Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਜੇਕਰ ਪੁੱਤਰ ਸਾਡਾ ਮਾਣ ਹਨ ਤਾਂ ਧੀਆਂ ਵੀ ਵਰਦਾਨ ਹਨ : ਡਾ ਸੋਨੀਆ

ਜੇਕਰ ਪੁੱਤਰ ਸਾਡਾ ਮਾਣ ਹਨ ਤਾਂ ਧੀਆਂ ਵੀ ਵਰਦਾਨ ਹਨ : ਡਾ ਸੋਨੀਆ

ਹੁਸ਼ਿਆਰਪੁਰ( ਤਰਸੇਮ ਦੀਵਾਨਾ )

ਜੇਕਰ ਪੁੱਤਰ ਸਾਡਾ ਮਾਣ ਹਨ ਤਾਂ ਧੀਆਂ ਵੀ ਵਰਦਾਨ ਹਨ : ਡਾ ਸੋਨੀਆ

22 ਅਕਤੂਬਰ : ਪਰਿਵਾਰ ਵਿੱਚ ਬੇਟੀ ਦੀ ਅਹਿਮੀਅਤ ਸੰਬੰਧੀ ਲੋਕਾ ਨੂੰ ਜਾਗਰੂਕ ਕਰਨਾ ਅਤਿ ਜਰੂਰੀ ਹੈ ਕਿਉਕਿ ਧੀਆਂ ਰੱਬ ਵੱਲੋਂ ਦਿੱਤਾ ਗਿਆ ਇੱਕ ਅਨਮੋਲ ਤੋਹਫਾ ਹੈ, ਜੇਕਰ ਪੁੱਤਰ ਸਾਡਾ ਮਾਣ ਹਨ ਤਾਂ ਧੀਆਂ ਵੀ ਵਰਦਾਨ ਹਨ ਇਹਨਾ ਗੱਲਾ ਦਾ ਪ੍ਰਗਟਾਵਾ ਉੱਘੀ ਸਮਾਜ ਸੇਵਕਾ ਡਾ ਸੋਨੀਆ ਨੇ ਕੁਝ ਚੋਣਵੇ ਪੱਤਰਕਾਰਾ ਨਾਲ ਕੀਤਾ । ਉਹਨਾ ਕਿਹਾ ਕਿ ਇਸ ਜਿੰਦਗੀ, ਵਿੱਚ ਵਿੱਦਿਆ,ਪਿਆਰ ਮੁਹੱਬਤ ਅਤੇ ਮਾਪਿਆ ਤੇ ਵੀ ਧੀਆਂ ਦਾ ਬਰਾਬਰ ਦਾ ਹੱਕ ਹੈ, ਪਰ ਸਾਡੇ ਸਮਾਜ ਦੀ ਇਹ ਮਾਨਸਿਕਤਾ ਹੈ ਕਿ ਅਸੀਂ ਕੁੜੀਆਂ ਨੂੰ ਜਨਮ ਦੇਣ ਤੋਂ ਤਾਂ ਡਰਦੇ ਹਾਂ ਪਰੰਤੂ ਕੰਜਕਾਂ ਪੂਜਣ ਵੇਲੇ ਘਰਾ ਵਿੱਚੋ ਕੁੜੀਆਂ ਨੂੰ ਲੱਭ ਲੱਭਕੇ ਕੰਜ਼ਕਾ ਪੂਜਦੇ ਹਾਂ। ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਣ ਨਾਲ ਜਿੱਥੇ ਲੜਕਾ-ਲੜਕੀਆਂ ਦੇ ਲਿੰਗ ਅਨੁਪਾਤ ਤੇ ਬੁਰਾ ਅਸਰ ਪੈਂਦਾ ਹੈ ਉੱਥੇ ਹੋਰ ਸਮਾਜਿਕ ਬੁਰਾਈਆਂ ਵੀ ਪੈਦਾ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਜਰੂਰੀ ਹੈ ਕਿ ਲੜਕਾ ਲੜਕੀਆਂ ਨੂੰ ਬਰਾਬਰਤਾ ਦੇ ਅਹਿਸਾਸ ਅਸੀਂ ਉਹਨਾਂ ਦੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਾ ਛੱਡੀਏ । ਉਹਨਾ ਕਿਹਾ ਕਿ ਜਦੋਂ ਇੱਕ ਲੜਕਾ ਘਰ ਵਿੱਚ ਆਪਣੀ ਮਾਂ ਅਤੇ ਭੈਣ ਨੂੰ ਬਰਾਬਰ ਸਮਝ ਕੇ ਇੱਜਤ ਮਾਣ ਦੇਵੇਗਾ ਤਾਂ ਉਹ ਬਾਹਰ ਵੀ ਲੜਕੀਆਂ ਦੀ ਇੱਜਤ ਕਰੇਗਾ। ਇਸ ਤਰ੍ਹਾਂ ਇੱਕ ਪਰਿਵਾਰ ਦੀ ਸੋਚ ਬਦਲਣ ਨਾਲ ਸਮਾਜ ਦੀ ਸੋਚ ਬਦਲੇਗੀ, ਜਿਸ ਨਾਲ ਹੋਲੀ ਹੋਲੀ ਲੜਕੀਆਂ ਲਈ ਇੱਕ ਸੁਰੱਖਿਅਤ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ। ਅੱਜ ਦੇ ਸਮੇਂ ਵਿੱਚ ਹਰ ਖੇਤਰ ਵਿੱਚ ਕੁੜੀਆਂ ਨਾਮਣਾ ਖੱਟ ਕੇ ਆਪਣੇ ਮਾਤਾ ਪਿਤਾ ਦਾ ਸਿਰ ਮਾਣ ਨਾਲ ਉੱਚਾ ਕਰ ਰਹੀਆਂ ਹਨ ਅਤੇ ਅੱਜ ਕਈ ਸਰਕਾਰੀ ਅਹੁਦਿਆਂ ਤੇ ਬੈਠਕੇ ਲੜਕੀਆ ਇੱਕ ਲੜਕੀ ਅਤੇ ਲੜਕੇ ਦੇ ਫਰਕ ਨੂੰ ਫਿੱਕਾ ਪਾ ਰਹੀਆ ਹਨ । ਉਹਨਾ ਕਿਹਾ ਕਿ ਬੱਚੀਆਂ ਦੇ ਮਾਪਿਆਂ ਨੂੰ ਬੱਚੀਆਂ ਦੀ ਸਿਹਤ ਸੰਭਾਲ ਅਤੇ ਸਿੱਖਿਆ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਸਿੱਖਿਆ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।