Prime Punjab Times

Latest news
“ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ*
ADVERTISEMENT
You are currently viewing ਚਿਲਡਰਨ ਡੇ ਤੇ ਆਈ.ਏ.ਐਸ.ਬਣਨ ਦੀ ਚਾਹਬਾਨ ਛੇਵੀਂ ਕਲਾਸ ਦੀ ਵਿਦਿਆਰਥਣ ਮਿਲਣ ਪਹੁੰਚੀ ਡਿਪਟੀ ਕਮਿਸਨਰ ਪਠਾਨਕੋਟ ਨੂੰ

ਚਿਲਡਰਨ ਡੇ ਤੇ ਆਈ.ਏ.ਐਸ.ਬਣਨ ਦੀ ਚਾਹਬਾਨ ਛੇਵੀਂ ਕਲਾਸ ਦੀ ਵਿਦਿਆਰਥਣ ਮਿਲਣ ਪਹੁੰਚੀ ਡਿਪਟੀ ਕਮਿਸਨਰ ਪਠਾਨਕੋਟ ਨੂੰ

ਪਠਾਨਕੋਟ (ਤਰੁਣ ਸਣਹੋਤਰਾ)

ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਨੇ ਬੱਚੀ ਨਾਲ ਮੁਲਾਕਾਤ ਕਰਕੇ ਭਵਿੱਖ ਲਈ ਸਪਨਾ ਸਾਕਾਰ ਕਰਨ ਲਈ ਦਿੱਤੇ ਟਿਪਸ

ਵਿਦਿਆਰਥਣ ਬੋਲੀ ਆਈ.ਏ.ਐਸ. ਅਧਿਕਾਰੀਆਂ ਨੂੰ ਮਿਲਕੇ ਅਤੇ ਗੱਲਬਾਤ ਕਰਕੇ ਉਸ ਦਾ ਮਨੋਬਲ ਹੋਰ ਵੀ ਵਧਿਆ

