Prime Punjab Times

Latest news
ਸ੍ਰੀ ਖਾਟੂ ਸ਼ਯਾਮ -ਸਾਲਾਸਰ ਬਾਲਾਜੀ, ਮਥੁਰਾ-ਵਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਸ਼ੁਰੂ ਹੋਣਗੀਆਂ ਬੱਸਾਂ ਖ਼ਾਲਸਾ ਕਾਲਜ ਵਿਖੇ ‘ਨਸ਼ਾ ਮੁਕਤ ਭਾਰਤ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਵਿਖੇ ‘ਆਗਾਜ਼-ਏ-ਖ਼ਾਸ’ ਨਾਲ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਸ਼ਾਨਦਾਰ ਆਗਾਜ਼ ਸੋਸਾਇਟੀ ਨੇ 124 ਵੇਂ ਮਹੀਨਾਵਾਰ  ਸਮਾਰੋਹ ਦੌਰਾਨ 200 ਲੋੜਵੰਦਾਂ ਨੂੰ ਵੰਡਿਆ ਰਾਸ਼ਣ  ਸ.ਸ.ਸ.ਸਕੂਲ ਭੂੰਗਾ ਵਿਖੇ ਨੈਸ਼ਨਲ ਡੀ-ਵਾਰਿਮੰਗ ਦਿਵਸ ਮਨਾਇਆ ਗਿਆ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ गुरु मां की दिव्य संगत में साधकों ने किया सामूहिक ध्यान, 13 अगस्त को देश-विदेश में होगा विशेष योग नि... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਸਰਕਲ ਟੂਰਨਾਮੈਂਟ 2026-27 'ਚ ਮਾਰੀਆਂ ਮੱਲਾਂ ਖ਼ਾਲਸਾ ਕਾਲਜ ਵਿਖੇ ਕੰਪੀਟੀਟਿਵ ਲਰਨਿੰਗ ਪ੍ਰੋਗਰਾਮ ਤਹਿਤ ਸਕਰੀਨਿੰਗ ਟੈਸਟ ਕਰਵਾਇਆ ਗਿਆ 15 ਅਗਸਤ ਨੂੰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਲਹਿਰਾਉਣਗੇ ਤਿਰੰਗਾ
ADVERTISEMENT
You are currently viewing ਸੜਕ ਹਾਦਸੇ ‘ਚ ਗੜ੍ਹਦੀਵਾਲਾ ਦੇ ਇੱਕ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌ+ਤ

ਸੜਕ ਹਾਦਸੇ ‘ਚ ਗੜ੍ਹਦੀਵਾਲਾ ਦੇ ਇੱਕ ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌ+ਤ

ਗੜ੍ਹਦੀਵਾਲਾ 6 ਨਵੰਬਰ :(ਯੋਗੇਸ਼ ਗੁਪਤਾ / ਚੌਧਰੀ)

ਅੱਜ ਤੜਕਸਾਰ ਹੁਸ਼ਿਆਰਪੁਰ ਟਾਂਡਾ ਵਾਈਪਾਸ ਤੇ ਵਾਪਰੇ ਸੜਕ ਹਾਦਸੇ ਵਿਚ ਗੜ੍ਹਦੀਵਾਲਾ ਦੇ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਦੇਖੋ ਵੀਡਿਓ 

ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਮੰਡੀ ਵਿਖੇ ਸਬਜੀ ਲੈਣ ਜਾ ਰਹੇ ਗੜ੍ਹਦੀਵਾਲਾ ਨਿਵਾਸੀ ਅਮਰੀਕਾ ਸਿੰਘ ਮੀਕਾ( 50)ਪੁੱਤਰ ਚਰਨ ਸਿੰਘ ਵਾਸੀ ਹੰਸ ਨਗਰ ਗੜ੍ਹਦੀਵਾਲਾ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜਖਮੀ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਛੋਟਾ ਹਾਥੀ ਟੈਂਪੂ ਨੂੰ ਪੀ ਬੀ 07ਬੀ ਜੈਡ 6725 ਚ ਸਵਾਰ ਹੋ ਕੇ
ਹੁਸ਼ਿਆਰਪੁਰ ਸਬਜੀ ਮੰਡੀ ਤੋਂ ਸਬਜੀ ਲੈ ਕੇ ਗੜਦੀਵਾਲਾ ਵਾਪਸ ਆ ਰਹੇ ਸਨ। ਜਦੋਂ ਇਹ ਟਾਂਡਾ ਵਾਈਪਾਸ ਹੁਸ਼ਿਆਰਪੁਰ ਵਿਖੇ ਪਹੁੰਚੇ ਤਾਂ ਇੱਕ ਤੇਜ ਰਫਤਾਰ ਕਾਰ ਨੂੰ ਜੇ ਕੇ 14 ਜੀ 9639 ਨੇ ਇੰਨਾਂ ਦੇ ਟੈਂਪੂ ਨੂੰ ਟੱਕਰ ਮਾਰ ਦਿੱਤੀ।ਜਿਸ ਨਾਲ ਟੈਂਪੂ ਪਲਟ ਗਿਆ ਅਤੇ ਅਮਰੀਕ ਸਿੰਘ ਟੈਂਪੂ ਦੇ ਥੱਲੇ ਆ ਗਿਆ। ਇਹ ਹਾਦਸਾ ਤੜਕਸਾਰ 6.50 ਦੇ ਕਰੀਬ ਵਾਪਰਿਆ।

ਸਥਾਨਕ ਲੋਕਾਂ ਨੇ ਦੱਸਿਆ ਕਿ ਮੌਕੇ ਤੇ ਐਬੁਲੈਂਸ ਨੂੰ ਫੋਨ ਕਰਨ ਦੇ ਬਾਵਜੂਦ ਵੀ ਨਹੀਂ ਆਈ, ਨਾ ਹੀ ਸੜਕ ਸੁਰੱਖਿਆ ਫੋਰਸ ਅਤੇ ਹੀ ਕੋਈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ।

ਮੌਕੇ ਤੇ ਸਥਾਨਕ ਲੋਕਾ ਨੇ ਟੈਂਪੂ ਨੂੰ ਸਿੱਧਾ ਕਰਕੇ ਅਮਰੀਕ ਸਿੰਘ ਨੂੰ ਟੈਂਪੂ ਥੱਲਿਓਂ ਕੱਢਿਆ। ਜਿਸ ਨਾਲ ਅਮਰੀਕ ਸਿੰਘ ਅਤੇ ਉਸਦਾ ਸਾਥੀ ਗੰਭੀਰ ਜਖਮੀ ਹੋ ਗਏ। ਜਿਨਾਂ ਨੂੰ ਲੋਕਾਂ ਨੇ ਨਜਦੀਕੀ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਅਮਰੀਕ ਸਿੰਘ ਦੀ ਮੌਤ ਹੋ ਗਈ।

ਮ੍ਰਿਤਕ ਆਪਣੇ ਪਿਛੇ ਬਜੁਰਗ ਬਾਪ, ਚਾਰ ਭੈਣਾਂ, ਪਤਨੀ ਅਤੇ ਇੱਕ ਛੋਟੀ ਬੇਟੀ ਛੱਡ ਗਿਆ ਹੈ। ਹੁਸ਼ਿਆਰਪੁਰ ਪੁਲਿਸ ਇਸ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ।

error: copy content is like crime its probhihated