Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਚੋਰ ਨੇ ਕਾਲੀ ਮਾਤਾ ਦੇ ਮੰਦਰ ਦੀ ਗੋਲਕ ਭੰਨ ਕੇ ਨਕਦੀ ‘ਤੇ ਹੱਥ ਸਾਫ਼ ਕੀਤੇ

ਚੋਰ ਨੇ ਕਾਲੀ ਮਾਤਾ ਦੇ ਮੰਦਰ ਦੀ ਗੋਲਕ ਭੰਨ ਕੇ ਨਕਦੀ ‘ਤੇ ਹੱਥ ਸਾਫ਼ ਕੀਤੇ

ਚੋਰ ਨੇ ਕਾਲੀ ਮਾਤਾ ਦੇ ਮੰਦਰ ਦੀ ਗੋਲਕ ਭੰਨ ਕੇ ਨਕਦੀ ‘ਤੇ ਹੱਥ ਸਾਫ਼ ਕੀਤੇ

ਬਲਾਚੌਰ 28 ਮਈ (ਜਤਿੰਦਰ ਪਾਲ ਸਿੰਘ ਕਲੇਰ )-ਪਿੰਡ ਮੰਗੂਪੁਰ ਵਿਖੇ ਮਾਤਾ ਕਾਲੀ ਮੰਦਰ ਵਿਖੇ ਚੋਰ ਵਲੋਂ ਗੋਲਕ ਭੰਨ ਕੇ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਚੋਰੀ ਕਰਨ ਆਇਆ ਵਿਅਕਤੀ ਸੀ.ਸੀ.ਟੀ.ਵੀ ਵਿਚ ਕੈਦ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸੇਵਾਦਾਰ ਮਹਿੰਦਰ ਪਾਲ ਨੇ ਦੱਸਿਆ ਕਿ ਬੀਤੇ ਕੱਲ੍ਹ ਮੰਦਰ ਦੇ ਪੁਜਾਰੀ ਪੂਜਾ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਧਿਆਨ ਗੋਲਕ ਵੱਲ ਗਿਆ ਤੇ ਉਨ੍ਹਾਂ ਨੂੰ ਗੋਲਕ ਦਾ ਇਕ ਪਾਸੇ ਤੋਂ ਜਿੰਦਰਾ ਟੁੱਟਾ ਹੋਣ ਦਾ ਸ਼ੱਕ ਪਿਆ ਤੇ ਉਸ ਨੇ ਤੁਰੰਤ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਤੇ ਜਦੋਂ ਉਨ੍ਹਾਂ ਗੋਲਕ ਦੇਖੀ ਤਾਂ ਉਸ ਦਾ ਇਕ ਪਾਸੇ ਤੋਂ ਜਿੰਦਰਾ ਟੁੱਟਾ ਹੋਇਆ ਸੀ ਤੇ ਉਸ ਵਿਚੋਂ ਨਗਦੀ ਚੋਰੀ ਹੋਈ ਸੀ ਤੇ ਉਨ੍ਹਾਂ ਨੇ ਜਦੋਂ ਮੰਦਰ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਾ ਚੈੱਕ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ 21 ਮਈ ਨੂੰ ਇੱਕ ਵਿਅਕਤੀ ਮੰਦਰ ਦੀ ਗੋਲਕ ਦਾ ਜਿੰਦਰਾ ਭੰਨ ਕੇ ਉਸ ਵਿਚੋਂ ਨਗਦੀ ਚੋਰੀ ਕਰ ਰਿਹਾ ਹੈ ਤੇ ਜਿਸ ਨੇ ਮੂੰਹ ‘ਤੇ ਕੱਪੜਾ ਬੰਨਿਆਂ ਹੋਇਆ ਸੀ ਤੇ ਜੋ ਚੋਰੀ ਕਰਦਾ ਕੈਮਰੇ ਵਿਚ ਕੈਦ ਹੋ ਗਿਆ | ਇਸ ਸਬੰਧੀ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ‘ਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਚੋਰੀ ਦੀਆ ਵਾਰਦਾਤਾਂ ਨੂੰ ਠੱਲ੍ਹ ਪਾਈ ਜਾਵੇ ਤੇ ਇਲਾਕੇ ਅੰਦਰ ਘੁੰਮਦੇ ਚੋਰ ਗਿਰੋਹ ਨੂੰ ਨੱਥ ਪਾਈ ਜਾਵੇ |