Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਲਾਪਤਾ ਹੋਏ ਨੌਵੀ ਜਮਾਤ ਚ ਪੜਦੇ ਲੜਕੇ ਨੂੰ ਪੁਲਿਸ ਨੇ ਕੀਤਾ ਵਾਰਸਾਂ ਹਵਾਲੇ  

ਲਾਪਤਾ ਹੋਏ ਨੌਵੀ ਜਮਾਤ ਚ ਪੜਦੇ ਲੜਕੇ ਨੂੰ ਪੁਲਿਸ ਨੇ ਕੀਤਾ ਵਾਰਸਾਂ ਹਵਾਲੇ  

ਲਾਪਤਾ ਹੋਏ ਨੌਵੀ ਜਮਾਤ ਚ ਪੜਦੇ ਲੜਕੇ ਨੂੰ ਪੁਲਿਸ ਨੇ ਕੀਤਾ ਵਾਰਸਾਂ ਹਵਾਲੇ  

ਹਾਜੀਪੁਰ / ਦਸੂਹਾ 28 ਮਈ (ਚੌਧਰੀ) ਅੱਜ ਮਿਤੀ 28.05.2022 ਨੂੰ ਇੰਸਪੈਕਟਰ ਅਮਰਜੀਤ ਕੌਰ ਮੁੱਖ ਅਫਸਰ ਥਾਣਾ ਹਾਜੀਪੁਰ ਨੇ ਦੱਸਿਆ ਕਿ ਮਿਤੀ 26.05.22 ਨੂੰ ਏ.ਐਸ.ਆਈ ਕਮਲਜੀਤ ਸਿੰਘ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਟੀ.ਪੁਆਇੰਟ ਹਾਜੀਪੁਰ ਮਜੂਦ ਸੀ ਤਾਂ ਰਾਮ ਚੰਦਰ ਪੁੱਤਰ ਭਜਨ ਲਾਲ ਵਾਸੀ ਖੰਡੂਆ ਥਾਣਾ ਉਤੇਵੀ ਜਿਲਾ ਬਦਾਯੂ ਸਟੇਟ UP ਹਾਲ ਵਾਸੀ ਨਿੱਕੂ ਚੱਕ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੇ ਹਾਜਰ ਆ ਕੇ ਦੱਸਿਆ ਕਿ ਉਸਦਾ ਮਾਮਾ ਕ੍ਰਿਸ਼ਨ ਪਾਲ ਕਰੀਬ 20/25 ਦਿਨ ਪਹਿਲਾਂ ਆਪਣੇ ਪਰਿਵਾਰ ਸਮੇਤ UP ਚੱਲੇ ਗਏ ਤੇ ਉਸਦੇ ਮਾਮੇ ਕ੍ਰਿਸ਼ਨ ਪਾਲ ਦਾ ਲੜਕਾ ਪ੍ਰਦੀਪ ਜਿਸ ਦੀ ਉਮਰ 14 ਸਾਲ ਹੈ ਅਤੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਹਾਜੀਪੁਰ ਵਿਖੇ ਨੌਵੀਂ ਕਲਾਸ ਵਿੱਚ ਪੜਦਾ ਹੈ, ਉਹਨਾ ਪਾਸ ਛੱਡ ਗਏ। ਜੋ ਮਿਤੀ 25.05.2022 ਨੂੰ ਵਕਤ ਕਰੀਬ 7 ਵਜੇ ਸਕੂਲ ਦੀ ਵਰਦੀ ਪਾ ਕੇ ਸਕੂਲ ਗਿਆ ਸੀ ਜੋ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਘਰ ਨਹੀਂ ਆਇਆ ਤੇ ਉਸਦੇ ਸਕੂਲ ਤੋਂ ਪਤਾ ਜੋਈ ਕਰਨ ਤੇ ਪਤਾ ਕਿ ਪ੍ਰਦੀਪ ਅੱਜ ਸਕੂਲ ਨਹੀਂ ਆਇਆ ਹੈ ਜਿਸਦੀ ਉਸਨੇ ਆਪਣੇ ਤੋਰ ਤੇ ਭਾਲ ਕੀਤੀ ਪਰ ਕਿਧਰੇ ਨਹੀਂ ਮਿਲਿਆ।ਜਿਸ ਨੇ ਦੱਸਿਆ ਕਿ ਉਸਨੂੰ ਸ਼ੱਕ ਹੈ ਕਿ ਦੀਪ ਉਕਤ ਨੂੰ ਕੋਈ ਨਾਮਾਲੂਮ ਵਿਅਕਤੀ ਵਰਗਲਾ ਫੁਸਲਾ ਕੇ ਲੈ ਗਿਆ ਹੈ ਜਿਸਤੇ ਮੁਕੱਦਮਾ ਨੰਬਰ 30 ਮਿਤੀ 26.05.2022 ਅਰਧ 363 ਭ.ਦ ਥਾਣਾ ਹਾਜੀਪੁਰ ਜਿਲਾ ਹੁਸਿਆਰਪੁਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਏ.ਐਸ.ਆਈ ਕਮਲਜੀਤ ਸਿੰਘ ਵੱਲੋਂ ਅਮਲ ਵਿੱਚ ਲਿਆਂਦੀ ਜੋ ਦੋਰਾਨੇ ਤਫਤੀਸ਼ ਦੌਰਾਨ ਅੱਜ ਮਿਤੀ 28.05.2022 ਨੂੰ ਏ.ਐਸ.ਆਈ ਕਮਲਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬੁੱਢਾਬੜ ਚੌਕ ਮੌਜੂਦ ਸੀ ਕਿ ਕ੍ਰਿਸ਼ਨ ਪਾਲ ਪੁੱਤਰ ਮੰਗਲੀ ਰਾਮ ਵਾਸੀ ਬਦਾਂਯੂ ਬੱਚਾ ਪ੍ਰਦੀਪ ਪੁੱਤਰ ਕ੍ਰਿਸ਼ਨ ਪਾਲ ਵਾਸੀ ਉਕਤ ਆਪਣੇ ਗੁੰਮਸ਼ੁਦਾ ਲੜਕੇ ਪ੍ਰਦੀਪ ਸਮੇਤ ਏ ਐਸ ਆਈ ਕਮਲਜੀਤ ਸਿੰਘ ਪਾਸ ਮਲਾਕੀ ਹੋਇਆ ਜੋ ਮੁਕੱਦਮਾ ਵਿੱਚ ਕ੍ਰਿਸ਼ਨ ਪਾਲ ਅਤੇ ਇਸ ਦੇ ਬੱਚੇ ਨੂੰ ਸ਼ਾਮਲ ਤਫਤੀਸ਼ ਕਰਕੇ ਪੁੱਛ ਗਿੱਛ ਕੀਤੀ ਗਈ ਜਿਸ ਨੇ ਦੱਸਿਆ ਕਿ ਉਹ ਆਪਣੀ ਭੈਣ ਕੋਲ ਗੜਦੀਵਾਲ ਵਿਖੇ ਚੱਲ ਗਿਆ ਸੀ। ਬੱਚੇ ਪ੍ਰਦੀਪ ਨੂੰ ਉਸ ਦੇ ਵਾਰਸਾਂ ਹਵਾਲੇ ਕਰਕੇ ਮੁਕੱਦਮਾ ਦੀ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।