Prime Punjab Times

Latest news
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟਾਂ ਸਬੰਧੀ ਪਟਵਾਰੀ ਹਲਕਾ ਪੜਤਾਲੀਆ ਰਿਪੋਰਟ ਡਿਜੀਟਲ ਮਾਧਿਅਮ (ਆਨਲਾਇਨ) ਰਾਹੀਂ ਕਰਵਾਉਣ ਲਈ ਸਮੂਹ ਪਟਵਾਰੀ/ਕਾਨੂੰਗੋ ਨੇ ਲਈ ਵਿਸ਼ੇਸ਼ ਟ੍ਰੇਨਿੰਗ

ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟਾਂ ਸਬੰਧੀ ਪਟਵਾਰੀ ਹਲਕਾ ਪੜਤਾਲੀਆ ਰਿਪੋਰਟ ਡਿਜੀਟਲ ਮਾਧਿਅਮ (ਆਨਲਾਇਨ) ਰਾਹੀਂ ਕਰਵਾਉਣ ਲਈ ਸਮੂਹ ਪਟਵਾਰੀ/ਕਾਨੂੰਗੋ ਨੇ ਲਈ ਵਿਸ਼ੇਸ਼ ਟ੍ਰੇਨਿੰਗ

ਗੜ੍ਹਦੀਵਾਲਾ 24 ਜਨਵਰੀ (ਚੌਧਰੀ / ਯੋਗੇਸ਼ ਗੁਪਤਾ) 