14,ਨਵੰਬਰ : ਅੱਜ ਦਾ ਦਿਨ ਜਿੱਥੇ ਸਾਰੇ ਭਾਰਤ ਵਿੱਚ ਚਿਲਡਰਨ ਡੇ ਦੇ ਤੋਰ ਤੇ ਮਨਾਇਆ ਜਾਂਦਾ ਹੈ ਅਤੇ ਰੰਗਾਂਰੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਯਾਦ ਕੀਤਾ ਜਾਂਦਾ ਹੈ,ਇਸ ਦਿਨ ਇੱਕ ਵਿਲੱਖਣ ਮਿਸਾਲ ਪਠਾਨਕੋਟ ਵਿੱਚ ਵੀ ਵੇਖਣ ਨੂੰ ਮਿੱਲੀ ਉੱਥੇ ਹੀ ਇੱਕ ਵਿਦਿਆਰਥਣ ਜੋ ਕਿ ਆਈ.ਏ.ਐਸ. ਪ੍ਰੀਖਿਆ ਪਾਸ ਕਰਕੇ ਅਪਣੇ ਮਾਤਾ ਪਿਤਾ ਅਤੇ ਖੇਤਰ ਦਾ ਨਾਮ ਰੋਸਨ ਕਰਨਾ ਚਾਹੁੰਦੀ ਹੈ ਅੱਜ ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਜੀ ਨੂੰ ਮਿਲਣ ਪਹੁੰਚੀ।ਇਸ ਮੁਲਾਕਾਤ ਦੋਰਾਨ ਉਨ੍ਹਾਂ ਲੰਮੇ ਸਮੇਂ ਤੱਕ ਡਿਪਟੀ ਕਮਿਸਨਰ ਪਠਾਨਕੋਟ ਨਾਲ ਗੱਲਬਾਤ ਕੀਤੀ ਅਤੇ ਭਵਿੱਖ ਲਈ ਅਪਣੀਆਂ ਯੋਜਨਾਵਾਂ ਤੋਂ ਅਤੇ ਅਪਣਾ ਸੁਪਨਾ ਪੂਰਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਵੀ ਜਾਣੂ ਕਰਵਾਇਆ।ਇਸ ਮੋਕੇ ਤੇ ਸ. ਹਰਬੀਰ ਸਿੰਘ (ਆਈ.ਏ.ਐਸ.) ਡਿਪਟੀ ਕਮਿਸਨਰ ਪਠਾਨਕੋਟ ਅਤੇ ਸ. ਹਰਵਿੰਦਰ ਸਿੰਘ (ਆਈ.ਏ.ਐਸ.) ਐਸ.ਡੀ.ਐਮ. ਧਾਰਕਲ੍ਹਾਂ ਨੇ ਵਿਦਿਆਰਥਣ ਨੂੰ ਅਪਣਾ ਉਦੇਸ ਪੂਰਾ ਕਰਨ ਲਈ ਜਾਣਕਾਰੀਆਂ ਵੀ ਸਾਂਝੀਆਂ ਵੀ ਕੀਤੀਆਂ।ਇਸ ਮੋਕੇ ਤੇ ਸ. ਹਰਬੀਰ ਸਿੰਘ (ਆਈ.ਏ.ਐਸ.)ਡਿਪਟੀ ਕਮਿਸਨਰ ਪਠਾਨਕੋਟ ਨੇ ਵਿਦਿਆਰਥਣ ਭਵਿਸਿੱਕਾ ਸਪੁੱਤਰੀ ਸ੍ਰੀ ਅਸਵਨੀ ਕੁਮਾਰ ਨਿਵਾਸੀ ਸੁਜਾਨਪੁਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਹੀ ਖੁਸੀ ਹੋਈ ਹੈ ਕਿ ਭਵਿਸਿੱਕਾ ਜੋ ਕਿ ਬਹੁਤ ਹੀ ਸੁਲਝੀ ਹੋਈ ਬੱਚੀ ਹੈ ਅਤੇ ਅਪਣੀ ਜਿੰਦਗੀ ਦਾ ਉਦੇਸ ਲੈ ਕੇ ਚੱਲੀ ਹੈ ਕਿ ਉਹ ਆਈ.ਏ.ਐਸ. ਕਲੇਅਰ ਕਰਕੇ ਜਿਲ੍ਹਾ ਪਠਾਨਕੋਟ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੋਸਨ ਕਰਨਾ ਚਾਹੁੰਦੀ ਹੈ।ਉਨ੍ਹਾਂ ਵਿਦਿਆਰਥਣ ਭਵਿਸਿੱਕਾ ਨਾਲ ਗੱਲਬਾਤ ਕਰਦਿਆਂ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਜਾਣਕਾਰੀਆਂ ਦਾ ਖਜਾਨਾ ਅਖਬਾਰਾਂ ਨਾਲ ਅਪਣੇ ਆਪ ਨੂੰ ਜੋੜਨ ਲਈ ਕਿਹਾ।ਉਨ੍ਹਾਂ ਕਿਹਾ ਕਿ ਅਕਸਰ ਅਸੀਂ ਕਿਸੇ ਹੋਰ ਟ੍ਰੇਕ ਤੇ ਚਲ ਪੈਂਦੇ ਹਾਂ ਅਤੇ ਗਿਆਨ ਪ੍ਰਾਪਤ ਕਰਨ ਲਈ ਹੋਰ ਸੋਸਲ ਮੀਡਿਆ ਦਾ ਸਹਾਰਾ ਲੈਂਦੇ ਹਾਂ ਜਿਸ ਤੇ ਅੱਧਾ ਅਧੂਰਾ ਗਿਆਨ ਸਾਨੂੰ ਸਾਡੇ ਮਾਰਗ ਤੋਂ ਭਟਕਾ ਦਿੰਦਾ ਹੈ।