Prime Punjab Times

Latest news
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ  ਗੜ੍ਹਦੀਵਾਲਾ ਵਿਖੇ ਵਿਸ਼ਵਕਰਮਾ ਦਿਵਸ ਸ਼ਰਧਾਪੂਰਵਕ ਮਨਾਇਆ ਪਾਕਿਸਤਾਨੀ ਡਰੋਨ ਰਾਹੀਂ ਸਰਹੱਦ ਪਾਰ ਭੇਜੀ ਗਈ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬੀਐੱਸਐੱਫ ਅਤੇ ਪੁਲਿਸ ਨੇ ਕ... ਪੈਨਸ਼ਨਰਾਂ ਦੇ ਹੱਕਾਂ ਦੀ ਅਣਦੇਖੀ ਵਿਰੁੱਧ ਸਰਕਾਰ ’ਤੇ ਵਰ੍ਹੇ ਸੂਬਾ ਪ੍ਰਧਾਨ ਨਰੇਸ਼ ਕੁਮਾਰ, 13 ਨਵੰਬਰ ਨੂੰ.... ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦਸੂਹਾ ਵਿਖੇ ਕੱਲ੍ਹ ਹੋਵੇਗਾ ਤਿੰਨ ਭਵਿਆ ਮੰਦਰਾਂ ਦੇ ਨਿਰਮਾਣ ਕਾਰਜ ਦਾ ਸ਼ਿਲਾਨਿਆਸ ਸਮਾਰੋਹ ਅੰਗਰੇਜ਼ੀ ਵਿਭਾਗ ਵੱਲੋਂ ਟ੍ਰਿਬਿਊਨ ਪ੍ਰੈੱਸ ਹਾਊਸ, ਜਲੰਧਰ ਵਿਖੇ ਉਦਯੋਗਿਕ ਦੌਰੇ ਦਾ ਆਯੋਜਨ  ਡਾ. ਸ਼ਬਨਮ ਕੌਰ ਜੀ ਦੇ ਜਨਮਦਿਨ ਦੇ ਉਪਲਕਸ਼ ਵਿੱਚ ਕੇ.ਐਮ.ਐਸ. ਕਾਲਜ ਵਿਖੇ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਸਫਲਤਾਪੂਰਵਕ ... ਸਵਰਗੀ ਪ੍ਰਿੰਸੀਪਲ ਡਾ. ਸ਼ਬਨਮ ਕੌਰ ਜੀ ਦੇ ਜਨਮਦਿਨ 'ਤੇ ਕੇ.ਐਮ.ਐਸ. ਕਾਲਜ ਦਸੂਹਾ ਵਿਖੇ ਲਗਾਏ ਪੌਦੇ ਅਤੇ 10 ਨਵੰਬਰ ਨੂੰ ... ਡਾ. ਸ਼ਬਨਮ ਕੌਰ ਜੀ ਦੀ ਯਾਦ 'ਚ KMS ਕਾਲਜ ਦਸੂਹਾ ਵੱਲੋਂ 10 ਨਵੰਬਰ ਨੂੰ ਪਹਿਲਾ ਸਲਾਨਾ ਖੂਨਦਾਨ ਅਤੇ ਸਿਹਤ ਜਾਂਚ ਕੈਂਪ :... DAV ਪਬਲਿਕ ਸਕੂਲ 'ਚ ਕਰਵਾਏ ਗਏ ਰੰਗੋਲੀ ਅਤੇ ਕਾਰਡ ਮੇਕਿੰਗ ਮੁਕਾਬਲੇ
ADVERTISEMENT
You are currently viewing ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦਸੂਹਾ ਵਿਖੇ ਕੱਲ੍ਹ ਹੋਵੇਗਾ ਤਿੰਨ ਭਵਿਆ ਮੰਦਰਾਂ ਦੇ ਨਿਰਮਾਣ ਕਾਰਜ ਦਾ ਸ਼ਿਲਾਨਿਆਸ ਸਮਾਰੋਹ

ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦਸੂਹਾ ਵਿਖੇ ਕੱਲ੍ਹ ਹੋਵੇਗਾ ਤਿੰਨ ਭਵਿਆ ਮੰਦਰਾਂ ਦੇ ਨਿਰਮਾਣ ਕਾਰਜ ਦਾ ਸ਼ਿਲਾਨਿਆਸ ਸਮਾਰੋਹ

ਦਸੂਹਾ 10 ਨਵੰਬਰ (ਚੌਧਰੀ) 

–ਮਾਂ ਬਗਲਾਮੁਖੀ ਜੀ, ਮਾਂ ਗਾਇਤਰੀ ਜੀ ਅਤੇ ਸੂਰਜ ਭਗਵਾਨ ਜੀ ਦੇ ਮੰਦਰਾਂ ਦੀ ਉਸਾਰੀ ਦਾ ਹੋਵੇਗਾ ਸ਼ੁਭ ਆਰੰਭ -ਰਵਿੰਦਰ ਰਵੀ ਸ਼ਿੰਗਾਰੀ

: ਮਾਂ ਭਗਵਤੀ ਦੀ ਅਪਾਰ ਕਿਰਪਾ ਸਦਕਾ ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦਸੂਹਾ ਵਿਖੇ ਮਾਂ ਬਗਲਾਮੁਖੀ ਜੀ, ਮਾਂ ਗਾਇਤਰੀ ਜੀ ਅਤੇ ਸੂਰਜ ਭਗਵਾਨ ਜੀ ਦੇ ਭਵਿਆ ਮੰਦਰਾਂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ 11 ਨਵੰਬਰ ਨੂੰ ਅੱਜ ਸ਼ਿਲਾਨਿਆਸ ਸਮਾਰੋਹ ਰਾਹੀਂ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਨ ਧਰਮ ਸਭਾ ਦਸੂਹਾ ਅਤੇ ਪ੍ਰਾਚੀਨ ਪਾਵਨ ਸਰੋਵਰ ਨਿਰਮਾਣ ਕਮੇਟੀ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਨੇ ਦੱਸਿਆ ਕਿ ਇਹ ਸਮਾਰੋਹ ਸਵੇਰੇ 10 ਵਜੇ ਆਯੋਜਿਤ ਕੀਤਾ ਜਾਵੇਗਾ। ਇਸ ਪਵਿੱਤਰ ਮੌਕੇ ਸੰਤ ਸਮਾਜ ਦੇ ਪੂਜਨੀਕ ਸੰਤ-ਮਹਾਪੁਰਖ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਆਪਣੇ ਅਸ਼ੀਰਵਾਦ ਨਾਲ ਸਮਾਰੋਹ ਦੀ ਸ਼ੋਭਾ ਵਧਾਉਣਗੇ।
ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਅਤੇ ਧਾਰਮਿਕ ਸ਼ਰਧਾਲੂਆਂ ਨੂੰ ਇਸ ਸ਼ੁਭ ਕਾਰਜ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਰੋਹ ਉਪਰੰਤ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਤਿੰਨ ਭਵਿਆ ਮੰਦਰਾਂ ਦੀ ਉਸਾਰੀ ਨਾਲ ਪ੍ਰਾਚੀਨ ਪਾਂਡਵ ਸਰੋਵਰ ਮੰਦਰ ਦੀ ਧਾਰਮਿਕ ਮਹੱਤਤਾ ਅਤੇ ਸੁੰਦਰਤਾ ਵਿੱਚ ਹੋਰ ਵਾਧਾ ਹੋਵੇਗਾ।