Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਘਰ ਘਰ ਮੈਂਬਰਸ਼ਿਪ ਤਹਿਤ ਅੱਜ ਪਿੰਡ ਕੋਟਲੀ ਵਿਖੇ ਹੋਈ ਨੁੱਕੜ ਮੀਟਿੰਗ

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਘਰ ਘਰ ਮੈਂਬਰਸ਼ਿਪ ਤਹਿਤ ਅੱਜ ਪਿੰਡ ਕੋਟਲੀ ਵਿਖੇ ਹੋਈ ਨੁੱਕੜ ਮੀਟਿੰਗ

ਗੜਦੀਵਾਲਾ (ਚੌਧਰੀ) 
8 ਅਕਤੂਬਰ : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਘਰ ਘਰ ਮੈਂਬਰਸ਼ਿਪ ਕਰਨ ਤਹਿਤ ਅੱਜ ਪਿੰਡ ਪੰਡੋਰੀ ਅਟਵਾਲ, ਸਹਿਜੋਵਾਲ,ਮਾਛੀਆਂ,ਕੋਟਲੀ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਅਤੇ ਮੈਂਬਰਸ਼ਿਪ ਦੀਆਂ ਕਾਪੀਆਂ ਭਰੀਆਂ ਗਈਆਂ।ਇਸ ਮੌਕੇ ਦਲਿਤਾਂ ਤੇ ਹੋ ਰਹੇ ਹਮਲਿਆਂ ਵਿਰੁੱਧ ਪਿੰਡ ਪਿੰਡ ਤੋਂ ਦਸਤਕ ਕਰਵਾਏ ਗਏ। ਇੱਥੇ ਪਿੰਡ ਕੋਟਲੀ ਵਿਖੇ ਬੋਲਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਗੁਰਮੇਸ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਢੇ 13 ਕਰੋੜ ਮਨਰੇਗਾ ਕਾਰਡਾਂ ਵਿੱਚੋਂ ਪੰਜ ਕਰੋੜ ਮਨਰੇਗਾ ਕਾਰਡ ਕੱਟ ਦਿੱਤੇ ਹਨ ,ਜੋ ਕਿ ਮਨਰੇਗਾ ਮਜ਼ਦੂਰਾਂ ਲਈ ਬੜੀ ਦੁਖਦਾਈ ਗੱਲ ਹੈ। ਪਰ ਦੂਜੇ ਪਾਸੇ ਮੋਦੀ ਸਰਕਾਰ ਨੇ ਅਡਾਨੀਆਂ ਅਵਾਨੀਆਂ ਦਾ ਦੋ ਲੱਖ ਢਾਈ ਹਜਾਰ ਕਰੋੜ ਰੁਪਏ ਮਾਫ ਕੀਤਾ ਹੈ।ਮਜਦੂਰ ਦਿਹਾੜੀ ਲਾ ਕੇ ਕੰਮ ਕਰਕੇ ਰੋਟੀ ਖਾਣਾ ਚਾਹੁੰਦੇ ਹਨ, ਪਰ ਇਹ ਸਰਕਾਰਾਂ ਮਨਰੇਗਾ ਨੂੰ ਖਤਮ ਕਰਨ ਵੱਲ ਤੁਰੀਆਂ ਹੋਈਆਂ ਹਨ। ਉਹਨਾਂ ਬੋਲਦਿਆਂ ਅੱਗੇ ਕਿਹਾ ਕਿ ਮਜ਼ਦੂਰਾਂ ਨੂੰ 600 ਰੁਪਏ ਦਿਹਾੜੀ ਤੇ ਸਾਲ ਵਿੱਚ 200 ਦਿਨ ਕੰਮ ਦਿੱਤਾ ਜਾਵੇ ।