ਸ਼ੋਮਣੀ ਅਕਾਲੀ ਦਲ ਤੇ ਬਸਪਾ ਦੋਵੇਂ ਪਾਰਟੀਆਂ ਸੱਤਾ ਪ੍ਰਾਪਤ ਕਰਨ ਲਈ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੀਆਂ ਹਨ : ਮਨਜੀਤ ਸਿੰਘ ਦਸੂਹਾ
ਗੜ੍ਹਦੀਵਾਲਾ, 3 ਨਵੰਬਰ(ਚੌਧਰੀ / ਪ੍ਰਦੀਪ ਸ਼ਰਮਾ) : ਅੱਜ ਕੋਈ ਰੋਡ ਕਾਲੋਨੀ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਉੜਮੁੜ ਟਾਂਡਾ ਤੋਂ ਉਮੀਦਵਾਰ ਮਨਜੀਤ ਸਿੰਘ ਦਸੂਹਾ ਵੱਲੋਂ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਭੋਗ ਪਾਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮਨਜੀਤ ਸਿੰਘ ਦਸੂਹਾ ਦੇ ਸਪੁੱਤਰ ਗੋਲਡੀ ਉਦਘਾਟਨ ‘ਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕ ਜਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਰਮਦਾਸਪੁਰ, ਸੂਬਾ ਐਸੀ ਵਿੰਗ ਦੇ ਪ੍ਰਧਾਨ ਦੇਸਰਾਜ ਧੁੱਗਾ,ਪਰਵਿੰਦਰ ਸਿੰਘ ਪੰਨੂੰ, ਹਰਬੰਸ ਸਿੰਘ ਮੰਜਪੁਰ, ਜਗਤਾਰ ਸਿੰਘ ਬਲਾਲਾ,ਸੁਖਵਿੰਦਰ ਸਿੰਘ ਮੂਨਕ ਸਮੇਤ ਵੱਖ ਵੱਖ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਨ੍ਹਾਂ ਦੋਨਾਂ ਪਾਰਟੀਆਂ ਦਾ ਸਮਝੌਤਾ ਨਹੀਂ ਸੌਦਾ ਹੋਇਆ ਹੈ। ਇੱਕ ਦੂਜੇ ਤੇ ਚਿੱਕੜ ਸੁੱਟਣ ਵਾਲੀਆਂ ਪਾਰਟੀਆਂ ਦਾ ਇੱਕ ਹੋਣਾ ਸਾਬਤ ਕਰਦਾ ਹੈ ਕੇ ਸੱਤਾ ਪ੍ਰਾਪਤ ਕਰਨ ਲਈ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੈਟਰੋਲ ਡੀਜ਼ਲ ਰਸੋਈ ਗੈਸ ਦੀਆਂ ਕੀਮਤਾਂ ਨੇ ਦੇਸ਼ ਦੀ ਜਨਤਾ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ।ਮਹਿਗਾਈ ਇੰਨੀ ਰਫ਼ਤਾਰ ਨਾਲ ਵਧ ਰਹੀ ਹੈ ਕਿ ਹਾਕਮ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਸ਼ਹਿ ਤੇ ਬਣਾਏ ਗਏ ਕਿਸਾਨੀ ਤੇ ਕਾਨੂੰਨ ਕਿਸਾਨ ਮਜ਼ਦੂਰ ਤੇ ਹਰ ਵਰਗ ਲਈ ਘਾਤਕ ਸਿੱਧ ਹੋਣਗੇ ਜਿਸ ਦੀ ਲੜਾਈ ਦੇਸ਼ ਦੇ ਕਿਸਾਨ ਤੇ ਦੇਸ਼ ਦੇ ਲੋਕ ਲੜ ਰਹੇ ਹਨ ਪਰ ਕੇਂਦਰ ਸਰਕਾਰ ਧੱਕੇ ਨਾਲ ਇਨ੍ਹਾਂ ਕਨੂੰਨਾਂ ਨੂੰ ਥੋਪਣ ਦੀ ਜਿੱਦ ਤੇ ਅੜੀ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਇਨ੍ਹਾਂ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਦੁਖੀ ਹਨ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸਰਕਾਰ ਬਣਨ ਤੇ ਹੀ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਇਸ ਉਪਰੰਤ ਮਨਜੀਤ ਸਿੰਘ ਦਸੂਹਾ ਅਤੇ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਰੀਬਨ ਕੱਟ ਕੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤਵਿੰਦਰ ਸਿੰਘ, ਸ਼ਹਰੀ ਸਰਕਲ ਪ੍ਰਧਾਨ ਮਨਜੀਤ ਸਿੰਘ ਰੋਬੀ, ਕਰਮਜੀਤ ਸਿੰਘ ਮੱਲ੍ਹੀ, ਹਰਵਿੰਦਰ ਸਿੰਘ ਲੰਬੜ, ਹਰਕਮਲ ਜੀਤ ਸਿੰਘ ਮੀਤ ਪ੍ਰਧਾਨ ਯੂਥ ਵਿੰਗ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਮਠਾਰੂ, ਧਰਮ ਸਿੰਘ,ਗੁਰਮੀਤ ਸਿੰਘ,ਗੁਰਨਾਮ ਸਿੰਘ ਸਹੋਤਾ, ਜਗਜੀਤ ਸਿੰਘ, ਬਚਿੱਤਰ ਸਿੰਘ,ਰਾਮ ਰਤਨ ਸਿੰਘ, ਹਰਜੀਤ ਸਿੰਘ ਅਮਰੀਕ ਸਿੰਘ ਮੱਲੀਆਂ,ਸੁਰਜੀਤ ਸਿੰਘ ਸਾਬਕਾ ਸਰਪੰਚ, ਗਗਨਦੀਪ ਸਿੰਘ ਭਾਨਾ ਸੈਕਟਰੀ, ਗੁਰਤੇਜ ਸਿੰਘ ਕੁੰਡਲ, ਤੀਰਥ ਸਿੰਘ ਬਲਲਾ, ਅਜਮੇਰ ਸਿੰਘ ਸਹੋਤਾ ਦਿਲਬਾਗ ਸਿੰਘ ਜਗਦੀਪ ਸਿੰਘ ਗੋਂਦਪੁਰ ਆਦਿ ਹਾਜ਼ਰ ਸਨ।