ਦਸੂਹਾ 9 ਨਵੰਬਰ (ਚੌਧਰੀ)
: ਕੇ.ਐਮ.ਐਸ. ਕਾਲਜ ਦਸੂਹਾ ਦੇ ਸਾਬਕਾ ਹੋਣਹਾਰ ਪ੍ਰਿੰਸੀਪਲ ਸਵਰਗੀ ਡਾ. ਸ਼ਬਨਮ ਕੌਰ ਜੀ ਨੂੰ ਹਰੀ ਭਰਿ ਸ਼ਰਧਾਂਜਲੀ ਦਿੰਦਿਆਂ ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਦਸੂਹਾ ਵੱਲੋਂ ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਕਾਲਜ ਕੈਂਪਸ ਵਿੱਚ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਦੀ ਅਗਵਾਈ ਡਾ. ਮਨਾਵ ਸੈਣੀ ਨੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਕੀਤੀ। ਇਸ ਮੌਕੇ ਕੈਂਪਸ ਵਿੱਚ ਫਲਦਾਰ, ਛਾਂਦਾਰ ਅਤੇ ਔਸ਼ਧੀ ਗੁਣਾਂ ਵਾਲੇ ਵੱਖ-ਵੱਖ ਪੌਦੇ ਲਗਾਏ ਗਏ।
ਡਾ. ਮਨਾਵ ਸੈਣੀ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਵਰਗੀ ਡਾ. ਸ਼ਬਨਮ ਕੌਰ ਕੁਦਰਤ ਪ੍ਰੇਮੀ ਸਨ ਅਤੇ ਉਹ ਹਮੇਸ਼ਾ ਸਿੱਖਿਆ ਨੂੰ ਵਾਤਾਵਰਣ ਦੀ ਜ਼ਿੰਮੇਵਾਰੀ ਨਾਲ ਜੋੜਨ ਵਿੱਚ ਵਿਸ਼ਵਾਸ ਰੱਖਦੇ ਸਨ। “ਉਨ੍ਹਾਂ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਨ੍ਹਾਂ ਦੇ ਦੱਸੇ ਹੋਏ ਰਾਹ ‘ਤੇ ਚੱਲਣਾ ਹੈ। ਇੱਕ ਰੁੱਖ ਲਗਾਉਣਾ ਇੱਕ ਭਵਿੱਖ ਲਗਾਉਣਾ ਹੈ। ਇਹ ਪੌਦਾ ਵੱਡਾ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਛਾਂ, ਆਕਸੀਜਨ ਅਤੇ ਜੀਵਨ ਦਿੰਦਾ ਰਹੇਗਾ, ਜਿਵੇਂ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਰਾਹ ਦਿਖਾਉਂਦੀਆਂ ਰਹਿਣਗੀਆਂ।”
ਉਨ੍ਹਾਂ ਕਿਹਾ ਕਿ ਇਹ ਪੌਦੇ ਲਗਾਉਣਾ ਸਿਰਫ਼ ਸ਼ਰਧਾਂਜਲੀ ਹੀ ਨਹੀਂ ਸਗੋਂ ‘ਕਰਮ, ਮਿਹਨਤ, ਸੇਵਾ’ ਦੀ ਭਾਵਨਾ ਤਹਿਤ ਹਰੇ-ਭਰੇ ਅਤੇ ਸਾਫ਼-ਸੁਥਰੇ ਵਾਤਾਵਰਣ ਪ੍ਰਤੀ ਕੇ.ਐਮ.ਐਸ. ਪਰਿਵਾਰ ਦੀ ਵਚਨਬੱਧਤਾ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਸਵਰਗੀ ਡਾ. ਸ਼ਬਨਮ ਕੌਰ ਜੀ ਦੀ ਯਾਦ ਵਿੱਚ 10 ਨਵੰਬਰ ਨੂੰ ਕਾਲਜ ਕੈਂਪਸ ਵਿੱਚ ਲਗਾਏ ਜਾ ਰਹੇ ਪਹਿਲੇ ਸਲਾਨਾ ਖੂਨਦਾਨ ਅਤੇ ਰੁਟੀਨ ਸਿਹਤ ਜਾਂਚ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਖੂਨਦਾਨ ਤੋਂ ਇਲਾਵਾ ਅੱਖਾਂ, ਦੰਦਾਂ, ਆਮ ਸਿਹਤ ਅਤੇ ਖੂਨ ਦੀਆਂ ਜਾਂਚਾਂ ਕੀਤੀਆਂ ਜਾਣਗੀਆਂ, ਜੋ ਕਿ ਕਾਲਜ ਦੇ ਮੈਡੀਕਲ ਲੈਬ ਸਾਇੰਸ ਵਿਭਾਗ ਵੱਲੋਂ ਕੀਤੀਆਂ ਜਾਣਗੀਆਂ। ਲੋੜਵੰਦਾਂ ਨੂੰ ਦਵਾਈਆਂ, ਐਨਕਾਂ ਅਤੇ ਦੰਦਾਂ ਦੀਆਂ ਬੱਤੀਆਂ ਮੁਫ਼ਤ ਦਿੱਤੀਆਂ ਜਾਣਗੀਆਂ।
ਡਾ. ਸੈਣੀ ਨੇ ਦਸੂਹਾ ਅਤੇ ਆਸ-ਪਾਸ ਦੇ ਇਲਾਕੇ ਦੇ ਸਾਰੇ ਨਾਗਰਿਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਇਸ ਸਹੂਲਤ ਦਾ ਲਾਭ ਉਠਾਉਣ।
ਫੋਟੋ ਕੈਪਸ਼ਨ : ਕੇ.ਐਮ.ਐੱਸ. ਕਾਲਜ ਦੇ ਪ੍ਰਿੰਸੀਪਲ ਡ. ਮਾਨਵ ਸੈਣੀ ਪੌਦੇ ਲਗਾਂਦੇ ਹੋਏ ।







