ਗੜ੍ਹਦੀਵਾਲਾ (ਚੌਧਰੀ )
: ਬਾਬਾ ਅਵਤਾਰ ਨਾਥ ਜੀ ਅਪਾਰ ਕਿਰਪਾ ਨਾਲ ਸ਼ਹਿਰ ਦੇ ਪੰਡਿਤ ਸੁਦੇਸ਼ ਸ਼ਰਮਾ ਜੀ ਦੇ ਪੋਤਰੇ ਪ੍ਰਸਿੱਧ ਗਾਇਕ ਸ਼ਿਵਾਂਸ਼ ਸਪੁੱਤਰ ਰਮਾਕਾਂਤ ਸ਼ਰਮਾ ਦੀ ਨਵੀਂ ਧਾਰਮਿਕ ਭੇਂਟ “ਚਿੰਤਾਪੁਰਨੀ ਮੇਰੀ ਮਈਆ” ਸੰਗੀਤ ਪ੍ਰੇਮੀਆਂ ਅਤੇ ਮਾਤਾ ਚਿੰਤਪੁਰਨੀ ਦੇ ਸ਼ਰਧਾਲੂਆਂ ਲਈ ਰਿਲੀਜ਼ ਕਰ ਦਿੱਤੀ ਗਈ ਹੈ । ਭਗਤੀ ਰਸ ਨਾਲ ਭਰਪੂਰ ਇਸ ਗੀਤ ਨੂੰ ਸਰੋਤਿਆਂ ਵੱਲੋਂ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ। ਧਾਰਮਿਕ ਸੰਗੀਤ ਪੰਜਾਬੀ ਸੰਗੀਤ ਜਗਤ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ ਅਤੇ ਨਵੇਂ ਭਗਤੀ ਗੀਤ ਲਗਾਤਾਰ ਜਾਰੀ ਹੋ ਰਹੇ ਹਨ।
ਇਸ ਭੇਂਟ ਨੂੰ ਮਿਊਜ਼ਿਕ ਸੌਲ ਦੇ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਗੀਤ ਦੇ ਬੋਲ ਅਤੇ ਸੰਗੀਤ ਅਮਰੀਕ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਆਪਣੀ ਸੁਰੀਲੀ ਆਵਾਜ਼ ਨਾਲ ਗਾਇਕ ਸ਼ਿਵਾਂਸ਼ ਨੇ ਇਸ ਨੂੰ ਸ਼ਰਧਾ ਭਾਵ ਨਾਲ ਪੇਸ਼ ਕੀਤਾ ਹੈ।
ਇਸ ਮੌਕੇ ਸ਼ਿਵਾਂਸ਼ ਨੇ ਕਿਹਾ ਕਿ ਇਹ ਭੇਟ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਚਰਨਾਂ ਵਿੱਚ ਸਮਰਪਿਤ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਗੀਤ ਹਰ ਸ਼ਰਧਾਲੂ ਦੇ ਦਿਲ ਨੂੰ ਛੂਹੇਗਾ। ਉਨ੍ਹਾਂ ਨੇ ਗੀਤ ਨੂੰ ਸਫਲ ਬਣਾਉਣ ਲਈ ਆਪਣੇ ਗੁਰੂਜਨਾਂ, ਸੰਗੀਤ ਟੀਮ ਅਤੇ ਸਰੋਤਿਆਂ ਦਾ ਧੰਨਵਾਦ ਵੀ ਕੀਤਾ। ਇਹ ਧਾਰਮਿਕ ਭੇਟ ਹੁਣ ਵੱਖ-ਵੱਖ ਡਿਜ਼ਿਟਲ ਮਿਊਜ਼ਿਕ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ ’ਤੇ ਉਪਲਬਧ ਹੈ, ਜਿੱਥੇ ਸ਼ਰਧਾਲੂ ਇਸ ਦਾ ਆਨੰਦ ਮਾਣ ਸਕਦੇ ਹਨ।








