Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪਿੰਡ ਪੈਂਸਰਾ ਦੇ ਮਨਰੇਗਾ ਵਰਕਰਾਂ ਵਲੋ ਬੇਰੁਜ਼ਗਾਰੀ ਭੱਤਾ ਸਬੰਧੀ ਮਨਰੇਗਾ ਏ.ਪੀ.ਓ ਗੜ੍ਹਸ਼ੰਕਰ ਨੂੰ ਦਿੱਤਾ ਮੰਗ ਪੱਤਰ 

ਪਿੰਡ ਪੈਂਸਰਾ ਦੇ ਮਨਰੇਗਾ ਵਰਕਰਾਂ ਵਲੋ ਬੇਰੁਜ਼ਗਾਰੀ ਭੱਤਾ ਸਬੰਧੀ ਮਨਰੇਗਾ ਏ.ਪੀ.ਓ ਗੜ੍ਹਸ਼ੰਕਰ ਨੂੰ ਦਿੱਤਾ ਮੰਗ ਪੱਤਰ 

ਪਿੰਡ ਪੈਂਸਰਾ ਦੇ ਮਨਰੇਗਾ ਵਰਕਰਾਂ ਵਲੋ ਬੇਰੁਜ਼ਗਾਰੀ ਭੱਤਾ ਸਬੰਧੀ ਮਨਰੇਗਾ ਏ.ਪੀ.ਓ ਗੜ੍ਹਸ਼ੰਕਰ ਨੂੰ ਦਿੱਤਾ ਮੰਗ ਪੱਤਰ 

ਮਨਰੇਗਾ ਐਕਟ ਤਹਿਤ 100 ਦਿਨ ਦੀ ਲਿਖਤੀ ਮੰਗ ਕਰਨ ਦੇ ਬਾਵਜੂਦ ਨਹੀ ਮਿਲਿਆ ਪੂਰੇ 100 ਦਿਨ ਮਨਰੇਗਾ ਦਾ ਕੰਮ :- ਮਨਰੇਗਾ ਵਰਕਰਾਂ

ਗੜ੍ਹਸ਼ੰਕਰ 28 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਬਲਾਕ ਗੜ੍ਹਸ਼ੰਕਰ ਦੇ ਅਧੀਨ ਪੈਂਦੇ ਪਿੰਡ ਪਿੰਡ ਦੇ ਮਨਰੇਗਾ ਵਰਕਰਾਂ ਵਲੋੰ ਮਨਰੇਗਾ ਐਕਟ ਤਹਿਤ 100 ਦਿਨ ਦੀ ਲਿਖਤੀ ਮਨਰੇਗਾ ਦੇ ਕੰਮ ਦੀ ਮੰਗ ਬਲਾਕ ਵਿਕਾਸ ਪੰਚਾਇਤ ਦਫ਼ਤਰ ਦੇ ਪ੍ਰੋਗਰਾਮ ਅਫਸਰ ਪਾਸੋ 19 ਜੁਲਾਈ 2021 ਨੂੰ ਕਰਨ ਤੋਂ ਬਾਅਦ ਵੀ ਮਨਰੇਗਾ ਵਰਕਰਾਂ ਨੂੰ 100 ਦਿਨ ਮਨਰੇਗਾ ਦਾ ਪੂਰਾ ਕੰਮ ਨਾਂ ਮਿਲਣ ਕਰਕੇ ਕੱਲ ਬਲਾਕ ਵਿਕਾਸ ਪੰਚਾਇਤ ਦਫ਼ਤਰ ਗੜ੍ਹਸ਼ੰਕਰ ਦੇ ਮਨਰੇਗਾ ਪਰੋਗਰਾਮ ਅਫਸਰ ਏ.ਪੀ.ਓ ਰਮਨ ਕੁਮਾਰ ਨੂੰ ਸਾਲ 2021-22 ਵਿੱਚ ਮਨਰੇਗਾ ਵਰਕਰਾਂ ਪਿੰਡ ਪੈਂਸਰਾ ਦੇ ਵਰਕਰਾਂ ਵਲੋਂ 100 ਦਿਨਾਂ ਵਿੱਚੋਂ ਲੱਗੇ ਕੰਮ ਨੂੰ ਛੱਡ ਕੇ ਬਾਕੀ ਦਿਨਾਂ ਦਾ ਬੇਰੁਜ਼ਗਾਰੀ ਭੱਤਾ ਲੈਣ ਸਬੰਧੀ ਸੁਖਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਦਿੱਤਾ ਮੰਗ ਪੱਤਰ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜਿੰਦਰ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਣਾਏ ਗਏ ਮਨਰੇਗਾ ਐਕਟ 2005 ਨੂੰ ਅਮਲੀ ਜਾਮਾ ਪਹਿਨਾਇਆ ਜਾਵੇ , ਤਾਂ ਜੋ ਹਲਕਾ ਗੜ੍ਹਸ਼ੰਕਰ ਦੇ ਨਾਲ ਨਾਲ ਪੰਜਾਬ ਵਿੱਚ ਇਸ ਐਕਟ ਬਾਰੇ ਮੁਕੰਮਲ ਜਾਣਕਾਰੀ ਮਨਰੇਗਾ ਮਜ਼ਦੂਰ ਵਰਕਰਾਂ ਨੂੰ ਮਿਲ ਸਕੇ । ਉਨ੍ਹਾਂ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾ ਤਰ ਪਿੰਡ ਵਿੱਚ ਸਰਪੰਚ ਤੇ ਸਰਮਾਏਦਾਰ ਲੋਕਾਂ ਦੇ ਦਬਾਅ ਹੇਠ ਆਪਣੇ ਹੀ ਪੱਖ ਦੇ ਮਨਰੇਗਾ ਵਰਕਰਾਂ ਨੂੰ ਹੀ ਵੱਧ ਤੋਂ ਵੱਧ ਕੰਮ ਰਿਮਾਂਡ ਦੇ ਅਧਾਰ ਤੇ ਦਵਾਉਂਦੇ ਹਨ , ਜਿਸ ਕਾਰਨ ਲੋੜਵੰਦ ਗਰੀਬ ਮਨਰੇਗਾ ਮਜ਼ਦੂਰ ਇਸ ਮਨਰੇਗਾ ਕੰਮ ਤੋਂ ਵਾਂਝੇ ਰਹਿ ਜਾਂਦੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਮਨਰੇਗਾ ਐਕਟ 2005 ਭਾਵੇਂ ਹੈ ਇੱਕ ਕਾਨੂੰਨ ਬਣ ਚੁੱਕਾ ਹੈ । ਪਰ ਹਲਕਾ ਗੜ੍ਹਸ਼ੰਕਰ ਦੇ ਬਲਾਕ ਵਿਕਾਸ ਪੰਚਾਇਤ ਦਫ਼ਤਰ ਦੇ ਮਨਰੇਗਾ ਅਫਸਰਾਂ ਵਲੋਂ ਮਨਰੇਗਾ ਐਕਟ ਤਹਿਤ ਲਿਖਤੀ 100 ਦਿਨ ਦੀ ਮੰਗ ਕਰਨ ਤੋਂ ਬਾਅਦ ਵੀ ਮੰਗ ਕਰਨ ਵਾਲੇ ਮਨਰੇਗਾ ਵਰਕਰਾਂ ਨੂੰ 100 ਦਾ ਰੋਜ਼ਾਨਾ ਮੁਹੱਈਆ ਨਹੀਂ ਕਰਵਾਇਆ ਜਾਂਦਾ ।