Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਮੁੱਖ ਮੰਤਰੀ ਸਾਹਿਬ, ਗ਼ਰੀਬ ਲੋਕ ਹੋ ਰਹੇ ਹਨ ਮਜਬੂਰ ਗਾਰੇ ਨਾਲ ਘਰ ਬਣਾਉਣ ਲਈ : ਖੋਸਲਾ

ਮੁੱਖ ਮੰਤਰੀ ਸਾਹਿਬ, ਗ਼ਰੀਬ ਲੋਕ ਹੋ ਰਹੇ ਹਨ ਮਜਬੂਰ ਗਾਰੇ ਨਾਲ ਘਰ ਬਣਾਉਣ ਲਈ : ਖੋਸਲਾ

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

ਮੁੱਖ ਮੰਤਰੀ ਸਾਹਿਬ, ਗ਼ਰੀਬ ਲੋਕ ਹੋ ਰਹੇ ਹਨ ਮਜਬੂਰ ਗਾਰੇ ਨਾਲ ਘਰ ਬਣਾਉਣ ਲਈ : ਖੋਸਲਾ

ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਆਮ ਲੋਕਾਂ ਦੀ ਨਹੀਂ ਹੋ ਰਹੀ ਕੋਈ ਸੁਣਵਈ :ਸੁਰਿੰਦਰ

22 ਅਕਤੂਬਰ : ਡੈਮੋਕਰੇਟਿਕ ਭਾਰਤੀਯ ਲੋਕ ਦਲ ਵੱਲੋਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਪ੍ਰੈਸ ਕਾਨਫਰੰਸ ਕੀਤੀ ਗਈ! ਡੈਮੋਕਰੈਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਕ ਬਦਲਾਅ ਦੇ ਰੂਪ ਵਿੱਚ ਪੰਜਾਬ ਦੀ ਸੱਤਾ ਦਿੱਤੀ ਸੀ ! “ਆਪ’ ਨੂੰ ਪੰਜਾਬ ਦੀ ਸੱਤਾ ਸੰਭਾਲੇ ਹੋਏ ਲੱਗਭੱਗ ਛੇ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਇਨ੍ਹਾਂ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਸੀ ਉਨ੍ਹਾਂ ਵਾਅਦਿਆਂ ਵਿੱਚੋਂ ਅਜੇ ਤੱਕ ਇੱਕ ਵੀ ਵਆਦਾ ਪੂਰਾ ਕਰਦੇ ਨਜ਼ਰ ਨਹੀਂ ਆ ਰਹੇ ! ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਤਾਂ ਇੱਕ ਇੱਕ ਹਜਾਰ ਰੁਪਏ ਤਾਂ ਅਜੇ ਤੱਕ ਦਿੱਤੇ ਨਹੀਂ ਗਏ ! “ਆਪ” ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੇ ਹਿਮਾਚਲ ਅਤੇ ਗੁਜਰਾਤ ਦੀ ਸੱਤਾ ਹਥਿਆਉਣ ਲਈ ਉੱਥੋਂ ਦੀਆਂ ਔਰਤਾਂ ਨੂੰ ਵੀ ਇੱਕ ਇੱਕ ਹਜ਼ਾਰ ਰੁਪਏ ਦੇਣ ਦਾ ਲਾਲਚ ਦੇ ਰਿਹਾ ਹੈ ਪਰ ਲੋਕ ਹੁਣ ਸੂਝਵਾਨ ਹੋ ਗਏ ਹਨ ! ਲੋਕ ਹੁਣ ਇਨ੍ਹਾਂ ਦੀਆਂ ਚਾਲਾਂ ਚ ਨਹੀਂ ਆਉਣਗੇ ! ਖੋਸਲਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੌਂ ਹੀ ਪੰਜਾਬ ਵਿੱਚ ਗੈਂਗਸਟਰਾਂ ਦਾ ਵੱਡੇ ਪੱਧਰ ਤੇ ਬੋਲ ਬਾਲਾ ਹੈ ! ਪੰਜਾਬ ਵਿੱਚ ਲਾਅ ਐੰਡ ਆਡਰ ਨਾਂ ਦੀ ਕੋਈ ਚੀਜ਼ ਨਹੀਂ ਰਹੀ ! ਨਸ਼ਾ ਵਧਦਾ ਜਾ ਰਿਹਾ ਹੈ ! ਹਰ ਦਿਨ ਨਸ਼ੇ ਨਾਲ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ ! ਬੇਰੁਜ਼ਗਾਰ ਵਰਗ ਅਤੇ ਮੁਲਾਜ਼ਮ ਵਰਗ ਅੱਜ ਵੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ! ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਜਦੋਂ ਪੰਜਾਬ ਦੀ ਸੱਤਾ ਦੂਸਰੀਆਂ ਪਾਰਟੀਆਂ ਕੋਲ ਸੀ ਤਾਂ ਇਹ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਨ੍ਹਾਂ ਪਾਰਟੀਆਂ ਨੂੰ ਆਪਣੀਆਂ ਸਟੇਜਾਂ ਉੱਤੋਂ ਪਾਣੀ ਪੀ ਪੀ ਕੋਸਦਾ ਹੁੰਦਾ ਸੀ ਅਤੇ ਉਨ੍ਹਾਂ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਤੰਜ਼ ਕਸਦਾ ਹੁੰਦਾ ਸੀ ਹੁਣ ਜਦੋਂ ਦਾ ਆਪ ਨੇ ਪੰਜਾਬ ਦਾ ਰਾਜ ਭਾਗ ਸੰਭਾਲਿਆ ਹੈ ਤਾਂ ਰੇਤੇ ਦਾ ਭਾਅ ਛੇ ਹਜਾਰ ਰੁਪਏ ਸੈਂਕੜਾ ਤੋਂ ਵੀ ਪਾਰ ਕਰ ਗਿਆ ਹੈ ! ਇਸ ਵੱਲ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਸਾਬ ਗ਼ਰੀਬ ਲੋਕ ਹੁਣ ਗਾਰੇ ਨਾਲ ਘਰ ਬਣਾਉਣ ਲਈ ਮਜਬੂਰ ਹੋ ਗਏ ਹਨ ! ਗੁਰਮੁਖ ਸਿੰਘ ਖੋਸਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਦੀਆਂ ਸੁੱਖ ਸਹੂਲਤਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਦੇ ਲੋਕ ਜੇਕਰ ਤੁਹਾਨੂੰ ਸੱਤਾ ਦੇਣਾ ਜਾਣਦੇ ਹਨ ਤਾਂ ਤੁਹਾਡੇ ਤੋਂ ਸੱਤਾ ਖੋਹਣਾ ਵੀ ਜਾਣਦੇ ਹਨ! ਗੁਰਮੁਖ ਸਿੰਘ ਖੋਲਸਾ ਨੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਜਦੋਂ ਦੀ ਭਾਰਤ ਦੇਸ਼ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਭਾਰਤ ਦੇਸ਼ ਵਿੱਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ ਚਾਰ ਸੌ ਰੁਪਏ ਵਿੱਚ ਮਿਲਣ ਵਾਲਾ ਗੈਸ ਸਿਲੰਡਰ ਅੱਜ ਗਿਆਰਾਂ ਸੌ ਰੁਪਏ ਤਕ ਪਹੁੰਚ ਚੁੱਕਾ ਹੈ !ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਲੋਕ ਹੁਣ ਮੁੜ ਸਾਇਕਲ ਤੇ ਸਫ਼ਰ ਕਰਨ ਲਈ ਮਜਬੂਰ ਹੋ ਗਏ ਹਨ ! ਕੇਂਦਰ ਸਰਕਾਰ ਦੀ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਖੋਖਲੇ ਹੋ ਚੁੱਕੇ ਹਨ ! ਭਾਰਤ ਦੇਸ਼ ਦੇ ਲੋਕ ਹੁਣ ਨਰਿੰਦਰ ਮੋਦੀ ਦਾ ਤਖ਼ਤ ਪਲਟਾਉਣ ਲਈ 2024 ਵਿਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ! ਇਸ ਮੌਕੇ ਡੈਮੋਕਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਸਕੱਤਰ ਸੁਰਿੰਦਰ ਖੋਸਲਾ ਨੇ ਕਿਹਾ ਕਿ ਸ਼ਾਸਨ ਅਤੇ ਪ੍ਰਸ਼ਾਸਨ ਵਿਚ ਆਮ ਲੋਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਵੋਟ ਪਾ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ! ਇਸ ਮੌਕੇ ਡੇਮੋਕੇਟਿਕ ਭਾਰਤੀਯ ਲੋਕ ਦਲ ਵਿਚ ਨਵੀਂਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪ੍ਰੇਮ ਪ੍ਰਕਾਸ਼ ਨੈਸ਼ਨਲ ਐਡਵਾਈਜ਼ਰ, ਸੁਮਾਈ ਰਾਮ ਪਟੇਲ ਸਲਾਹਕਾਰ ਬੌਡੀ ਪੰਜਾਬ, ਸੇਵਾ ਸਿੰਘ ਨੰਬਰਦਾਰ ਅਡਵਾਈਜਰ ਪੰਜਾਬ, ਸੁਖਵੀਰ ਸਿੰਘ ਸਹੋਤਾ ਪ੍ਰਧਾਨ ਜ਼ਿਲ੍ਹਾ ਜਲੰਧਰ, ਰਾਜਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ ਤਹਿ.ਭੁਲੱਥ ਨਿਯੁਕਤ ਕੀਤਾ ਗਿਆ ! ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂੜਾ ਰਾਮ ਗਿੱਲ ਰਾਸ਼ਟਰੀ ਜਨਰਲ ਸਕੱਤਰ, ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਗੁਰਦੇਵ ਮਾਲੜੀ ਰਾਸ਼ਟਰੀ ਸਕੱਤਰ, ਕੁਲਜੀਤ ਸਿੰਘ ਗਿੱਲ ਰਾਸ਼ਟਰੀ ਸਪੋਕਸ ਪਰਸਨ, ਹਰਵਿੰਦਰ ਮਾਨ ਉੱਪ ਪ੍ਰਧਾਨ ਪੰਜਾਬ, ਹਰਬਿੰਦਰ ਰਾਮ ਸੱਭਰਵਾਲ ਮੀਤ ਪ੍ਰਧਾਨ ਪੰਜਾਬ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਜਸਵਿੰਦਰ ਸਿੰਘ ਬਾਗੜੀ ਪ੍ਰਧਾਨ ਜਿਲ੍ਹਾ ਕਪੂਰਥਲਾ,ਹਰਜਿੰਦਰ ਸਿੰਘ ਮਾਨ ਕੁਲਦੀਪ ਕੁਮਾਰ ਸੁੱਖਾ ਸਿੰਘ, ਸ਼ਿੰਦਰਪਾਲ ਸਰਾਇ ਖਾਸ ਆਦਿ ਮੌਜੂਦ ਸਨ!

error: copy content is like crime its probhihated