Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਨਸਰਾਲਾ ਚ  ਇਲਾਕਾ ਵਾਸੀਆਂ ਨੇ ਰੋਡ ਜਾਮ ਕਰਕੇ ਜਿਲਾ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ 

ਨਸਰਾਲਾ ਚ  ਇਲਾਕਾ ਵਾਸੀਆਂ ਨੇ ਰੋਡ ਜਾਮ ਕਰਕੇ ਜਿਲਾ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ 

ਨਸਰਾਲਾ ਚ  ਇਲਾਕਾ ਵਾਸੀਆਂ ਨੇ ਰੋਡ ਜਾਮ ਕਰਕੇ ਜਿਲਾ ਪ੍ਰਸ਼ਾਸਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ 

* ਮਾਮਾਲਾ ਸੜਕ ਦੀ ਮਾੜੀ ਹਾਲਤ ਦਾ *

ਹੁਸ਼ਿਆਰਪੁਰ 22 ਜੁਲਾਈ (ਤਰਸੇਮ ਦੀਵਾਨਾ) :  ਹੁਸ਼ਿਆਰਪੁਰ ਜਲੰਧਰ ਰੋਡ ਤੇ ਨਸਰਾਲਾ ਅੱੱਡੇ ਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਗੇਟ ਸਾਹਮਣੇ ਪਿੰਡ ਵਾਸੀਆਂ ਵੱਲੋ ਸੜਕ ਦੀ ਮਾੜੀ ਹਾਲਤ ਕਾਰਨ 2.30 ਵਜੇ ਤੋ ਲੈ ਕੇ ਸ਼ਾਮ5.30 ਤੱਕ ਰੋਡ ਜਾਮ ਕਰਕੇ ਜਿਲਾ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ!ਲੋਕਾਂ ਨੇ ਦੱਸਿਆ ਕਿ ਦੁਕਾਨਾਂ ਅੱਗੇ ਸੜਕ ਦੀ ਮਾੜੀ ਹਾਲਤ ਕਾਰਨ ਜੀਅ ਦਾ ਜੰਜਾਲ ਬਣਿਆ ਹੋਇਆ ਹੈ!ਰਾਹਗੀਰਾਂ ਲਈ ਲੱਘਣਾ  ਮੁਸ਼ਕਿਲ ਹੋਇਆ ਪਿਆ ਹੈ! ਜਿਸ ਨਾਲ ਟਰੈਫਿਕ ਦਾ ਵੀ ਜਾਮ ਲੱਗ ਜਾਂਦਾ ਹੈ,ਦੂਸਰੇ ਪਾਸੇ ਦੁਕਾਨਦਾਰਾਂ ਵਿੱਚ ਇਸ ਸੜਕ ਦੀ ਬਦ ਤੋ ਬਦਤਰ ਹਾਲਤ ਨਾਲ ਮਾਯੂਸੀ ਛਾਈ ਹੋਈ ਹੈ ਕਿਉਕਿ ਲੋਕਾਂ ਦੀਆਂ ਦੁਕਾਨਾਂ ਦੇ ਕੰਮਕਾਰ ਤਾ ਅੱਗੇ ਨੀ ਚੱਲ ਰਹੇ ਤੇ ਦੂਸਰਾ ਸੜਕ ਤੇ ਪਏ ਵੱਡੇ ਵੱਡੇ ਟੋਇਆ ਕਾਰਨ  ਕੋਈ ਗਾਹਕ ਦੁਕਾਨ ਤੇ ਨੀ ਆਉਦਾ ਜਿਸ ਨਾਲ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ!ਇਸ ਸੜਕ ਨੂੰ ਬਣਦਿਆ ਕਈ ਸਾਲ ਹੋ ਚੁੱਕੇ ਪਰ ਅਜੇ ਵੀ ਪਤਾ ਨੀ ਇਸ ਸੜਕ ਨੂੰ ਬਣਾਉਣ ਵਾਲਿਆਂ ਨੇ ਕਿੰਨਾ ਸਮਾ ਲਗਉਣਾ ਹੈ! ਨਸਰਾਲਾ ਦੇ ਮਹੁੁੱਲਾ ਵਾਸੀਆ ਤੇ ਦੁਕਾਨਦਾਰਾਂ ਨੇ  ਦੱਸਿਆ ਕਿ ਸੜਕ ਬਣਾਉਣ ਵਾਲਿਆਂ ਨੇ ਨਸਰਾਲਾ ਅੱਡੇ ਤੱਕ ਹੀ ਨਾਲਾ ਬਣਾਇਆ ਹੋਇਆ ਸੀ ਜਿਸ ਕਰਕੇ ,ਨਸਰਾਲਾ ਸਟੇਸ਼ਨ,ਨਸਰਾਲਾ ਕਲੋਨੀ ਦਾ ਸਾਰਾ ਪਾਣੀ ਇੱਥੇ ਹੀ ਇੱਕਠਾ ਹੋ ਜਾਂਦਾ ਸੀ,ਜਿਸ ਕਰਕੇ ਲੋਕਾਂ ਨੇ ਦੁੱਖੀ ਹੋ ਕੇ ਪਹਿਲਾ ਵੀ ਨਸਰਾਲਾ ਰੋਡ ਤੇ ਜਾਮ ਲਗਾਇਆ ਸੀ

