Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 6 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਕੀਤਾ ਗੰਭੀਰ ਜਖਮੀ,ਹਸਪਤਾਲ ਚ ਬੱਚਾ….

6 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਕੀਤਾ ਗੰਭੀਰ ਜਖਮੀ,ਹਸਪਤਾਲ ਚ ਬੱਚਾ….

ਹਾਜੀਪੁਰ / ਦਸੂਹਾ 5 ਜਨਵਰੀ (ਚੌਧਰੀ) 

: ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਰਣਸੋਤਾ ਵਿਖੇ ਇੱਕ ਪੋਲਟਰੀ ਫਾਰਮ ਤੇ ਕੰਮ ਕਰਦੇ ਪ੍ਰਵਾਸੀ ਪਰਿਵਾਰ ਦੇ ਇੱਕ 6 ਸਾਲਾ ਬੱਚੇ ਨੂੰ ਅਵਾਰਾ ਕੁੱਤਿਆਂ ਵਲੋਂ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ।ਮਿਲੀ ਜਾਣਕਾਰੀ ਦੇ ਮੁਤਾਬਿਕ ਪ੍ਰਵਾਸੀ ਮਜਦੂਰ ਰਾਮ ਨਾਥ ਪਿੰਡ ਰਣਸੋਤਾ ਵਿਖੇ ਮਸੰਦਰ ਕੁਮਾਰ ਪੁੱਤਰ ਜੀਤ ਦੇ ਪੋਲਟਰੀ ਫਾਰਮ ਤੇ ਕੰਮ ਕਰਦਾ ਤੇ ਪਰਿਵਾਰ ਸਮੇਤ ਰਹਿੰਦਾ ਹੈ।ਐਤਵਾਰ ਨੂੰ ਕਰੀਬ ਦਿਨ ਦੇ ਤਿੰਨ ਵਜੇ ਰਾਮ ਨਾਥ ਦਾ 6 ਸਾਲਾ ਲੜਕਾ ਚੰਦਨ ਕੁਮਾਰ ਪੋਲਟਰੀ ਫਾਰਮ ਦੇ ਕੋਲ ਹੀ ਖੇਲ ਰਿਹਾ ਸੀ। ਜਿਸ ਦੌਰਾਨ ਉਸ ਤੇ ਅਵਾਰਾ ਕੁੱਤਿਆਂ ਨੇ ਅਚਾਨਕ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ I ਬੱਚੇ ਦੇ ਰੋਣ ਦੀ ਆਵਾਜ ਸੁਣ ਕੇ ਨੇੜੇ ਪੈਂਦੇ ਖੇਤਾਂ’ਚ ਕੰਮ ਕਰ ਰਹੇ ਇਕ ਵਿਅਕਤੀ ਵੱਲੋਂ ਉਸ ਬੱਚੇ ਨੂੰ ਕੁੱਤਿਆਂ ਤੋ ਬਹੁਤ ਵੱਡਾ ਖਤਰਾ ਮੁੱਲ ਲੈ ਕੇ ਬਚਾਇਆ ਗਿਆ,ਪਰ ਚੰਦਨ ਕੁਮਾਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਸਨੂੰ ਨਾਜ਼ੁਕ ਹਾਲਾਤ’ਚ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਿਲ ਕਰਵਾਇਆ ਗਿਆ ਹੈ,ਜਿੱਥੇ ਉਹ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਿੰਡ ਦੇ ਸਰਪੰਚ ਦਿਲਾਵਰ ਸਿੰਘ ਨੇ ਸਰਕਾਰ ਤੋਂ ਇਸ ਗਰੀਬ ਪ੍ਰਵਾਸੀ ਮਜਦੂਰ ਦੀ ਬੱਚੇ ਦੇ ਇਲਾਜ’ਚ ਸਹਾਇਤਾ ਦੀ ਮੰਗ ਅਤੇ ਇਲਾਕੇ’ਚ ਅਵਾਰਾ ਕੁੱਤਿਆਂ ਦੇ ਆਤੰਕ ਤੋਂ ਛੁਟਕਾਰਾ ਦੁਆਉਣ ਦੀ ਮੰਗ ਕੀਤੀ ਹੈ।

ਫੋਟੋ – ਬੱਚੇ ਦੇ ਸ਼ਰੀਰ ਤੇ ਕੁੱਤਿਆਂ ਵੱਲੋਂ ਕੱਟਣ ਨਾਲ ਹੋਏ ਗੰਭੀਰ ਜਖਮ।