Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing ਖਾਲਸਾ ਕਾਲਜ, ਗੜ੍ਹਦੀਵਾਲਾ ਦਸੂਹਾ- ਗੜ੍ਹਦੀਵਾਲਾ ਸਾਹਿਤ ਸਭਾ ਵਲੋਂ ਡਾ. ਬਲਦੇਵ ਸਿੰਘ ਬਦਨ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ

ਖਾਲਸਾ ਕਾਲਜ, ਗੜ੍ਹਦੀਵਾਲਾ ਦਸੂਹਾ- ਗੜ੍ਹਦੀਵਾਲਾ ਸਾਹਿਤ ਸਭਾ ਵਲੋਂ ਡਾ. ਬਲਦੇਵ ਸਿੰਘ ਬਦਨ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ

ਗੜ੍ਹਦੀਵਾਲਾ(ਚੌਧਰੀ) 

ਖਾਲਸਾ ਕਾਲਜ, ਗੜ੍ਹਦੀਵਾਲਾ ਦਸੂਹਾ- ਗੜ੍ਹਦੀਵਾਲਾ ਸਾਹਿਤ ਸਭਾ ਵਲੋਂ ਡਾ. ਬਲਦੇਵ ਸਿੰਘ ਬਦਨ ਦਾ ਰੂ-ਬ-ਰੂ ਪ੍ਰੋਗਰਾਮ ਕਰਵਾਇਆ

