ਦਸੂਹਾ 19 ਦਸੰਬਰ (ਚੌਧਰੀ) : ਅੱਜ ਸਵੇਰੇ ਸੰਘਣੀ ਧੁੰਦ ਹੋਣ ਕਾਰਨ ਦਸੂਹਾ ਹਲਕੇ ਵਿੱਚ ਵੱਖ-ਵੱਖ ਥਾਂਵਾਂ ਤੇ ਸੜਕ ਹਾਦਸਿਆਂ ਵਿੱਚ ਇੱਕ ਐਕਟਿਵਾ ਸਵਾਰ ਔਰਤ ਦੇ ਗੰਭੀਰ ਸੱਟਾ ਲੱਗੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਜੀ ਟੀ ਬੀ ਕਾਲਜ ਦੇ ਨਜਦੀਕ ਗਹਰੀ ਧੁੰਦ ਕਾਰਣ ਇੱਕ ਐਕਟਿਵਾ ਸਵਾਰ ਕੁਲਵੀਰ ਕੌਰ (26)ਵਾਸੀ ਪੰਨਵਾਂ ਆਪਣੀ ਬਿਨਾਂ ਨੰਬਰ ਐਕਟਿਵਾ ਤੇ ਸਵਾਰ ਹੋ ਕੇ ਪੰਨਵਾਂ ਤੋਂ ਦਸੂਹਾ ਵੱਲ ਜਾ ਰਹੀ ਸੀ ਤਾਂ ਜਦੋਂ ਉਹ ਜੀ ਟੀ ਬੀ ਕਾਲਜ ਦੇ ਨਜਦੀਕ ਪੁੱਜੀ ਤਾਂ ਆਪਣੇ ਅੱਗੇ ਰੋਪੜ ਤੋਂ ਦਸੂਹਾ ਆ ਰਹੇ ਸੀਮੇਂਟ ਨਾਲ ਲੱਦੇ ਟਰੱਕ ਨੰ ਪੀ ਬੀ 11 ਸੀ ਐਨ 7346 ਦੇ ਪਿੱਛੇ ਟਕਰਾ ਗਈ। ਜਿਸ ਨਾਲ ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮੌਕੇ ਤੇ ਜਖਮੀ ਕੁਲਵੀਰ ਕੌਰ ਨੂੰ ਦਸੂਹਾ ਹਸਪਤਾਲ ਵਿੱਚ ਲਿਜਾਇਆ ਗਿਆ। ਜਿਥੇ ਹਾਲਤ ਗੰਭੀਰ ਦੇਖਦਿਆਂ ਉਸ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਪੰਡੋਰੀ ਅਰਾਈਆਂ ਅਤੇ ਰੰਧਾਵਾ ਵਿਖੇ ਵੀ ਦੁਰਘਟਨਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਸਾਰੇ ਬਾਲ-ਬਲ ਬੱਚੇ।ਦਸੂਹਾ ਪੁਲਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦਸੂਹਾ : ਸੜਕ ਹਾਦਸੇ ‘ਚ ਐਕਟਿਵਾ ਸਵਾਰ ਔਰਤ ਗੰਭੀਰ ਜਖਮੀ
- Post published:December 19, 2021
You Might Also Like

ਮੰਜੁਲਾ ਸੈਣੀ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਦੇ ਹੁਨਰ ਦੀ ਕੀਤੀ ਸ਼ਲਾਂਘਾ – ਪ੍ਰਿੰਸੀਪਲ ਡਾ.ਸ਼ਬਨਮ ਕੌਰ

ਖ਼ਾਲਸਾ ਕਾਲਜ ਵਿਖੇ ‘ਨੈਤਿਕ ਕਦਰਾਂ-ਕੀਮਤਾਂ’ ਵਿਸ਼ੇ ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ

टांडा : नैशनल हाईवे पर हुए सड़क हादसे में मोटरसाइकिल सवार दम्पति की हुई मौत

ਸ਼੍ਰੀ ਚਰਨ ਛੋਹ ਗੰਗਾ ਸ਼੍ਰੀ ਅਮਿ੍ੰਤ ਕੁੰਡ ਸ਼੍ਰੀ ਖੁਰਾਲਗੜ ਸਾਹਿਬ ਚ ਅਮਿ੍ੰਤਧਾਰਾ ਸਮਾਗਮ 13 ਅਪੈ੍ਲ ਨੂੰ
