ਦਸੂਹਾ 19 ਦਸੰਬਰ(ਚੌਧਰੀ) : ਅੱਜ ਸਿਵਲ ਹਸਪਤਾਲ ਦਸੂਹਾ ਦੇ ਸਮੂਹ ਨਰਸਿੰਗ ਸਟਾਫ਼ ਵਲੋਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਮੁਕੰਮਲ ਹੜਤਾਲ ਕੀਤੀ ਗਈ। ਇਸ ਮੌਕੇ ਤੇ ਨਰਸਿੰਗ ਸਟਾਫ਼ ਨੇ ਸਿਹਤ ਮੰਤਰੀ ਪੰਜਾਬ ਓ ਪੀ ਸੋਨੀ ਦਾ ਪੁਤਲੇ ਨੂੰ ਸਟਰੈਚਰ ਤੇ ਲਿਟਾ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਤੇ ਸਮੂਹ ਕਰਮਚਾਰੀਆਂ ਨੇ ਦੱਸਿਆ ਕਿ 14 ਦਸੰਬਰ ਨੂੰ ਹੋਈ ਡਿਪਟੀ ਸੀ ਐਮ ਨਾਲ ਮੀਟਿੰਗ ਬੇਨਤੀਜਾ ਨਿਕਲੀ ਹੈ ਅਤੇ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰਨ ਦਾ ਕੋਈ ਕਰਾਰ ਨਹੀਂ ਕੀਤਾ ਗਿਆ ਹੈ। ਇਸ ਲਈ ਸੇਵਾਵਾਂ ਪੂਰੀ ਤਰਾਂ ਬੰਦ ਰੱਖੀਆਂ ਗਈਆਂ ਹਨ। ਇਸ ਮੌਕੇ ਤੇ ਜਸਵਿੰਦਰ ਕੌਰ, ਚਰਨਜੀਤ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ, ਰਾਜਿੰਦਰ ਕੌਰ, ਸੁਖਪਾਲ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਸੁਮਨ, ਸਰਬਜੀਤ ਕੌਰ ਆਦਿ ਹਾਜ਼ਰ ਸਨ।
ਦਸੂਹਾ : ਨਰਸਿੰਗ ਸਟਾਫ਼ ਵਲੋਂ ਸਿਹਤ ਮੰਤਰੀ ਪੰਜਾਬ ਓ ਪੀ ਸੋਨੀ ਦੇ ਪੁਤਲੇ ਨੂੰ ਸਟਰੈਚਰ ਤੇ ਲਿਟਾ ਕੇ ਕੀਤਾ ਪਿੱਟ ਸਿਆਪਾ
- Post published:December 19, 2021