ਉਨ੍ਹਾਂ ਬੱਚੀ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਅਖਬਾਰਾਂ ਗਿਆਨ ਦਾ ਸਰੋਤ ਹਨ ਅਤੇ ਉਸ ਨੂੰ ਚਾਹੀਦਾ ਹੈ ਕਿ ਅਖਬਾਰਾਂ ਦੇ ਨਾਲ ਜੂੜ ਕੇ ਉਹ ਅਪਣਾ ਉਦੇਸ ਸਹੀ ਢੰਗ ਨਾਲ ਪੂਰਾ ਕਰ ਸਕੇਗੀ। ਉਨ੍ਹਾਂ ਕਿਹਾ ਕਿ ਇੱਕ ਚੰਗੀ ਸੋਚ ਸਾਨੂੰ ਚੰਗੀ ਦਿਸਾ ਦਿੰਦੀ ਹੈ ਅਤੇ ਇੱਕ ਚੰਗੀ ਸਿਹਤ ਸਾਡੇ ਮਨੋਬਲ ਵਿੱਚ ਵਾਧਾ ਕਰਦੀ ਹੈ ਤਾਂ ਜੋ ਅਸੀਂ ਅਪਣੇ ਟੀਚੇ ਤੱਕ ਸਹੀਂ ਪਹੁੰਚ ਸਕੀਏ ਅਤੇ ਅਪਣੇ ਸਪਨੇ ਸਾਕਾਰ ਕਰ ਸਕੀਏ। ਉਨ੍ਹਾਂ ਵਿਦਿਆਰਥਣ ਭਵਿਸਿੱਕਾ ਨੂੰ ਭਰੋਸਾ ਵੀ ਦਿੱਤਾ ਕਿ ਉਸ ਨੂੰ ਆਈ.ਏ.ਐਸ. ਆਫਿਸਰ ਬਣਨ ਲਈ ਉਨ੍ਹਾਂ ਕੋਲੋ ਜੋ ਵੀ ਹੈਲਪ ਚਾਹੀਦੀ ਹੋਵੇਗੀ ਉਹ ਉਨ੍ਹਾਂ ਨਾਲ ਸੰਪਕਰ ਕਰ ਸਕਦੀ ਹੈ।ਇਸ ਮੋਕੇ ਤੇ ਕੇ.ਵੀ.-2 ਪਠਾਨਕੋਟ ਦੀ ਵਿਦਿਆਰਥਣ ਭਵਿੱਸਕਾ ਜੋ ਕਿ ਛੇਵੀ ਕਲਾਸ ਦੀ ਵਿਦਿਆਰਥਣ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਸਵਨੀ ਕੁਮਾਰ ਜੋ ਕਿ ਪਹਿਲੇ ਸੈਨਿਕ ਸੀ ਅਤੇ ਮਾਤਾ ਸੁਨੀਤਾ ਜੋ ਕਿ ਘਰੇਲੂ ਮਹਿਲਾ ਹੈ।ਉਸ ਨੇ ਅਪਣਾ ਇੱਕ ਉਦੇਸ ਬਣਾਇਆ ਕਿ ਉਹ ਪੜ ਲਿਖ ਕੇ ਬਾਕੀਆਂ ਤੋਂ ਵੱਖਰਾ ਕੂਝ ਕਰਨਾ ਚਾਹੁੰਦੀ ਹੈ ਆਈ.ਏ.ਐਸ. ਪ੍ਰੀਖਿਆ ਪਾਸ ਕਰਕੇ ਅਪਣੇ ਖੇਤਰ ਦਾ ਅਤੇ ਮਾਪਿਆਂ ਦਾ ਨਾਮ ਰੋਸਨ ਕਰਨਾ ਚਾਹੁੰਦੀ ਹੈ।ਭਵਿੱਸਕਾ ਨੇ ਦੱਸਿਆ ਕਿ ਉਸ ਦੀ ਬਹੁਤ ਤਮੰਨਾ ਸੀ ਕਿ ਉਹ ਆਈ.ਏ.ਐਸ. ਆਫਿਸਰ ਡਿਪਟੀ ਕਮਿਸਨਰ ਪਠਾਨਕੋਟ ਨੂੰ ਮਿਲੇ ਅਤੇ ਗੱਲਬਾਤ ਕਰੇ ਤਾਂ ਜੋ ਉਸ ਅੰਦਰ ਜੋ ਆਈ.ਏ.ਐਸ. ਪ੍ਰੀਖਿਆ ਪਾਸ ਕਰਨ ਲਈ ਉਮੰਗ ਉੱਠੀ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਅੱਜ ਚਿਲਡਰਨ-ਡੇ ਦੇ ਮੋਕੇ ਤੇ ਉਸ ਨੇ ਬਹੁਤ ਹਿਮਤ ਕਰਕੇ ਡਿਪਟੀ ਕਮਿਸਨਰ ਪਠਾਨਕੋਟ ਨੂੰ ਮਿਲਣ ਲਈ ਸਮਾਂ ਲਿਆ ਅਤੇ ਬਹੁਤ ਕੂਝ ਸਿੱਖਣ ਨੂੰ ਵੀ ਮਿਲਿਆ।ਭਵਿੱਸਕਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਹੁਤ ਕੂਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਉਸ ਨੂੰ ਬਹੁਤ ਹੀ ਜਿਆਦਾ ਪ੍ਰੇਰਣਾ ਮਿਲੀ।ਭਵਿੱਸਕਾ ਨੇ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਉਸ ਦਾ ਮਨੋਬਲ ਹੋਰ ਵੀ ਸਕਤੀਸਾਲੀ ਹੋ ਗਿਆ ਹੈ।ਉਹ ਵਿਸਵਾਸ ਦਿਲਾਉਂਦੀ ਹੈ ਕਿ ਭਵਿੱਖ ਵਿੱਚ ਹੋਰ ਵੀ ਜਿਆਦਾ ਗੰਭੀਰਤਾ ਦੇ ਨਾਲ ਅਪਣੇ ਸਪਨੇ ਨੂੰ ਪੂਰਾ ਕਰਨ ਲਈ ਮਿਹਨਤ ਕਰੇਗੀ।

error: copy content is like crime its probhihated