ਗੜ੍ਹਦੀਵਾਲਾ 2 ਜੁਲਾਈ (ਚੌਧਰੀ)
: ਅੱਜ ਦੇਰ ਸ਼ਾਮ ਕੰਡੀ ਕਨਾਲ ਨਹਿਰ ਨਜਦੀਕ ਪੰਡੋਰੀ ਅਟਵਾਲ ਇੱਕ ਨੌਜਵਾਨ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਚਨਾ ਮਿਲਣ ਤੇ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਇੱਕ ਟੀਮ ਨਹਿਰ ਤੇ ਪਹੁੰਚੀ। ਟੀਮ ਵਲੋਂ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਨੌਜਵਾਨ ਦੀ ਡੈਡ ਬਾਡੀ ਨਹਿਰ ਚੋਂ ਬਾਹਰ ਕੱਢਣ ਲਈ ਕਾਫੀ ਜਦੋਜਹਿਦ ਕੀਤੀ ਪਰ ਨੌਜਵਾਨ ਦੀ ਡੈਡ ਬਾਡੀ ਸੈਫਨ ਦੇ ਥੱਲੇ ਫਸ ਗਈ। ਨੌਜਵਾਨ (20 ਸਾਲ) ਪਿੰਡ ਪੰਡੋਰੀ ਅਟਵਾਲ ਦਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦੇ ਨਹਿਰ ਵਿਚ ਡੁੱਬਣ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੂਰੀ ਜਾਣਕਾਰੀ ਮਿਲਣ ਤੇ ਆਪ ਸਭ ਨਾਲ ਸਾਂਝੀ ਕੀਤੀ ਜਾਵੇਗੀ।