ਹੁਸ਼ਿਆਰਪੁਰ, 19 ਦਸੰਬਰ(ਬਿਊਰੋ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ਼ ਵਲੋਂ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਤਹਿਤ ਜ਼ਿਲ੍ਹੇ ਦੇ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੋਸ਼ਲ ਯੋਜਨਾ ਦੇ ਸਕਿੱਲ ਸੈਂਟਰ ਮਦਦ ਮੈਰੀ ਨਰਸਿੰਗ ਇੰਸਟੀਚਿਊਟ ਨਸਰਾਲਾ ਵਿਚ ਰੋਜ਼ਗਾਰ ਮੇਲਾ ਕਰਵਾਇਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਵੱਖ-ਵੱਖ ਹਸਪਤਾਲ ਜਿਸ ਵਿਚ ਪਟੇਲ ਹਸਪਤਾਲ ਜਲੰਧਰ, ਸ਼ਿਵਮ ਹਸਪਤਾਲ, ਆਈ.ਵੀ.ਵਾਈ., ਜੌਹਲ ਹਸਪਤਾਲ, ਅੰਕੁਲ ਲਾਈਵ ਵੈਲ, ਰਸ਼ਪਾਲ ਹਸਪਤਾਲ ਤੇ ਸੈਂਟਰਲ ਹਸਪਤਾਲ ਲਈ ਵੱਖ-ਵੱਖ ਆਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਗਈ। ਇਸ ਰੋਜ਼ਗਾਰ ਮੇਲੇ ਵਿਚ 300 ਦੇ ਕਰੀਬ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ, ਜਿਸ ਵਿਚ 160 ਦੇ ਕਰੀਬ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਬਲਾਕ ਮੈਨੇਜਰ ਮਹਿੰਦਰ ਰਾਣਾ, ਪਲੇਸਮੈਂਟ ਮੈਨੇਜਰ ਰਮਨ ਭਾਰਤੀ ਤੇ ਮੋਬਾਈਲਾਈਜ਼ਰ ਸੁਨੀਲ ਕੁਮਾਰ ਵੀ ਮੌਜੂਦ ਸਨ।