ਹੁਸ਼ਿਆਰਪੁਰ / ਮੁਕੇਰੀਆਂ 17 ਮਾਰਚ ( ਤਰਸੇਮ ਦੀਵਾਨਾ )
* ਗੈਗਸਟਰ ਮੌਕੇ ਦਾ ਫਾਇਦਾ ਉਠਾਉਦਾ ਹੋਇਆ ਫਰਾਰ *
: ਉਪ ਮੰਡਲ ਮਕੇਰੀਆਂ ਅਧੀਨ ਪੈਂਦੇ ਪਿੰਡ ਮਨਸੂਰਪੁਰ ਵਿਖੇ ਅੱਜ ਸਵੇਰੇ ਸੀ ਏ ਸਟਾਫ ਹੁਸ਼ਿਆਰਪੁਰ ਦੀ ਟੀਮ ਵੱਲੋਂ ਪਿੰਡ ਵਿੱਚ ਰੇਡ ਕੀਤੀ ਗਈ। ਇਸੇ ਦੌਰਾਨ ਹੀ ਪੁਲਿਸ ਨੂੰ ਲੁੜੀਦਾ ਵਿਅਕਤੀ ਜੋ ਕਿ ਬੀਤੇ ਕੁਝ ਦਿਨਾਂ ਤੋਂ ਜੇਲ ਵਿੱਚੋਂ ਛੁੱਟ ਕੇ ਪਿੰਡ ਵਿੱਚ ਆਇਆ ਹੋਇਆ ਸੀ ਦੀ ਭਾਲ ਕਰਦੇ ਹੋਏ ਪੁਲਿਸ ਮੁਲਾਜ਼ਮ ਅੱਜ ਉਸ ਦੇ ਪਿੰਡ ਪਹੁੰਚੇ ਹੋਏ ਸਨ ਕਿ ਇਸੇ ਦੌਰਾਨ ਹੀ ਜਦੋਂ ਉਹ ਪਿੰਡ ਵਿੱਚ ਉਸ ਦਾ ਪਤਾ ਲੱਗਣ ਤੇ ਉਸ ਨੂੰ ਗ੍ਰਿਫਤਾਰ ਕਰਨ ਲੱਗੇ ਤਾਂ ਉਸ ਵਿਅਕਤੀ ਵੱਲੋਂ ਪੁਲੀਸ ਮੁਲਾਜ਼ਮਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ ਇੱਕ ਪੁਲਿਸ ਮੁਲਾਜ਼ਮ ਦੇ ਛਾਤੀ ਵਿੱਚ ਗੋਲੀ ਲੱਗ ਗਈ ਅਤੇ ਜਖਮੀ ਹੋ ਗਿਆ ।ਜਖਮੀ ਪੁਲਿਸ ਮੁਲਾਜ਼ਮ ਨੂੰ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦੀ ਜ਼ਿਆਦਾ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿੱਥੇ ਕਿ ਉਸ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ ਗਿਆ।
ਜਿਸ ਦੀ ਪਛਾਣ ਅੰਮ੍ਰਿਤ ਪਾਲ ਸਿੰਘ ਪੁੱਤਰ ਹਰਮਿੰਦਰ ਸਿੰਘ ਪਿੰਡ ਜੰਡੋਰ ਦਸੂਆ ਵਜੋਂ ਹੋਈ ਹੈ। ਇਸ ਘਟਨਾ ਦਾ ਜਦੋਂ ਮੁਕੇਰੀਆਂ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ਤੇ ਪਹੁੰਚੇ ਡੀਐਸਪੀ ਮਕੇਰੀਆਂ ਵਿਪਨ ਕੁਮਾਰ, ਡੀਐਸਪੀ ਦਸੂਹਾ ਜਗਦੀਸ ਅੱਤਰੀ, ਐਸਐਚ ਓ ਮਕੇਰੀਆਂ ਪ੍ਰਮੋਦ ਕੁਮਾਰ, ਹਰਜੀਤ ਸਿੰਘ ਰੰਧਾਵਾ, ਰਮਨ ਕੁਮਾਰ ਐਸ ਐਚ ਓ ਟਾਂਡਾ , ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਰਾਣਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਨਸੂਰਪੁਰ ਦੀ ਭਾਲ ਸ਼ੁਰੂ ਕਰ ਦਿੱਤੀ ਸਾਰੇ ਹੀ ਪਿੰਡ ਨੂੰ ਘੇਰਾ ਪਾ ਲਿਆ ਇਸੇ ਦੌਰਾਨ ਹੀ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਘਰਾਂ ਦੀ ਤਲਾਸ਼ੀ ਅਤੇ ਇਸੇ ਦੌਰਾਨ ਹੀ ਨਾਲ ਦੇ ਖੇਤਾਂ ਵਿੱਚ ਕਮਾਦ ਦੀਆਂ ਫਸਲਾਂ ਅਤੇ ਹੋਰ ਮੋਟਰਾਂ ਦੀ ਜਾ ਕੇ ਚੈਕਿੰਗ ਕੀਤੀ ਗਈ ਪਰ ਉਕਤ ਵਿਅਕਤੀ ਕਾਬੂ ਨਹੀਂ ਆਇਆ । ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਉਥੋਂ ਭੱਜਣ ਵਿੱਚ ਸਫਲ ਹੋ ਗਿਆ। ਮੌਕੇ ਤੇ ਪਹੁੰਚੇ ਐਸਐਸਪੀ ਸੁਰਿੰਦਰ ਲਾਂਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੈਗਸਟਰ ਰਾਣਾ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਤਿੰਨ ਫਾਇਰ ਕੀਤੇ ਗਏ ਸਨ ਜਿਨਾਂ ਨਾਲ ਸਾਡੇ ਇੱਕ ਮੁਲਾਜਮ ਦੀ ਮੌਤ ਹੋ ਗਈ ਅੰਤ ਵਿੱਚ ਐਸ ਐਸ ਪੀ ਸੁਰਿੰਦਰ ਲਾਬਾਂ ਨੇ ਕਿਹਾ ਕਿ ਗੈਗਸਟਰ ਨੂੰ ਲੱਭਣ ਜਾ ਉਸਦਾ ਪਤਾ ਦੱਸਣ ਵਾਲੇ ਨੂੰ ਪੰਜਾਬ ਪੁਲਿਸ ਵਲੋ 25,000/- ਰੁਪਏ ਦਾ ਇਨਾਮ ਦਿੱਤਾ ਜਾਵੇ ਅਤੇ ਗੈਗਸਟਰ ਦੀ ਸੂਚਨਾ ਦੇਣ ਵਾਲੇ ਦਾ ਨਾਮ ਤੇ ਗੁਪਤ ਰੱਖਿਆ ਜਾਵੇਗਾ ।