29 ਅਕਤੂਬਰ2022 :  ਦਸੂਹਾ- ਗੜ੍ਹਦੀਵਾਲਾ ਸਾਹਿਤ ਸਭਾ (ਰਜਿ.) ਵਲੋਂ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਦੇ ਸੇਵਾ-ਮੁਕਤ ਨਿਰਦੇਸ਼ਕ ਡਾ. ਬਲਦੇਵ ਸਿੰਘ ਬੱਦਨ ਦਾ ਰੂ-ਬ-ਰੁ ਪ੍ਰੋਗਰਾਮ ਕਰਵਾਇਆ ਗਿਆ ।ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਕਾਨਫਰੰਸ ਹਾਲ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਮੰਚ, ਖਾਲਸਾ ਕਾਲਜ ਗੜ੍ਹਦੀਵਾਲਾ ਦੇ ਸਰਪ੍ਰਸਤ ਡਾ. ਦਿਲਬਾਰਾ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਡਾ. ਬਲਦੇਵ ਸਿੰਘ ਬੱਦਨ ਦਾ ਕਾਲਜ ਦੇ ਵਿਹੜੇ ਵਿੱਚ ਆਉਣ ਤੇ ਸਵਾਗਤ ਕੀਤਾ। ਇਸ ਉਪਰੰਤ ਪ੍ਰੋ. ਸੰਧੂ ਵਰਿਆਣਵੀ ਨੇ ਡਾ. ਬਦਨ ਵਲੋਂ ਸੰਪਾਦਿਤ ਕੀਤੀਆਂ ਵਾਰਤਕ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਡਾ. ਬੱਦਨ ਵਲੋਂ ਸੰਪਾਦਿਤ ਵਾਰਤਕ ਜ਼ਿੰਦਗੀ ਨੂੰ ਸੇਧ ਦੇਣ ਵਾਲੀ ਹੈ। ਉਹਨਾਂ ਕਿਹਾ ਕਿ ਡਾ. ਬੱਦਨ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬੀ ਸਾਹਿਤ ਦੀ ਬਹੁਤ ਸੇਵਾ ਕੀਤੀ ਹੈ। ਇਸ ਤੋਂ ਬਾਅਦ ਪ੍ਰੋ. ਬੀ.ਐੱਸ. ਬੱਲੀ ਨੇ ਡਾ. ਬੱਦਨ ਵਲੋਂ ਡਾ. ਅਮਰ ਕੋਮਲ ਦੀ ਸੰਪਾਦਤ ਸ਼ਬਦ ਚਿੱਤਰਾ ਬਾਰੇ ਨਿਬੰਧ ਪੁਸਤਕ ‘ਧਨੁ ਲੇਖਾਰੀ ਨਾਨਕਾ’ ਅਤੇ ਵਲਾਦੀਮੀਰ ਨਾਬਾਖੋਵ ਦੇ ਵਿਸਵ ਪ੍ਰਸਿੱਧ ਨਾਵਲ ‘ਲੋਲਿਤਾ’ ਜੋ ਡਾ. ਬੱਦਨ ਵਲੋਂ ਅਨੁਵਾਦਿਤ ਕੀਤੀ ਗਈ, ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਸੰਪਾਦਨਾ ਅਤੇ ਅਨੁਵਾਦ ਦੇ ਖੇਤਰ ਵਿੱਚ ਡਾ. ਬੱਦਨ ਦੀ ਵੱਡੀ ਘਾਲਣਾ ਹੈ। ਇਹ ਪੁਸਤਕਾਂ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਹਨ ਅਤੇ ਸਾਹਿਤ ਦੇ ਹਰੇਕ ਵਿਦਿਆਰਥੀ ਨੰੂ ਇਹ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਇਸ ਉਪਰੰਤ ਡਾ. ਬਦਨ ਵਲੋਂ ਡਾ. ਅਮਰ ਕੋਮਲ ਦੀਆਂ ਸੰਪਾਦਿਤ ਪਾਠ ਪੁਸਤਕਾਂ, ਅਮਰ ਕੋਮਲ ਦੇ ਚੋਣਵੇਂ ਲੇਖਾਂ ਦੀਆਂ ਪੁਸਤਕਾਂ ਸਾਹਿਤ ਸਭਾ ਦੇ ਸਰਪ੍ਰਸਤ ਕਹਾਣੀਕਾਰ ਲਾਲ ਸਿੰਘ, ਪ੍ਰਧਾਨ ਜਰਨੈਲ ਸਿੰਘ ਘੁੰਮਣ , ਜਨਰਲ ਸਕੱਤਰ ਸੁਰਿੰਦਰ ਸਿੰਘ ਨੇਕੀ, ਪ੍ਰਿੰਸੀਪਲ ਖ਼ਾਲਸਾ ਕਾਲਜ ਗੜ੍ਹਦੀਵਾਲਾ ਡਾ. ਜਸਪਾਲ ਸਿੰਘ ਤੇ ਸਭਾ ਦੇ ਹੋਰ ਅਹੁਦੇਦਾਰਾਂ ਨੇ ਲੋਕ ਅਰਪਿਤ ਕੀਤੀਆਂ। ਇਸ ਉਪਰੰਤ ਸਭਾ ਵਲੋਂ ਡਾ. ਬਲਦੇਵ ਸਿੰਘ ਬੱਧਣ ਨੂੰੁੰ ਸਨਮਾਨ ਚਿੰਨ੍ਹ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਸਭਾ ਦੇ ਜਰਨਲ ਸਕੱਤਰ ਸ. ਸੁਰਿੰਦਰ ਸਿੰਘ ਨੇਕੀ ਵਲੋਂ ਡਾ. ਬਲਦੇਵ ਸਿੰਘ ਬਦਨ ਬਾਰੇ ਲਿਖਿਆ ਪ੍ਰਸੰਸਾਂ ਪੱਤਰ ਪੜ੍ਹਿਆ।
