Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਮਾਮੂਲੀ ਝਗੜੇ ਤੋਂ ਬਾਅਦ ਭਤੀਜੇ ਨੇ ਗੋਲੀ ਮਾਰਕੇ ਚਾਚੇ ਦਾ ਕੀਤਾ ਕਤਲ, ਮਾਮਲਾ ਦਰਜ 

ਮਾਮੂਲੀ ਝਗੜੇ ਤੋਂ ਬਾਅਦ ਭਤੀਜੇ ਨੇ ਗੋਲੀ ਮਾਰਕੇ ਚਾਚੇ ਦਾ ਕੀਤਾ ਕਤਲ, ਮਾਮਲਾ ਦਰਜ 

ਮਾਮੂਲੀ ਝਗੜੇ ਤੋਂ ਬਾਅਦ ਭਤੀਜੇ ਨੇ ਗੋਲੀ ਮਾਰਕੇ ਚਾਚੇ ਦਾ ਕੀਤਾ ਕਤਲ, ਮਾਮਲਾ ਦਰਜ 

ਟਾਂਡਾ /ਗੜ੍ਹਦੀਵਾਲਾ 29 ਅਪ੍ਰੈਲ (ਚੌਧਰੀ) : ਮਾਮੂਲੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਨੇ ਚਾਚੇ ਦਾ ਗੋਲੀ ਮਾਰਕੇ ਕਤਲ ਤੇ ਟਾਂਡਾ ਪੁਲਿਸ ਨੇ ਇੱਕ ਨੌਜਵਾਨ ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੁਰਾਲਾ ਕਲਾ ਥਾਣਾ ਟਾਂਡਾ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਸਿਮਰਨ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਕੁਰਾਲਾ ਕਲਾ ਥਾਣਾ ਟਾਂਡਾ ਨੇ ਕਿਹਾ ਕਿ ਮਿਤੀ 28-4-22 ਨੂੰ ਵਕਤ ਕਰੀਬ 8 ਵਜੇ ਸੁਭਾ ਮੁਦਈ ਮੁਕੱਦਮਾ ਦਾ ਪਿਤਾ ਹਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਪਸ਼ੂਆ ਦਾ ਗੋਹਾ ਆਪਣੇ ਘਰ ਦੇ ਨਜਦੀਕ ਢੇਰ ਪਰ ਸੁੱਟਣ ਗਏ ਤਾ ਦੇਖਿਆ ਕਿ ਕਿਸੇ ਵਿਅਕਤੀ ਨੇ ਮੁਰਗੀਆਂ ਨੂੰ ਮਾਰਨ ਵਾਲੀ ਦਵਾਈ ਪਾਈ ਹੋਈ ਸੀ ਜੋ ਮੁਦਈ ਦਾ ਪਿਤਾ ਮੁਦਈ ਦੇ ਚਾਚੇ ਹਰਕੰਵਲ ਸਿੰਘ ਨਾਲ ਅਜੇ ਗੱਲ ਬਾਤ ਕਰ ਰਹੇ ਸੀ ਤਾਂ ਮੁਦਈ ਦੇ ਸਰੀਕੇ ਤੋਂ ਤਾਏ ਦੇ ਲੜਕਾ ਅਮਨਦੀਪ ਸਿੰਘ ਮੌਕਾ ਪਰ ਆ ਕੇ ਉਸ ਦੇ ਪਿਤਾ ਨਾਲ ਬਹਿਸਬਾਜੀ ਕਰਨ ਲੱਗ ਪਿਆ ਜੋ ਪਹਿਲਾਂ 2 ਵਾਰ ਅਮਨਦੀਪ ਸਿੰਘ ਨੇ ਮੁਰਗੀਆਂ ਨੂੰ ਮਾਰਨ ਲਈ ਦਵਾਈ ਪਾਈ ਸੀ ਤੇ ਹੁਣ ਵੀ ਉਸ ਨੇ ਹੀ ਦਵਾਈ ਪਾਈ ਸੀ। ਜਿਸ ਤੇ ਅਮਨਦੀਪ ਸਿੰਘ ਦੀ ਮੁਦਈ ਦੇ ਪਿਤਾ ਨਾਲ ਗਾਲੀ ਗਲੋਚ ਹੋਣ ਤੇ ਅਮਨਦੀਪ ਸਿੰਘ ਵੱਲੋ ਆਪਣੇ ਘਰ ਜਾ ਕੇ 12 ਬੋਰ ਰਾਈਫਲ ਲਿਆ ਕੇ ਆਉਂਦੇਸਾਰ ਇੱਕ ਫਾਈਰ ਹਵਾ ਵਿੱਚ ਕੀਤਾ ਤੇ ਦੂਜਾ ਫਾਈਰ ਮੁਦਈ ਮੁਕੱਦਮਾ ਵੱਲ ਨੂੰ ਕਰਨ ਲੱਗਾ ਤਾ ਮੁਦਈ ਮੁਕੱਦਮਾ ਨੂੰ ਬਚਾਉਣ ਲਈ ਉਸ ਦੇ ਪਿਤਾ ਵੱਲੋ ਅੱਗੇ ਆ ਜਾਣ ਤੇ ਦੁਨਾਲੀ ਦਾ ਫਾਈਰ ਮੁਦਈ ਦੇ ਪਿਤਾ ਦੀ ਖੱਬੀ ਬੱਖੀ ਪਰ ਲੱਗਾ ਜਿਸ ਤੇ ਅਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੁਰਾਲਾ ਕਲਾ ਥਾਣਾ ਟਾਂਡਾ ਸਮੇਤ ਰਾਈਫਲ ਮੋਕਾ ਤੋ ਫਰਾਰ ਹੋ ਗਿਆ ਤੇ ਦੋਰਾਨੇ ਇਲਾਜ ਵੇਵਜ ਹਸਪਤਾਲ ਟਾਡਾ ਮੁਦਈ ਦੇ ਪਿਤਾ ਦੀ ਮੌਤ ਹੋ ਜਾਣ ਤੇ ਮੁਕੱਦਮਾ ਦਰਜ ਕੀਤਾ ਗਿਆ