: ਪੰਜਾਬ ਸਰਕਾਰ ਦੁਆਰਾ ਨਾਗਰਿਕਾਂ ਨੂੰ ਡਿਜ਼ੀਟਲ ਸੇਵਾਵਾਂ ਮੁਹੱਇਆ ਕਰਵਾਉਣ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਮਤੀ ਕੌਮਲ ਮਿੱਤਲ ਆਈ ਏ ਐਸ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਹੁਕਮ ਅਤੇ ਸ.ਪ੍ਰਦੀਪ ਸਿੰਘ ਬੈਂਸ ਉਪ ਮੰਡਲ ਮੈਜਿਸਟ੍ਰੇਟ ਦਸੂਹਾ ਦੀ ਅਗਵਾਈ ਹੇਠ ਸਬ- ਤਹਿਸੀਲ ਗੜਦੀਵਾਲਾ (ਮਾਲ,ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਪੰਜਾਬ) ਅਧੀਨ 91 ਪਿੰਡ/ਸ਼ਹਿਰ ਦੇ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟਾਂ (ਜਾਤੀ ਐਸ ਸੀ,ਬੀ ਸੀ,ਜਨਰਲ ਕਾਸਟ, ਰਿਹਾਇਸ਼ੀ,ਇਨਕਮ) ਦੀ ਪਟਵਾਰੀ ਹਲਕਾ ਪੜਤਾਲੀਆ ਰਿਪੋਰਟ ਡਿਜੀਟਲ ਮਾਧਿਅਮ (ਆਨਲਾਇਨ) ਰਾਹੀਂ ਕਰਵਾਉਣ ਲਈ ਸਮੂਹ ਪਟਵਾਰੀ/ਕਾਨੂੰਗੋ ਹਲਕਾ ਦੀ ਵਿਸ਼ੇਸ਼ ਟ੍ਰੇਨਿੰਗ ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਗੜਦੀਵਾਲਾ ਦੀ ਹਾਜ਼ਰੀ ਵਿੱਚ ਤਕਨੀਕੀ ਟੀਮ ਰਾਹੀਂ ਕਰਵਾਈ ਗਈ।ਇਸ ਤਰ੍ਹਾ ਹੁਣ ਨਾਗਰਿਕ/ਆਮ ਪਬਲਿਕ ਆਪਣੇ ਸਰਟੀਫਿਕੇਟ( ਜਾਤੀ, ਐਸ ਸੀ,ਬੀ ਸੀ,ਜਨਰਲ ਕਾਸਟ,ਰਿਹਾਇਸ਼ੀ,ਇਨਕਮ) ਖੁਦ https://connect.punjab.gov.in ੱੱੱਐਐਐਐਐਆੈਏ ਤੇ ਰਜਿਸਟਰ ਕਰਕੇ ਜਾ DOOR STEP ਸੁਵਿਧਾ ਜਾਂ ਸੇਵਾ ਕੇਂਦਰ ਰਾਹੀ ਕੇਵਲ ਇੱਕ ਪੇਜ਼ ਦਾ ਸਵੈ ਘੋਸ਼ਣਾ/ਤਸਦੀਕ ਫਾਰਮ ਡਾਉਨਲੋਡ ਕਰਕੇ ਖੁਦ ਭਰਨ ਉਪਰੰਤ ਸੰਬੰਧਤ ਪਿੰਡ/ਸ਼ਹਿਰਾਂ ਦੇ ਨੰਬਰਦਾਰ,ਸਰਪੰਚ,ਐਮ ਸੀ ਪਾਸੋਂ ਆਪਣੇ ਤਸਦੀਕ ਕਰਵਾਉਣ ਉਪਰੰਤ ਬਿਨਾਂ ਪਟਵਾਰੀ/ਕਾਨੂੰਗੋ ਰਿਪੋਰਟ ਉਕਤ ਤਰੀਕੇ ਰਾਹੀ ਫਿਰ ਖੁਦ ਅਪਲਾਈ ਕਰ ਸਕਣਗੇ । ਜਿਸ ਉਪਰੰਤ ਇਹ ਅਰਜ਼ੀਆ ਦਫ਼ਤਰ ਦੇ ਆਨਲਾਇਨ ਰਿਕਾਰਡ ਵਿੱਚ ਪ੍ਰਾਪਤ ਹੋਣ ਤੇ ਸਿੱਧੇ ਤੌਰ ਤੇ ਸੰਬੰਧਿਤ ਪਿੰਡਾ ਦੇ ਪਟਵਾਰੀਆ ਨੂੰ ਭੇਜ ਦਿੱਤੀਆ ਜਾਣਗੀਆ, ਜੋ ਡਿਜੀਟਲ ਮਾਧਿਅਮ ਰਾਹੀਂ ਹੀ ਪਟਵਾਰੀ ਹਲਕਾ ਪਾਸੋਂ ਪੜਤਾਲੀਆ ਰਿਪੋਰਟ ਮੁੜ ਆਨਲਾਇਨ ਦਫਤਰੀ ਰਿਕਾਰਡ ਵਿੱਚ ਵਾਪਿਸ ਪ੍ਰਾਪਤ ਹੋਣ ਤੇ ਨਾਇਬ ਤਹਿਸੀਲਦਾਰ ਵਲੋਂ ਅਰਜੀਆਂ ਦਾ ਫੈਸਲਾ ਕਰਦੇ ਆਨਲਾਇਨ ਮਾਧਿਅਮ ਰਾਹੀਂ ਖੁਦ ਵਾ ਖੁਦ ਮੁਕੰਮਲ ਹੋਣ ਉਪਰੰਤ ਨਾਗਰਿਕਾਂ ਨੂੰ ਆਪਣੇ ਮੋਬਾਇਲ ਤੇ ਹੀ ਸਰਟੀਫਿਕੇਟ ਡਾਉਨਲੋਡ ਕਰਕੇ ਮਿਲਣ ਦੀ ਸਹੂਲਤ ਹੋ ਸਕੇਗੀ । ਇਸ ਤਰ੍ਹਾ ਅਮਲਾ ਫੀਲਡ (ਪਟਵਾਰੀ/ਕਾਨੂੰਗੋ) ਕਿਸੇ ਹੋਰ ਕੰਮ ਵਿੱਚ ਰੁੱਝੇ ਹੌਣ ਦੀ ਸੂਰਤ ਵਿੱਚ ਫੀਲਡ ਸਟਾਫ ਦੀ ਉਡੀਕ ਨਹੀ ਕਰਨੀ ਪਵੇਗੀ ਅਤੇ ਜਿਸ ਨਾਲ ਆਮ ਪਬਲਿਕ ਦਾ ਸਮਾਂ ਬਚੇਗਾ ਅਤੇ ਟਾਈਪਿਸਟਾਂ ਪਾਸੋ ਇਹ ਸੇਵਾਵਾਂ ਹਾਸਿਲ ਕਰਨ ਲਈ ਪਹਿਲਾ ਲਗਦੇ ਬੇਲੋੜੇ ਕਾਗ਼ਜਾਤ ਤਿਆਰ ਕਰਵਾਉਣ ਤੋਂ ਨਿਜਾਤ ਮਿਲੇਗੀ । ਸਬ-ਤਹਿਸੀਲ ਗੜਦੀਵਾਲਾ ਨੂੰ ਪੂਰੇ ਪੰਜਾਬ ਵਿਚ ਸਬ ਤੋਂ ਪਹਿਲਾ ਪਾਇਲਟ ਪ੍ਰਜੈਕਟ ਦੇ ਤੌਰ ਤੇ ਇਸ ਕਾਰਜ ਵਿਧੀ ਲਈ ਚੁਣਿਆ ਗਿਆ ਤਾਂ ਜੋ ਸਥਾਨਕ ਵਸਨੀਕਾਂ ਨੂੰ ਇਹ ਬੁਨਿਆਦੀ ਸਰਕਾਰੀ ਸੇਵਾਵਾਂ ਹਾਸਲ ਕਰਨ ਲਈ ਘੱਟ ਤੋਂ ਘੱਟ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ । ਕੰਢੀ ਖੇਤਰ ਦੇ ਲੋਕਾਂ ਲਈ ਵਿਸ਼ੇਸ਼ ਤੌਰ ਤੇ ਇਹ ਸੁਵਿਧਾ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ।

ਕੈਪਸ਼ਨ :- ਲਵਦੀਪ ਸਿੰਘ ਧੂਤ ਨਾਇਬ ਤਹਿਸੀਲਦਾਰ ਗੜਦੀਵਾਲਾ ਦੀ ਹਾਜ਼ਰੀ ਵਿੱਚ ਸਮੂਹ ਪਟਵਾਰੀ/ਕਾਨੂੰਗੋ ਦੀ ਚਲ ਰਹੀ ਟ੍ਰੇਨਿੰਗ ।