Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਦਾ 10+2 ਦਾ ਨਤੀਜਾ ਸ਼ਾਨਦਾਰ ਰਿਹਾ 

ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਦਾ 10+2 ਦਾ ਨਤੀਜਾ ਸ਼ਾਨਦਾਰ ਰਿਹਾ 

ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਦਾ 10+2 ਦਾ ਨਤੀਜਾ ਸ਼ਾਨਦਾਰ ਰਿਹਾ 

ਗੜ੍ਹਦੀਵਾਲਾ 30 ਜੂਨ (ਚੌਧਰੀ) : ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦਲਵਾਲਾ ਦੇ ਇੰਚਾਰਜ ਮੈਡਮ ਅਰਚਨਾ ਠਾਕੁਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10+2 ਦੇ ਨਤੀਜਿਆਂ ਵਿੱਚ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਦਾ ਨਤੀਜਾ 100% ਰਿਹਾ।ਇਸ ਪ੍ਰੀਖਿਆ ‘ਚ ਮੈਡੀਕਲ ਵਿਭਾਗ ਦੀ ਵਿਦਿਆਰਥਣ ਮਨਮੀਤ ਕੌਰ ਨੇ 95% ਅੰਕ ਹਾਸਲ ਕਰਕੇ ਪਹਿਲਾ ਸਥਾਨ,ਸਿਮਰਨਜੀਤ ਕੌਰ ਨੇ 92% ਅਤੇ ਜਸਪਿੰਦਰ ਕੌਰ ਨੇ 90% ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਨਾਨ-ਮੈਡੀਕਲ ਗਰੁੱਪ ਵਿੱਚ ਪ੍ਰੇਰਨਾ ਨੇ 91% ਅੰਕ ਹਾਸਲ ਕਰਕੇ ਪਹਿਲਾ ਸਥਾਨ,ਸਿਮਰਨਪ੍ਰੀਤ ਕੌਰ ਨੇ 90% ਅੰਕ ਹਾਸਲ ਕਰਕੇ ਦੂਜਾ ਸਥਾਨ ਅਤੇ ਮਨਦੀਪ ਕੌਰ ਨੇ 89% ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰਾਂ ਕਾਮਰਸ ਗਰੁੱਪ ਵਿੱਚ ਕੋਮਲਪ੍ਰੀਤ ਕੌਰ ਨੇ 87% ਅੰਕ, ਵਿਨਾਇਕਪੁਰੀ ਨੇ 85% ਅੰਕ, ਸਰਬਜੀਤ ਸਿੰਘ ਅਤੇ ਸਿਮਨਿ ਮਨਹਾਸ ਨੇ 84% ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਆਰਟਸ ਗਰੁੱਪ ਵਿੱਚ ਕਸ਼ਿਸ਼ ਨੇ 92%, ਗਗਨਦੀਪ ਸਿੰਘ 91% ਅਤੇ ਜਸਪ੍ਰੀਤ ਕੌਰ ਨੇ 90% ਅੰਕ ਹਾਸਲ ਕਰਕੇ ਕਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਇਹਨਾਂ ਵਿਦਿਆਰਥਣਾਂ ਨੁੰ ਸਕੂਲ ਦੇ ਵਿਹੜੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਲਕੀਤ ਸਿੰਘ ਨੇ ਕਾਲਜੀਏਟ ਸਕੁਲ ਦੇ ਅਧਿਆਪਕ ਸਾਹਿਬਾਨ ਪ੍ਰੋ.ਅਰਚਨਾ ਠਾਕੁਰ (ਇੰਚਾਰਜ ਸਕੂਲ),ਪ੍ਰੋ.ਸਲਮਾ ਕੁਮਾਰੀ,ਪ੍ਰੋ ਸੁਖਵਿੰਦਰ ਕੁਮਾਰ,ਪ੍ਰੋ. ਇੰਦਰਜੀਤ ਕੌਰ,ਪ੍ਰੋ. ਮੁਨੀਸ਼ ਦੇਵ,ਪ੍ਰੋ.ਕਰਿਤਕਾ ਪ੍ਰੋ.ਕੁਸ਼ਮਾ,ਪ੍ਰੋ.ਸੰਦੀਪ ਕੌਰ ਕਮਿਸਟਰੀ,ਪ੍ਰੋ. ਸੰਦੀਪ ਕੌਰ ਫਜਿਕਸ,ਪ੍ਰੋ.ਜਤਿੰਦਰ ਕੌਰ ਅਤੇ ਪ੍ਰੋ.ਦਲਜੀਤ ਕੌਰ ਨੂੰ ਸ਼ਾਨਦਾਰ ਨਤੀਜੇ ਲੲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

error: copy content is like crime its probhihated