਤੇ ਉਨਾਂ ਦੀ ਪੁਲਿਸ ਪਾਰਟੀ ਨੂੰ ਇੱਕ ਅੰਨੇ ਕਤਲ ਦੀ ਤਫਤੀਸ਼ ਦੌਰਾਨ 4 ਘੰਟਿਆਂ ਵਿੱਚ ਹੀ ਮੁਕੱਦਮਾ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਅਤੇ ਮਰਨ ਵਾਲੇ ਵਿਅਕਤੀ ਦੀ ਗੱਡੀ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਮਿਲੀ ਹੈ।
ਮਿਤੀ 12.06.2023 ਨੂੰ ਦੋਰਾਨੇ ਨਾਕਾਬੰਦੀ ਮੁਦਈ ਕਮਰਦੀਨ 5/੦ ਫਤਿਹ ਮੁਹੰਮਦ ਵਾਸੀ ਪਿੰਡ ਕਰੀ ਥਾਣਾ ਤੀਸਾ ਤਹਿਸੀਲ ਚੂਰਾ ਜਿਲਾ ਚੰਬਾ ਹਿਮਾਚਲ ਪ੍ਰਦੇਸ਼ ਨੇ ਇੰਸਪੈਕਟਰ ਹਰਗੁਰਦੇਵ ਸਿੰਘ ਮੁੱਖ ਅਫਸਰ ਥਾਣਾ ਤਲਵਾੜਾ ਅਤੇ ਉਨਾਂ ਦੀ ਪੁਲਿਸ ਪਾਰਟੀ ਨੂੰ ਆਪਣੇ ਹੋਰ ਸਾਥੀਆਂ ਨਾਲ ਹਾਜਰ ਆ ਕੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦਾ ਸਾਲਾ ਯਾਸੀਨ ਪੁੱਤਰ ਨੂਰਾਂ ਵਾਸੀ ਘੱਲੀ ਥਾਣਾ ਤੀਸਾ ਜਿਲਾ ਚੰਬਾ ਹਿਮਾਚਲ ਪ੍ਰਦੇਸ਼ ਜੋ ਮਿਤੀ 03.06,2023 ਨੂੰ ਘਰੋਂ ਆਪਣੀ ਗੱਡੀ ਮਹਿੰਦਰਾ ਪਿਕਅੱਪ ਬਿਨਾਂ ਨੰਬਰੀ ਲੈ ਕੇ ਗਿਆ ਸੀ ਪਰ ਉਸ ਦਾ ਉਸੇ ਦਿਨ ਰਾਤ ਨੂੰ ਮੋਬਾਇਲ ਬੰਦ ਹੋਣ ਤੋਂ ਬਾਅਦ ਉਸ ਦੀ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਕਾਫੀ ਭਾਲ ਕੀਤੀ ਗਈ ਸੀ। ਪਰ ਉਸ ਦਾ ਕਿਤੇ ਵੀ ਪਤਾ ਨਾ ਲੱਗਣ ਕਰਕੇ ਮਿਤੀ 07.06.2023 ਨੂੰ ਉਸ ਨੇ ਅਤੇ ਉਸਦੀ ਪਤਨੀ ਹਸਨੀ ਨੇ ਥਾਣਾ ਤੀਸਾ ਵਿਖੇ ਉਸ ਦੇ ਸਾਲੇ ਯਾਸੀਨ ਦੀ ਗੁੰਮਸ਼ੁਦਗੀ ਦੀ ਇਤਲਾਹ ਦਿੱਤੀ ਸੀ ਪਰ ਉਸ ਤੋਂ ਬਾਅਦ ਵੀ ਉਹ ਯਾਸੀਨ ਦੀ ਭਾਲ ਕਰਦੇ ਰਹੇ। ਕੱਲ ਮਿਤੀ 12.06.2023 ਨੂੰ ਕਮਰਦੀਨ ਨੇ ਮੁੱਖ ਅਫਸਰ ਥਾਣਾ ਤਲਵਾੜਾ ਕੋਲ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦੇ ਸਾਲੇ ਯਾਸੀਨ ਨੂੰ ਉਸ ਦਾ ਸਾਥੀ ਨਰੇਸ਼ ਕੁਮਾਰ ਸ਼ੇਸ਼ ਪੁੱਤਰ ਕਲੀਆ ਵਾਸੀ ਕੋਟ ਪਟਿਆਲ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਮਿਤੀ 03.06.2023 ਨੂੰ ਉਸ ਦੇ ਨਾਲ ਕਬਾੜ ਅਤੇ ਗਾਂਵਾਂ (ਜਾਨਵਰ) ਖਰੀਦਣ ਲਈ ਲੈ ਕੇ ਗਿਆ ਸੀ ਅਤੇ ਉਨਾਂ ਨੂੰ ਸ਼ੱਕ ਸੀ ਕਿ ਨਰੇਸ਼ ਨੇ ਉਸਦੇ ਸਾਲੇ ਯਾਸੀਨ ਨੂੰ ਮਾਰ ਕੇ ਉਸ ਦੀ ਬਾਡੀ ਖੁਰਦ ਬੁਰਦ ਕਰ ਦਿੱਤੀ ਹੈ ਜਿਸ ਤੇ ਮੁਕੱਦਮਾ ਨੰਬਰ 41 ਮਿਤੀ 12.06.2023 ਅਧ 302,201 ਭ:ਦ:ਸ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦਰਜ ਕਰਕੇ ਦੋਰਾਨੇ ਤਫਤੀਸ਼ ਅੱਡਾਂ ਭਵਨੌਰ ਨੇੜੇ ਤੋਂ ਨਰੇਸ਼ ਕੁਮਾਰ ਉਰਫ ਸ਼ੇਸ਼ ਸਮੇਤ ਗੱਡੀ ਮਹਿੰਦਰਾ ਪਿਕਅੱਪ ਬਿਨਾਂ ਨੰਬਰੀ ਰੰਗ ਚਿੱਟਾ ਨਾਲ ਗ੍ਰਿਫਤਾਰ ਕਰਕੇ ਡੂੰਘਾਈ ਦੇ ਨਾਲ ਪੁੱਛਗਿਛ ਕਰਨ ਉਪਰੰਤ ਉਸ ਨੇ ਆਪਣਾ ਇੰਕਸਾਫ ਕੀਤਾ ਕਿ ਮਿਤੀ 05.06.2023 ਨੂੰ ਵਕਤ ਕਰੀਬ 8-30/9-00 ਪੀ.ਐਮ ਦੋਰਾਨ ਉਸ ਨੇ ਪਹਿਲਾਂ ਬਣਾਈ ਸਾਜਿਸ਼ ਤਹਿਤ ਭਵਨੌਰ ਦੀ ਮੋਨ ਰੋਡ ਦੇ ਨਜਦੀਕ ਬਣੇ ਸਟੇਡੀਅਮ ਦੇ ਪਿੱਛਲੇ ਪਾਸੇ ਸ਼ਮਸ਼ਾਨ ਘਾਟ ਦੇ ਨਜਦੀਕ ਯਾਸੀਨ ਨੂੰ ਸ਼ਰਾਬ ਪਿਲਾ ਕੇ ਉਸ ਦੇ ਸਿਰ ਵਿੱਚ ਪੱਥਰ ਮਾਰ ਕੇ ਅਤੇ ਫਿਰ ਉਸਦੇ ਗਲ ਵਿੱਚ ਰੱਸੀ ਨਾਲ ਉਸ ਦਾ ਗਲ ਘੁੱਟ ਕੇ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਖੰਡ ਦੇ ਪੱਥਰਾਂ ਅਤੇ ਕਾਹੀ ਦੇ ਬੂਟਿਆਂ ਵਿੱਚ ਯਾਸੀਨ ਦੀ ਲਾਸ਼ ਨੂੰ ਲੁਕੋ ਦਿੱਤਾ ਸੀ। ਨਰੇਸ਼ ਕੁਮਾਰ ਦੀ ਨਿਸ਼ਾਨਦੇਹੀ ਪਰ ਭਵਨੌਰ ਖੱਡ ਦੇ ਕਾਹੀ ਦੇ ਬੂਟਿਆਂ ਵਿੱਚੋਂ ਯਾਸੀਨ ਦੀ ਲਾਸ਼ ਤੋਂ ਬਣੇ ਕੰਕਾਲ ਨੂੰ ਬ੍ਰਾਮਦ ਕੀਤਾ ਅਤੇ ਨਹੇਸ਼ ਕੁਮਾਰ ਦੇ ਕੋਲੋਂ ਯਾਸੀਨ ਦਾ ਮੋਬਾਇਲ ਅਤੇ ਉਸਦੀ ਜੇਬ ਵਿੱਚੋਂ ਕੱਢੇ ਰੁਪਏ ਵੀ ਬ੍ਰਾਮਦ ਕੀਤੇ।ਦੋਸ਼ੀ ਨੂੰ ਮਿਤੀ 13.06.2023 ਨੂੰ ਮਾਨਯੋਗ ਅਦਾਲਤ ਮੁਕੇਰੀਆਂ ਪੇਸ਼ ਕੀਤਾ ਗਿਆ ਹੈ ਜਿੱਥੋਂ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿਛ ਕਰਨ ਲਈ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ।ਉਕਤ ਮੁਕੱਦਮਾ ਨੂੰ 04 ਘੰਟਿਆਂ ਵਿੱਚ ਟਰੇਸ ਕਰਕੇ ਥਾਣਾ ਤਲਵਾੜਾ ਦੀ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।