ਆਪਣੇ ਜੀਵਨ ਸ਼ੰਘਰਸ਼ ਬਾਰੇ ਬੋਲਦਿਆਂ ਡਾ. ਬਲਦੇਵ ਸਿਘ ਬੱਦਨ ਨੇ ਦੱਸਿਆ ਕਿ ਉਹਨਾਂ ਦਾ ਜਨਮ ਇੱਕ ਕ੍ਰਿਤੀ ਪਰਿਵਾਰ ਵਿੱਚ ਹੋਇਆ ਸੀ ਉਹਨਾਂ ਦੇ ਮਾਤਾ-ਪਿਤਾ ਬਿਲਕੁਲ ਅਨਪੜ੍ਹ ਸਨ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਵਾਈ ਜਿਸ ਸਦਕਾ ਉਹਨਾਂ ਸਾਰੇ ਭੈਣ ਭਰਾ ਉੱਚ ਅਹੁਦਿਆਂ ਤੇ ਸੇਵਾਵਾਂ ਨਿਭਾਉਂਦੇ ਰਹੇ ਹਨ। ਉਹਨਾਂ ਕਿਹਾ ਕਿ ਘਰ ਦੇ ਹਲਾਤ ਬਹੁਤੇ ਸਾਜਗਾਰ ਨਾ ਹੋਣ ਦੇ ਬਾਵਜੂਦ ੳਹਨਾਂ ਨੇ ਆਪਣੀ ਲਗਨ ਨਾਲ ਉੱਚ ਵਿiੋਦਆ ਹਾਸਲ ਕੀਤੀ। ਉਹਨਾਂ ਕਿਹਾ ਕਿ ਉਹ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀ ਰਹੇ ਹਨ ਅਤੇ ਕਾਲਜ ਦੇ ਉਸ ਸਮੇਂ ਦੇ ਅਧਿਆਪਕਾਂ ਦਾ ਪ੍ਰਭਾਵ ਹਮੇਸ਼ਾ ਉਹਨਾਂ ਦੀ ਸਖਸ਼ੀਅਤ ‘ਤੇ ਰਿਹਾ ਹੈ। ਉਹਨਾਂ ਆਪਣੇ ਜੀਵਨ ਦੇ ਹੋਰ ਬਹੁਤ ਸਾਰੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਸਮਾਗਮ ਵਿੱਚ ਸ਼ਾਮਿਲ ਕਾਲਜ ਵਿਦਿਆਰਥੀਆਂ ਨੁੰ ਪੁਸਤਕਾਂ ਨਾਲ ਪਿਆਰ ਕਰਨ ਦਾ ਸ਼ੰਦੇਸ਼ ਦਿੱਤਾ। ਉਹਨਾਂ ਨੇ ਸਰੋਤਿਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਬੜੀ ਹੀ ਸ਼ਪੱਸਟਤਾ ਨਾਲ ਦਿੱਤੇ। ਸਭਾ ਵਲੋਂ ਇਸ ਸਮਾਗਮ ਵਿੱਚ ਪਹੁੰਚੀਆਂ ਨਾਮਵਰ ਸਖਸ਼ੀਅਤਾਂ ਪ੍ਰੋ. ਸੰਧੂ ਵਰਿਆਣਵੀ ਅਤੇ ਸੁਲੱਖਣ ਸਰਹੱਦੀ ਤੋਂ ਇਲਾਵਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦਾ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ।
ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਲਜਾਂ ਅੰਦਰ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੇ ਸਾਹਤਿਕ ਸਮਾਗਮ ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਹੁੰਦੇ ਰਹਿਣੇ ਚਾਹੀਦੇ ਹਨ। ਉਹਨਾਂ ਨੇ ਇਸ ਪ੍ਰੋਗਰਾਮ ਲਈ ਸਾਹਿਤ ਸਭਾ ਗੜ੍ਹਦੀਵਾਲਾ, ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਸਭਾ ਦੇ ਅਹੁਦੇਦਾਰਾਂ ਤੋਂ ਇਲਾਵਾ ਜਗਦੀਸ਼ ਰਾਣਾ, ਮਨਦੀਪ ਸਿੰਘ ਡੋਗਰਾ, ਪ੍ਰੋ. ਸ਼ਾਮ ਸਿੰਘ, ਡਾ. ਸਤਵੰਤ ਕੌਰ, ਪ੍ਰੋ. ਜਗਦੀਪ ਕੁਮਾਰ, ਪ੍ਰੋ. ਮਲਿਕਾ ਮੰਡ, ਡਾ. ਰਵਿੰਦਰ ਕੌਰ, ਪ੍ਰੋ. ਦੀਦਾਰ ਸਿੰਘ ਤੇ ਕਾਲਜ ਦੇ ਪੋਸਟ ਗ੍ਰੈਜੂਏਟ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਰਹੇ। ਇਸ ਉਪਰੰਤ ਆਯੋਜਿਤ ਕਵੀ ਦਰਬਾਰ ਦੌਰਾਨ ਅਮਰੀਕ ਡੋਗਰਾ, ਸੰਧੂ ਵਰਿਆਣਵੀ, ਸੁਲੱਖਣ ਸਰਹੱਦੀ, ਪ੍ਰੋ. ਬਲਦੇਵ ਬੱਲੀ, ਸੁਮਨਦੀਪ ਘੋੜੇਵਾਹੀ, ਗੁਰਮੀਤ ਸਰਾਂ, ਰਾਮ ਰਤਨ, ਤਰਸੇਮ ਤਰਵਰ, ਡਾ. ਨਰਿੰਜਨ, ਪੰਮੀ ਦਵੇਦੀ, ਕੋਮਲ ਜਗਦੀਸ਼ ਰਾਣਾ, ਮਨਦੀਪ ਬਾਜਵਾ, ਨਵਤੇਜ ਗੜ੍ਹਦੀਵਾਲਾ ਅਤੇ ਹੋਰ ਸਹਿਤਕਾਰਾਂ ਨੇ ਆਪਣੀਆ ਖੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ। ਸਟੇਜ ਦਾ ਸੰਚਾਲਨ ਨਵਤੇਜ ਗੜ੍ਹਦੀਵਾਲਾ ਨੇ ਬਾਖੂਬੀ ਨਿਭਾਇਆ।ਡਾ. ਬਲਦੇਵ ਸਿੰਘ ਬੱਦਨ ਨੇ ਇਸ ਮੌਕੇ ਆਪਣੇ ਵਲੋਂ ਖਾਲਸਾ ਕਾਲਜ ਗੜ੍ਹਦੀਵਾਲਾ ਦੀ ਲਾਇਬ੍ਰੇਰੀ ਵਾਸਤੇ 87 ਕਿਤਾਬਾਂ ਦਾ ਸੈਟ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੂੰ ਭੇਂਟ ਕੀਤਾ ਅਤੇ ਨਾਲ ਹੀ ਸਹਿਤਕਾਰਾਂ ਨੁੰ ਵੀ ਕਿਤਾਬਾਂ ਦੇ ਸੈਟ ਦਿੱਤੇ।

error: copy content is like crime its probhihated