 ਜਿਸ ਦੇ ਚੱਲਦੇ ਸੜਕ ਵਾਲਿਆਂ ਨੇ ਨਾਲਾ ਅੱੱਡੇ ਤੱਕ ਬਣਾ ਕੇ ਛੱਡ ਦਿੱੱਤਾ ਜਿਸ ਨਾਲ  ਨਸਰਾਲਾ ਅੱਡੇ ਦੀ ਹਾਲਤ ਹੋਰ ਵੀ ਬਦ ਤੋ ਬਦਤਰ ਬਣੀ ਹੋਈ ਹੈ ਪਤਾ ਨੀ ਪ੍ਰਸ਼ਾਸਨ ਦੇ ਸਿਰ ਤੇ ਜੂੰ ਤੱਕ ਨਹੀ ਸਰਕ ਰਹੀ ਲੋਕਾਂ ਦੇ ਵਾਰ ਵਾਰ ਰੋਸ ਪ੍ਰਦਰਸ਼ਨ ਕਰਨ ਤੇ ਪ੍ਰਸ਼ਾਸਨ ਨੂੰ ਦੱਸਣ ਤੇ ਵੀ ਕੋਈ ਵੀ ਇਸ ਸਮੱਸਿਆ ਦਾ ਹੱਲ ਨਹੀ ਕਰ ਰਿਹਾ !ਪਿੰਡ ਦੀ ਪੰਚਾਇਤ ਤੇ ਇਲਾਕਾ ਵਾਸੀਆ ਨੇ ਪਹਿਲੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਤੇ ਪਹਿਲੇ ਹਲਕਾ ਵਿਧਾਇਕ ਤੇ ਹੁਣ ਦੇ ਵਿਧਾਇਕ ਡਾਂ ਰਵਜੋਤ ਨੂੰ ਵੀ ਕਈ ਵਾਰ ਆਪਣਾ ਦੁੱਖੜਾ ਸੁਣਾ ਚੁੱਕੇ ਹਨ ਪਰ ਇਹ ਮਸਲਾ ਜਿਓ ਦਾ ਤਿਉ ਹੀ ਬਣਿਆ ਹੋਇਆ ਹੈ!  ਲੋਕਾਂ ਨੇ ਪਹਿਲਾ ਵੀ ਤੰਗ ਹੋ ਕੇ ਇੱਕ ਵਾਰ ਫਿਰ ਜਿਲਾਂ ਪ੍ਰਸ਼ਾਸਨ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਪੁਤਲਾ ਫੂਕਿਆ ਸੀ ! ਲੋਕਾਂ ਨੇ ਅੱਜ ਫਿਰ ਤੰਗ ਹੋ ਕੇ ਵੱਡੇ ਪੱਧਰ ਤੇ ਹੁਸ਼ਿਆਰਪੁਰ ਜਲੰਧਰ ਰੋਡ ਨਸਰਾਲਾ ਅੱਡੇ  ਤੇ ਜਾਮ ਲਗਾਇਆ  ਤੇ ਰੋਸ ਪ੍ਰਦਰਸ਼ਨ ਕੀਤਾ ਗਿਆ! ਜਿਸ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਡੀ ਐਸ ਪੀ ਸੁਰਿੰਦਰ ਪਾਲ ਸਿੰਘ ਹੁਸ਼ਿਆਰਪੁਰ,ਐਸ ਐਚ ਓ ਬੁੱਲੋਵਾਲ ਜਸਵੀਰ ਸਿੰਘ,ਸੁਖਵਿੰਦਰ ਸਿੰਘ ਚੌਕੀ ਇੰਚਾਰਜ ਨਸਰਾਲਾ ਪਹੁੰਚ ਗਏ ਤੇ ਲੋਕਾਂ ਨੂੰ ਜਾਮ ਹਟਾਉਣ ਲਈ  ਸਮਝਉਣ ਲੱਗੇ ਪਰ ਲੋਕਾਂ ਨੇ ਉਹਨਾਂ ਦੀ ਇੱਕ ਨਾ ਮੰਨੀ ਉਸ ਤੋ ਬਾਅਦ ਵਿੱਚ ਡਾਂ ਰਵਜੋਤ ਸਿੰਘ ਹਲਕਾ ਵਿਧਾਇਕ ਮੌਕੇ ਤੇ ਪਹੁੰਚੇ ਤੇ ਉਨਾਂ ਨੇ ਭਰੋਸਾ ਦਿਵਾਇਆ ਕਿ ਕੱਲ 11 ਵਜੇ ਪਿੰਡ ਵਾਸੀਆ ਨਾਲ ਮੀਟਿੰਗ ਕਰਕੇ ਇਸ ਦਾ ਹੱਲ ਕਰ ਦਿੱਤਾ ਜਾਵੇਗਾ ਡਾ ਰਵਜੋਤ ਦੇ ਭਰੋਸੇ ਤੋ ਬਾਅਦ ਚ ਜਾਮ ਖੋਲ ਦਿੱਤਾ ਗਿਆ! ਇਸ ਮੌਕੇ ਹਰਵਿੰਦਰ ਸਿੰਘ ,ਡਾਂ ਜਰਨੈਲ ਸਿੰਘ, ਮਨਜੀਤ ਸਿੰਘ,ਜੀਵਨ ਲਾਲ,ਦਵਿੰਦਰ ਸਿੰਘ,ਜਸਵਿੰਦਰ ਸਿੰਘ ,ਧਰਮਿੰਦਰ ਸਿੰਘ,ਮੁਨੀਸ਼ ਕੁਮਾਰ,ਜੋਗਿੰਦਰ ਪਾਲ ਪੱਪੀ, ਸੰਜੂ, ਸੋਨੂ,ਪਰਦੀਪ ਸਿੰਘ ਢਿੱਲੋ,ਸਰਬਜੀਤ ਸਿੰਘ ਸ਼ੇਰਾ, ਮੇੇੇੇਵਾ ਸਿੰਘ ਕਜਲਾ,ਸਨੀ,ਕਸ਼ਮੀਰ ਸਿੰਘ,ਮਿੰਟੂ,ਜਮਨਾ ਦੇਵੀ,ਸ਼ੀਲਾ ਦੇਵੀ, ਬਿਮਲਾ ਦੇਵੀ,ਭਜਨ ਕੌਰ,ਕੁਲਵਿੰਦਰ ਕੌਰ,ਜੋਗਿੰਦਰ ਕੌਰ ,ਮਹਿੰਦਰ ਕੌਰ ਤੋ ਇਲਾਵਾ ਹੋਰ ਵੀ ਪਿੰਡ ਵਾਸੀ ਹਾਜਰ ਸਨ!

ਕੈਪਸ਼ਨ : ਨਸਰਾਲਾ ਅੱਡੇ ਚ ਲਗਾਏ ਗਏ ਜਾਮ ਮੌਕੇ ਤੇ ਜਿਲਾ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ । ਫੋਟੋ ਮੁਨੀਰ