Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਿੰਡ ਸਾਹਨੀ ਵਿਖੇ 53ਵੇਂ ਸਲਾਨਾ ਖੇਡ ਮੇਲੇ ਦਾ ਸਾਂਈ ਕਰਨੈਲ ਸ਼ਾਹ ਨੇ ਕੀਤਾ ਉਦਘਾਟਨ

ਪਿੰਡ ਸਾਹਨੀ ਵਿਖੇ 53ਵੇਂ ਸਲਾਨਾ ਖੇਡ ਮੇਲੇ ਦਾ ਸਾਂਈ ਕਰਨੈਲ ਸ਼ਾਹ ਨੇ ਕੀਤਾ ਉਦਘਾਟਨ

ਫਗਵਾੜਾ  (ਲਾਲੀ ਦਾਦਰ )

* ਖਿਡਾਰੀਆਂ ਨਾਲ ਕੀਤੀ ਜਾਣ ਪਛਾਣ ਤੇ ਦਿੱਤਾ ਅਸ਼ੀਰਵਾਦ

23 ਜਨਵਰੀ : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਾਹਿਬਜਾਦਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਸਾਹਨੀ ਦੀ ਖੇਡ ਗਰਾਉਂਡ ‘ਚ ਕਰਵਾਏ ਜਾ ਰਹੇ 53ਵੇਂ ਸਲਾਨਾ ਖੇਡ ਮੇਲੇ ਦਾ ਉਦਘਾਟਨ ਸਾਂਈ ਕਰਨੈਲ ਸ਼ਾਹ ਗੱਦੀ ਨਸ਼ੀਨ ਦਰਬਾਰ ਧੰਨ ਧੰਨ ਨੂਰ ਏ ਖੁਦਾ ਸਾਂਈ ਮੰਗੂ ਸ਼ਾਹ ਸਾਹਨੀ ਵਲੋਂ ਕੀਤਾ ਗਿਆ। ਇਸ ਦੌਰਾਨ ਉਹਨਾਂ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਉਹਨਾਂ ਪ੍ਰਬੰਧਕਾਂ ਦੀ ਵੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਅਤੇ ਕੌਮ ਦੀਆਂ ਮਹਾਨ ਸ਼ਖਸੀਅਤਾਂ ਦੀ ਨਿੱਘੀ ਯਾਦ ਵਿਚ ਵੱਧ ਤੋਂ ਵੱਧ ਖੇਡ ਸਮਾਗਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਾ ਸਕੇ। ਸ੍ਰੀ ਗੁਰੂ ਤੇਗ ਬਹਾਦੁਰ ਸਪੋਰਟਸ ਕਲੱਬ ਦੇ ਪ੍ਰਧਾਨ ਬਹਾਦੁਰ ਸਿੰਘ ਨੇ ਦੱਸਿਆ ਕਿ ਉਦਘਾਟਨੀ ਮੈਚ ਰਿਹਾਣਾ ਜੱਟਾਂ ਅਤੇ ਪਲਾਹੀ (ਬੀ) ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਰਿਹਾਣਾ ਜੱਟਾਂ 2-0 ਨਾਲ ਜੇਤੂ ਰਿਹਾ। ਉਹਨਾਂ ਦੱਸਿਆ ਕਿ ਖੇਡ ਮੇਲੇ ਦੌਰਾਨ ਫੁਟਬਾਲ ਮੁਕਾਬਲੇ ‘ਚ ਓਪਨ ਪੱਧਰ ਦੀ ਜੇਤੂ ਟੀਮ ਨੂੰ 45 ਹਜਾਰ ਰੁਪਏ ਨਗਦ ਦੇ ਨਾਲ ਟਰਾਫੀ ਅਤੇ ਉਪ ਜੇਤੂ ਟੀਮ ਨੂੰ 35 ਹਜਾਰ ਰੁਪਏ ਨਗਦ ਦੇ ਨਾਲ ਟਰਾਫੀ ਭੇਂਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤੀਸਰੇ ਨੰਬਰ ਦੀ ਟੀਮ ਨੂੰ 15 ਹਜਾਰ ਰੁਪਏ ਤੇ ਚੌਥੇ ਨੰਬਰ ਦੀ ਟੀਮ ਨੂੰ 11 ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਓਪਨ ਵਰਗ ਦੀਆਂ 32 ਟੀਮਾਂ ਅਤੇ ਵੇਟ ਦੀਆਂ 24 ਟੀਮਾਂ ਭਾਗ ਲੈ ਰਹੀਆਂ ਹਨ। ਭਾਰ ਵਰਗ ਦੀ ਜੇਤੂ ਟੀਮ ਨੂੰ 21 ਹਜਾਰ ਰੁਪਏ, ਉਪ ਜੇਤੂ ਟੀਮ ਨੂੰ 17 ਹਜਾਰ ਰੁਪਏ ਤੋਂ ਇਲਾਵਾ ਤੀਸਰੇ ਨੰਬਰ ਦੀ ਟੀਮ ਨੂੰ 11 ਹਜਾਰ ਰੁਪਏ ਤੇ ਚੌਥੇ ਨੰਬਰ ਦੀ ਟੀਮ ਨੂੰ 7 ਹਜਾਰ ਰੁਪਏ ਨਗਦ ਇਨਾਮ ਭੇਂਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਖਿਡਾਰੀਆਂ ਲਈ ਚਾਹ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਮਾਸਟਰ ਤਰਸੇਮ ਸਿੰਘ ਕਨੇਡਾ, ਗੁਰਵਿੰਦਰ ਸਿੰਘ ਪੁਰਤਗਾਲ, ਕਿਸਾਨ ਆਗੂ ਸਤਨਾਮ ਸਿੰਘ ਸਾਹਨੀ, ਸਰਪੰਚ ਰਾਮਪਾਲ ਸਾਹਨੀ, ਪੰਚਾਇਤ ਮੈਂਬਰ ਮੇਜਰ ਸਿੰਘ, ਹਰਨੇਕ ਸਿੰਘ, ਜਰਨੈਲ ਸਿੰਘ, ਚੰਨੀ ਰਾਮ ਨਿੱਕਾ, ਅਮਰੀਕ ਸਿੰਘ ਮੀਕਾ, ਨਿਰਮਲ ਸਿੰਘ ਨਿੰਮਾ ਚੱਕ ਹਕੀਮ, ਜੁਝਾਰ ਸਿੰਘ, ਪ੍ਰਭਜੋਤ, ਤਰਲੋਚਨ ਸਿੰਘ, ਕੁਲਵੀਰ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਮਲਕਪੁਰ, ਲਖਵਿੰਦਰ ਸਿੰਘ, ਮਨਜੀਤ ਸਿੰਘ ਮੱਸ਼, ਸੰਜੀਵ ਗੋਗੂ, ਮਾਸਟਰ ਅਜੀਤ ਸਿੰਘ ਖਾਲਸਾ, ਵਿਜ ਕੁਮਾਰ ਸੇਵਾ ਮੁਕਤ ਜੇ.ਈ. ਬਿਜਲੀ ਬੋਰਡ, ਗੁਰਪ੍ਰੀਤ ਸਿੰਘ ਇਟਲੀ, ਬਲਵਿੰਦਰ ਸਿੰਘ ਫੋਰਮੈਨ ਪਲਾਹੀ, ਗੁਰਜੀਤ ਸਿੰਘ ਜੀਤਾ ਸਾਹਨੀ, ਡੀ.ਪੀ.ਈ. ਸਤਨਾਮ ਸਿੰਘ ਮੇਹਟੀਆਣਾ, ਕੁਲਵੀਰ ਸਨੀ, ਨਰਿੰਦਰ ਸਿੰਘ, ਪਰਮਿੰਦਰ ਸਿੰਘ ਸਨੀ, ਰਾਜੂ ਢੋਲੀ ਭਬਿਆਣਾ, ਦਵਿੰਦਰ ਪੰਮ, ਕਰਨ, ਰੁਪਿੰਦਰ, ਤਾਰਾ, ਹਰਸ਼, ਹਨੀ, ਅਵੀ ਤੇ ਜੋਬਨ ਤੋਂ ਇਲਾਵਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਹਾਜਰ ਸਨ।
ਤਸਵੀਰ 002, ਕੈਪਸ਼ਨ- ਪਿੰਡ ਸਾਹਨੀ ਵਿਖੇ ਕਰਵਾਏ ਜਾ ਰਹੇ ਫੁਟਬਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ ਪਛਾਣ ੳੁਪਰੰਤ ਯਾਦਗਾਰੀ ਤਸਵੀਰ ਕਰਾੳੁਂਦੇ ਹੋੲੇ ਸਾਂਈ ਕਰਨੈਲ ਸ਼ਾਹ ਦੇ ਨਾਲ ਕਲੱਬ ਪ੍ਰਧਾਨ ਬਹਾਦਰ ਸਿੰਘ, ਬਲਵਿੰਦਰ ਸਿੰਘ ਫੋਰਮੈਨ. ਪਰਮਿੰਦਰ ਸਿੰਘ ਸਨੀ ਅਤੇ ਹੋਰ।