Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਕੇਂਦਰ ਸਰਕਾਰ ਦੇ ਦਬਾਅ ਹੇਠ ਛੱਤੀਸਗੜ੍ਹ ਦੀ ਸਰਕਾਰ ਦਾ ਪੁਰਾਣੀ ਪੈਂਨਸ਼ਨ ਨੂੰ ਬੰਦ ਕਰਨਾ ਬਹੁਤ ਮੰਦਭਾਗਾ ਫ਼ੈਸਲਾ – ਪ੍ਰਿੰਸ ਪਲਿਆਲ, ਦਵਿੰਦਰ ਹੁਸ਼ਿਆਰਪੁਰ

ਕੇਂਦਰ ਸਰਕਾਰ ਦੇ ਦਬਾਅ ਹੇਠ ਛੱਤੀਸਗੜ੍ਹ ਦੀ ਸਰਕਾਰ ਦਾ ਪੁਰਾਣੀ ਪੈਂਨਸ਼ਨ ਨੂੰ ਬੰਦ ਕਰਨਾ ਬਹੁਤ ਮੰਦਭਾਗਾ ਫ਼ੈਸਲਾ – ਪ੍ਰਿੰਸ ਪਲਿਆਲ, ਦਵਿੰਦਰ ਹੁਸ਼ਿਆਰਪੁਰ

ਗੜ੍ਹਦੀਵਾਲਾ (ਚੌਧਰੀ) 

: ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਵਾਈਜ ਪ੍ਰਧਾਨ ਪ੍ਰਿੰਸ ਪਲਿਆਲ ਗੜਦੀਵਾਲਾ, ਜ਼ਿਲ੍ਹਾ ਸੀਨੀਅਰ ਆਗੂ ਜਗਵਿੰਦਰ ਸਿੰਘ, ਦਵਿੰਦਰ ਹੁਸ਼ਿਆਰਪੁਰ, ਗੁਰਮੁੱਖ ਸਿੰਘ ਬਲਾਲਾ, ਗੁਰਪ੍ਰੀਤ ਸਿੰਘ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਦਬਾਅ ਹੇਠ ਛੱਤੀਸਗੜ੍ਹ ਸਰਕਾਰ ਦਾ ਪੁਰਾਣੀ ਪੈਂਨਸ਼ਨ ਨੂੰ ਬੰਦ ਕਰਨ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਤੇ ਯੂਨੀਫਾਈਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਦਬਾਅ ਬਣਾ ਰਹੀ ਹੈ, ਜੋ ਕਿ ਮੁਲਾਜ਼ਮਾ ਨਾਲ ਬਹੁਤ ਵੱਡਾ ਧੱਕਾ ਹੈ ,ਜਿਸ ਨੂੰ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਕਿਸੇ ਵੀ ਸੂਰਤ ਵਿੱਚ ਬਰਦਾਸਤ ਨਹੀਂ ਕਰੇਗੀ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ”ਸਭ ਦਾ ਸਾਥ, ਸਭ ਦਾ ਵਿਕਾਸ” ਦਾ ਨਾਅਰਾ ਸਿਰਫ਼ ਹਵਾਈ ਫਾਇਰ ਹੀ ਸਾਬਤ ਹੋਇਆ ਹੈ । ਉਹਨਾਂ ਕਿਹਾ ਕਿ ਸਰਕਾਰ ਆਪ ਪੁਰਾਣੀ ਪੈਂਨਸ਼ਨ ਲੈ ਕੇ ਸਿਰਫ਼ ਆਪਣਾ ਵਿਕਾਸ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਨੂੰ ਯੂਨੀਫਾਈਡ ਪੈਨਸ਼ਨ ਸਕੀਮ ਲਾਗੂ ਕਰਨ ਲਈ ਧਮਕਾਉਣਾ ਬੰਦ ਕਰੇ ਅਤੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਬੰਦ ਕਰਕੇ ਪੂਰੇ ਦੇਸ਼ ਵਿਚ 1972 ਨਿਯਮ ਅਨੁਸਾਰ ਪੁਰਾਣੀ ਪੈਨਸ਼ਨ ਲਾਗੂ ਕਰੇ।

ਇਸ ਮੌਕੇ ਸੁਖਦੇਵ ਨਸਰਾਲਾ, ਸੰਜੀਵ ਸਿੰਘ ਆਦਮਵਾਲ, ਸੰਦੀਪ ਬਾਗਪੁਰ,ਸਚਿਨ ਨਲੋਈਆਂ,ਮਨਪ੍ਰੀਤ ਸਿੰਘ, ਮਾਸਟਰ ਸਚਿਨ ਗੜ੍ਹਦੀਵਾਲਾ, ਲਖਵੀਰ ਸਿੰਘ ਗੜ੍ਹਦੀਵਾਲਾ, ਅਨਿਲ ਕੁਮਾਰ, ਜਸਵਿੰਦਰ ਸਿੰਘ, ਦੀਪਕ ਕੌਂਡਲ, ਨਵੀਨ ਕਪਲਾ, ਸੰਜੀਵ ਕੁਮਾਰ ਜੌਹਰ, ਰਮਨਦੀਪ ਸਿੰਘ, ਹਰਮੀਕ ਸਿੰਘ ਮੀਕਾ, ਨਵਤੇਜ ਸਿੰਘ ਅਰਗੋਵਾਲ, ਮਲਕੀਤ ਸਿੰਘ, ਸੁਖਵਿੰਦਰ ਸਿੰਘ ਆਦਿ ਸਾਥੀ ਹਾਜ਼ਰ ਸਨ।