Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 149ਵਾਂ ਦਿਨ 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 149ਵਾਂ ਦਿਨ 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 149ਵਾਂ ਦਿਨ 

ਪੰਜਾਬੀ ਸਿੰਘ ਬੱਬਰ ਸ਼ੇਰ ਹੁੰਦੇ ਨੇ, ਲੱਗਦਾ ਭੁੱਲ ਗਏ : ਦੇਵ ਸਰਾਭਾ 

ਹੁਸ਼ਿਆਰਪੁਰ / ਸਰਾਭਾ  19 ਜੁਲਾਈ  (ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 149ਵਾਂ ਦਿਨ ਪੂਰਾ ਹੋਇਆ।  ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਕੇਵਲ ਸਿੰਘ ਮੁੱਲਾਂਪੁਰ,ਢਾਡੀ ਮਨਜੀਤ ਕੌਰ ਦਾਖਾ, ਬੀਬੀ ਪਰਮਜੀਤ ਕੌਰ ਖਾਲਸਾ ਹੰਭੜਾਂ,ਬਾਬਾ ਜਗਦੇਵ ਸਿੰਘ ਦੁੱਗਰੀ, ਗੁਰਦੀਪ ਸਿੰਘ ਦੁੱਗਰੀ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ ਦੇ ਵਾਰਸੋ ਹੁਣ ਕਿਸ ਨੂੰ ਉਡੀਕਦੇ ਹੋ ਇਕੱਠੇ ਹੋਣ ਲਈ ਜੇਕਰ ਸਰਕਾਰਾਂ ਅਤੇ ਉਨ੍ਹਾਂ ਦੇ ਲੀਡਰ ਇਕੱਠੇ ਹੋ ਕੇ ਪੰਜਾਬ ਨੂੰ ਲੁੱਟ ਸਕਦੇ ਨੇ ਤਾਂ ਤੁਸੀਂ ਆਪਣੇ ਹੱਕਾਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੈ ।ਹੁਣ ਤਾਂ ਨਵੀਂ ਬਣੀ ਆਪ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਦਾ ਹੱਕ ਖੋਹ ਕੇ ਬਾਹਰਲੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੱਖ ਲਿਆ। ਆਪ ਪਾਰਟੀ ਦੇ ਲੀਡਰ ਵੋਟਾਂ ਤੋਂ ਪਹਿਲਾਂ ਇਸ ਨੂੰ ਹੀ ਬਦਲਾਅ ਕਹਿ ਕੇ ਲੋਕਾਂ ਨੂੰ ਭਰਮਾਉਂਦੇ ਸੀ। ਹੁਣ ਪੰਜਾਬ ਸਰਕਾਰ ਪੰਜਾਬੀ ਨਾਲ  ਬਦਲਾਖੋਰੀ ਦੀ ਭਾਵਨਾ ਕਰਨ ਲੱਗੀ ਜੋ ਪੰਜਾਬ ਦੇ ਬਣਦੇ ਹੱਕ ਖੋਹ ਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਵੀ ਅਣਗੌਲਾ ਕਰ ਰਹੀਆਂ ਹਨ । ਜਦ ਕਿ ਪੰਜਾਬੀ ਸਿੰਘ ਬੱਬਰ ਸ਼ੇਰ ਹੁੰਦੇ ਨੇ ਲੱਗਦਾ ਉਹ ਭੇਡਾਂ ਵਿੱਚ ਰਹਿ ਕੇ ਭੁੱਲ ਗਏ। ਭਾਵੇਂ ਸੰਦੀਪ ਸਿੰਘ ਦੀਪ ਸਿੱਧੂ ਇਹ ਆਖਿਆ ਕਰਦੇ ਸਨ ਕਿ ਭੇਡਾਂ ਨੂੰ ਮੰਨਿਆ ਜਾ ਸਕਦਾ ਸਮਝਾਈਆਂ ਨਹੀਂ ਜਾ ਸਕਦੀਆਂ । ਪਰ ਸ਼ੇਰਾਂ ਨੂੰ ਮੰਨਿਆ ਨਹੀਂ ਜਾ ਸਕਦਾ ਉਨ੍ਹਾਂ ਨੂੰ ਸਮਝਾਇਆ ਜਾ ਸਕਦਾ ਕਿ ਤੁਸੀਂ ਬੱਬਰ ਸ਼ੇਰ ਹੋ ਸੋਡਾ ਇਨ੍ਹਾਂ ਭੇਡਾਂ ਨਾਲ ਕੋਈ ਮੇਲ ਨਹੀਂ । ਉਨ੍ਹਾਂ ਨੇ ਅੱਗੇ ਆਖਿਆ ਕਿ ਜਿਸ ਸਿੱਖ ਕੌਮ ਦੇ ਹਰਿਮੰਦਰ ਸਾਹਿਬ ਤੇ ਕਾਂਗਰਸ ਸਰਕਾਰ ਨੇ ਟੈਂਕ ਚੜ੍ਹਾਏ ਹੋਣ ਤੇ ਅਸੀਂ  ਉਹ ਭੁੱਲ ਜਾਣ ਅਤੇ ਦਿੱਲੀ ‘ਚ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਲੁੱਟ ਕੇ ਮੌਤ ਦੇ ਘਾਟ ਉਤਾਰਿਆ ਹੋਵੇ ਤੇ ਸਾਡੇ ਭਰਾਵਾਂ ਦੇ ਗਲਾਂ ਚ ਟਾਇਰ ਪਾ ਕੇ ਜਿਊਂਦਿਆਂ ਨੂੰ ਸਾੜਿਆ ਹੋਵੇ ਤੇ ਅਸੀਂ ਭੁੱਲ ਜਾਈਏ ਇਸ ਤੋਂ ਵੱਡਾ ਮੰਦਭਾਗਾ ਸਾਡੀ ਸਿੱਖ ਕੌਮ ਲਈ ਹੋ ਨਹੀਂ ਸਕਦਾ।ਜਦ ਕੇ ਸਿੱਖ ਕੌਮ ਨਾਲ ਵਧੀਕੀਆਂ ਕਰਨ ਵਾਲੇ ਪਾਪੀਆਂ ਨੂੰ ਸੋਧਣ ਵਾਲੇ ਜੁਝਾਰੂ ਬੰਦੀ ਸਿੰਘ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਜੇਲ੍ਹਾਂ ਵਿੱਚ ਧੱਕੇ ਨਾਲ ਡੱਕੇ ਹੋਏ ਹਨ। ਆਖ਼ਰ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਅਸੀਂ ਕਦੋਂ ਇਕ ਮੰਚ ਇਕ ਝੰਡੇ ਥੱਲੇ ਇਕੱਠੇ ਹੋਵਾਂਗੇ। ਆਪਣੀਆਂ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਇਕ ਕੇਸਰੀ ਝੰਡੇ ਥੱਲੇ ਇਕੱਠੇ ਹੋਵੋ । ਇਸ ਸਮੇਂ ਕੇਵਲ ਸਿੰਘ ਮੁੱਲਾਂਪੁਰ, ਬੀਬੀ ਮਨਜੀਤ ਕੌਰ ਦਾਖਾ, ਪਰਮਜੀਤ ਕੌਰ ਹੰਬੜਾ ਨੇ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਥਕ ਮੋਰਚਾ ਭੁੱਖ ਹਡ਼ਤਾਲ ਪਿਛਲੇ ਲੰਮੇ ਸਮੇਂ ਤੋਂ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਮਨਵਾਉਣ ਲਈ ਚੱਲ ਰਹੀ ਹੈ।ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ ਮੋਰਚੇ ‘ਚ ਹਾਜ਼ਰੀ ਜ਼ਰੂਰ ਭਰੋ । ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ, ਜਗਦੇਵ ਸਿੰਘ ਦੁੱਗਰੀ, ਕੁਲਦੀਪ ਸਿੰਘ ਦੁੱਗਰੀ, ਅਮਰਜੀਤ ਸਿੰਘ ਚੰਡੀਗਡ਼੍ਹ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਡਾ ਤਰਸੇਮ ਸਿੰਘ ਬੱਲੋਵਾਲ, ਮੁਖਤਿਆਰ ਸਿੰਘ ਸਰਾਭਾ,ਅਮਰਜੀਤ ਸਿੰਘ ਕਾਲੀ ਸਰਾਭਾ,ਗੁਲਜ਼ਾਰ ਸਿੰਘ ਮੋਹੀ, ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।

ਫੋਟੋ ਮੁਨੀਰ