Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਫਰੈਂਡਜ ਇੰਨਵਾਇਰਮੈਂਟ ਐਂਡ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਨੇ ‘ਜਾਗੋ’ ਕੱਢ ਕੇ ਦਿੱਤਾ ਵਾਤਾਵਰਣ ਸੁਰੱਖਿਆ ਦਾ ਸੁਨੇਹਾ

ਫਰੈਂਡਜ ਇੰਨਵਾਇਰਮੈਂਟ ਐਂਡ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਨੇ ‘ਜਾਗੋ’ ਕੱਢ ਕੇ ਦਿੱਤਾ ਵਾਤਾਵਰਣ ਸੁਰੱਖਿਆ ਦਾ ਸੁਨੇਹਾ

ਫਗਵਾੜਾ (ਲਾਲੀ ਦਾਦਰ )

* ਵਾਤਾਵਰਣ ਸੁਰੱਖਿਆ ਸਾਰਿਆਂ ਦਾ ਸਾਂਝਾ ਫਰਜ਼ – ਐਸ.ਐਲ. ਵਿਰਦੀ

15 ਦਸੰਬਰ :ਫਰੈਂਡਜ ਇੰਨਵਾਇਰਮੈਂਟ ਐਂਡ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਵਾਤਾਵਰਣ ਜਾਗਰੁਕਤਾ ਲਈ ਜਾਗੋ ਕੱਢੀ ਗਈ। ਐਸੋਸੀਏਸ਼ਨ ਦੇ ਚੇਅਰਮੈਨ ਲਸ਼ਕਰ ਸਿੰਘ ਅਤੇ ਪ੍ਰਧਾਨ ਰੇਸ਼ਮ ਲਾਲ ਦੀ ਅਗਵਾਈ ‘ਚ ਕੱਢੀ ਗਈ ਜਾਗੋ ਸਥਾਨਕ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਸ਼ਿਵਪੁਰੀ ਤੋਂ ਸ਼ੁਰੂ ਹੋਈ। ਜਾਗੋ ਨੂੰ ਸਾਬਕਾ ਐਸ.ਐਮ.ਓ. ਡਾ. ਰਾਜੀਵ ਗੁਪਤਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਜਾਗੋ ਸ਼ਾਮ ਨਗਰ, ਦੇਵ ਨਗਰ, ਫਰੈਂਡਜ ਕਲੋਨੀ, ਪ੍ਰੇਮਪੁਰਾ ਤੋਂ ਹੁੰਦੀ ਹੋਈ ਡਾ. ਬੀ.ਆਰ. ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਵਿਖੇ ਸਮਾਪਤ ਹੋਈ। ਵੱਖ ਵੱਖ ਪੜਾਵਾਂ ਦੌਰਾਨ ਬੁਲਾਰਿਆਂ ਨੇ ਵਾਤਾਵਰਣ ਦੇ ਮਹੱਤਵ ਬਾਰੇ ਵਿਚਾਰ ਪੇਸ਼ ਕਰਦਿਆਂ ਆਮ ਲੋਕਾਂ ਨੂੰ ਵਾਤਾਵਰਣ ਸੁਰੱਖਿਆ ਵਿਚ ਯੋਗਦਾਨ ਪਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਡਾ. ਐਸ.ਐਲ. ਵਿਰਦੀ ਨੇ ਗੁਰੂਆਂ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੇ ਮਹਾਨ ਗੁਰੂਆਂ ਨੇ ਛੇ ਸੌ ਸਾਲ ਪਹਿਲਾਂ ਹੀ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਸਾਨੂੰ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦੇ ਦਿੱਤਾ ਸੀ। ਚੇਅਰਮੈਨ ਲਸ਼ਕਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਹੁਣ ਤੱਕ ਸੰਗਤਪੁਰ, ਮੌਲੀ, ਖੋਥੜਾਂ, ਕੁਲਥਮ, ਪੀਪਾਰੰਗੀ, ਮੇਹਲੀ, ਸ਼ਿਵਪੁਰੀ, ਸ਼ਾਮ ਨਗਰ, ਪ੍ਰੇਮਪੁਰਾ, ਦੁਸਾਂਝਾਂ ਵਾਲੀ ਨਹਿਰ, ਜੇਸੀਟੀ ਸਕੂਲ ਆਦਿ ਵਿਖੇ ਹਜਾਰਾਂ ਬੂਟੇ ਲਗਾਏ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਜੋ ਬੂਟੇ ਲਗਾਏ ਗਏ ਹਨ ਉਹਨਾਂ ਦੀ ਚੰਗੀ ਪਰਵਰਿਸ਼ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕਸਤੂਰੀ ਲਾਲ, ਆਰ.ਐਲ. ਜੱਸੀ, ਸੁੱਚਾ ਵਿਰਕ ਤੇ ਲਸ਼ਕਰ ਸਿੰਘ ਦੀ ਆਵਾਜ ਵਿਚ ਰਿਕਾਰਡ ਕੀਤੀ ਜਾਗੋ ਨੇ ਵਿਲੱਖਣ ਸੁਨੇਹਾ ਦੇ ਕੇ ਮਾਹੌਲ ਬੰਨ੍ਹੀ ਰੱਖਿਆ। ਡਾ. ਅੰਬੇਡਕਰ ਪਾਰਕ ਵਿਖੇ ਪੁੱਜਣ ਤੇ ਉੱਘੇ ਚਿੰਤਕ ਗੁਰਮੀਤ ਪਲਾਹੀ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਲਾਲ ਪ੍ਰਧਾਨ, ਮੋਹਨ ਲਾਲ ਸਾਬਕਾ ਪ੍ਰਧਾਨ, ਅਸ਼ੋਕ ਸੰਧੀ, ਪ੍ਰਧਾਨ ਵਿਨੋਦ ਕੁਮਾਰ, ਰਵਿੰਦਰ ਸਿੰਘ ਰਾਏ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਪਿਆਰਾ ਸਿੰਘ, ਸੁਸ਼ੀਲ ਛਾਬੜਾ, ਰਾਮ ਸਰੂਪ, ਹਰਜਿੰਦਰ ਬੱਲ, ਵਿੱਕੀ, ਮੋਹਨ ਸਿੰਘ ਸੋਹਪਾਲ, ਹਰਬੰਸ ਲਾਲ ਵਿਰਕ, ਰਾਮਪਾਲ ਰੱਲ, ਮਲਕੀਅਤ ਕੌਰ, ਸਤੀਸ਼ ਮਹਿਮੀ ਸੋਢੀ ਤੋਂ ਇਲਾਵਾ ਹੋਰ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜਰ ਸਨ। ਆਵਾਜ ਵਿਚ ਰਿਕਾਰਡ ਕੀਤੀ ਜਾਗੋ ਨੇ ਵਿਲੱਖਣ ਸੁਨੇਹਾ ਦੇ ਕੇ ਮਾਹੌਲ ਬੰਨ੍ਹੀ ਰੱਖਿਆ। ਡਾ. ਅੰਬੇਡਕਰ ਪਾਰਕ ਵਿਖੇ ਪੁੱਜਣ ਤੇ ਉੱਘੇ ਚਿੰਤਕ ਗੁਰਮੀਤ ਪਲਾਹੀ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਲਾਲ ਪ੍ਰਧਾਨ, ਮੋਹਨ ਲਾਲ ਸਾਬਕਾ ਪ੍ਰਧਾਨ, ਅਸ਼ੋਕ ਸੰਧੀ, ਪ੍ਰਧਾਨ ਵਿਨੋਦ ਕੁਮਾਰ, ਰਵਿੰਦਰ ਸਿੰਘ ਰਾਏ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਪਿਆਰਾ ਸਿੰਘ, ਸੁਸ਼ੀਲ ਛਾਬੜਾ, ਰਾਮ ਸਰੂਪ, ਹਰਜਿੰਦਰ ਬੱਲ, ਵਿੱਕੀ, ਮੋਹਨ ਸਿੰਘ ਸੋਹਪਾਲ, ਹਰਬੰਸ ਲਾਲ ਵਿਰਕ, ਰਾਮਪਾਲ ਰੱਲ, ਮਲਕੀਅਤ ਕੌਰ, ਸਤੀਸ਼ ਮਹਿਮੀ ਸੋਢੀ ਤੋਂ ਇਲਾਵਾ ਹੋਰ ਪਤਵੰਤੇ ਅਤੇ ਇਲਾਕਾ ਨਿਵਾਸੀ ਹਾਜਰ ਸਨ।