ਮਨਰੇਗਾ ਕਾਨੂੰਨ ਤਹਿਤ ਜੇ ਸਰਕਾਰਾਂ ਮਜ਼ਦੂਰ ਨੂੰ ਕੰਮ ਦੇਣ ਵਿੱਚ ਅਸਫਲ ਹੁੰਦੀਆਂ ਹਨ ,ਤਾਂ ਮਜ਼ਦੂਰ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਇਹ ਸਰਕਾਰਾਂ ਨਵੇਂ ਐਪ ਤਹਿਤ ਮਜ਼ਦੂਰਾਂ ਦੀ ਚੈਕਿੰਗ ਡਰੋਨ ਰਾਹੀਂ ਕਰਨ ਜਾ ਰਹੀਆਂ ਹਨ। ਜਿਸ ਦਾ ਖਰਚਾ ਉਥੇ ਦੀ ਸਟੇਟ ਸਰਕਾਰ ਤੇ ਪਵੇਗਾ। ਮਜ਼ਦੂਰਾਂ ਦੀ ਚੈਕਿੰਗ ਅਡਾਨੀ ਅਵਾਨੀਆਂ ਦੇ ਡਰੋਨਾਂ ਰਾਹੀਂ ਕੀਤੀ ਜਾ ਰਹੀ ਹੈ, ਜੋ ਕਿ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ। ਉਹਨਾਂ ਕਿਹਾ ਕਿ ਮਜ਼ਦੂਰਾਂ ਦੀ ਹਾਜ਼ਰੀ ਮਸਟਰੋਲ ਰਾਹੀਂ ਲਗਾਈ ਜਾਵੇ ।ਉਹਨਾਂ ਕਿਹਾ ਮਨਰੇਗਾ ਦੇ ਬਜਟ ਵਿੱਚ ਮੋਦੀ ਸਰਕਾਰ ਭਾਰੀ ਕਟੌਤੀ ਕਰ ਰਹੀ ਹੈ। ਇਸ ਦੀ ਬਜਾਏ ਮਜ਼ਦੂਰਾਂ ਨੂੰ 100 ਦਿਨ ਕੰਮ ਦੇਣ ਲਈ 2 ਲੱਖ ਢਾਈ ਹਜਾਰ ਕਰੋੜ ਰੁਪਏ ਸਾਲ ਦਾ ਬਜਟ ਵਿੱਚ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਮਹਿੰਗਾਈ ਸਿਖਰਾਂ ਨੂੰ ਛੂ ਰਹੀ ਹੈ। ਮੋਦੀ ਸਰਕਾਰ ਆਪਣੇ ਫਿਰਕੂ ਪੱਤੇ ਖੋਲ ਕੇ ਦੇਸ਼ ਨੂੰ ਵੰਡਣ ਤੇ ਲੱਗੀ ਹੋਈ ਹੈ ।ਸੰਵਿਧਾਨ ਨੂੰ ਬਦਲਣ ਦੀਆਂ ਤਰਕੀਬਾਂ ਘੜੀਆਂ ਜਾ ਰਹੀਆਂ ਹਨ। ਮੋਦੀ ਮਨੂ ਸਿਮਰਤੀ ਦਾ ਸੰਵਿਧਾਨ ਲਾਗੂ ਕਰਨਾ ਚਾਹੁੰਦਾ ਹੈ ਜੋ ਵੀ ਸਾਨੂੰ ਕਿਸੇ ਵੀ ਹੱਦ ਤਕ ਬਰਦਾਸ਼ਤ ਨਹੀਂ ,ਕਿਉਂਕਿ ਇਹ ਦੇਸ਼ ਨੂੰ ਪਿੱਛੇ ਗੁਲਾਮੀ ਯੁੱਗ ਵਿੱਚ ਲੈ ਕੇ ਜਾਵੇਗਾ। ਅੱਜ ਦੀਆਂ ਨੁਕੜ ਮੀਟਿੰਗਾਂ ਵਿੱਚ 11 ਅਕਤੂਬਰ ਨੂੰ ਬਲਾਕ ਭੁੰਗਾ ਵਿਖੇ ਧਰਨਾ ਦੇਣ ਲਈ ਪਿੰਡ ਪਿੰਡ ਹੋਕਾ ਦਿੱਤਾ ਗਿਆ ।ਅੱਜ ਦੀਆਂ ਨੁੱਕੜ ਮੀਟਿੰਗਾਂ ਵਿੱਚ ਹਰਬੰਸ ਸਿੰਘ ਧੂਤ ,ਰਣਜੀਤ ਸਿੰਘ ਚੌਹਾਨ  ਮਲਕੀਤ ਸਿੰਘ, ਸਰਪੰਚ ਕੋਟਲੀ ਮੁਣਸ਼ੀਰਾਮ,  ਪੰਚ ਗੁਰਮੀਤ ਕੌਰ ,ਪੰਚ ਰਾਜ ਕੁਮਾਰ, ਬਲਵੀਰ ਕੌਰ, ਪਰਮਜੀਤ ਕੌਰ, ਰਾਜਕੁਮਾਰੀ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।