Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਦੋ ਮੰਦਿਰਾਂ ਅਤੇ ਇੱਕ ਗੁਰਦੁਆਰਾ ਸਾਹਿਬ ‘ਚ ਇੱਕੋ ਵਿਅਕਤੀ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ, ਮਾਮਲਾ ਦਰਜ

ਦੋ ਮੰਦਿਰਾਂ ਅਤੇ ਇੱਕ ਗੁਰਦੁਆਰਾ ਸਾਹਿਬ ‘ਚ ਇੱਕੋ ਵਿਅਕਤੀ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ, ਮਾਮਲਾ ਦਰਜ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ)

11 ਜੁਲਾਈ : ਗੜ੍ਹਦੀਵਾਲਾ ਹਲਕੇ ਚ ਦੋ ਮੰਦਿਰਾਂ  ਅਤੇ ਇੱਕ ਗੁਰਦੁਆਰਾ ਸਾਹਿਬ ਚ ਇੱਕੋ ਵਿਅਕਤੀ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਪਛਾਣਸੁਭਾਸ਼ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਬਗਵਾਨੀਪੁਰ ਜਿਲ੍ਹਾ ਪੂਰਨੀਆਂ(ਬਿਹਾਰ) ਹਾਲ ਵਾਸੀ ਫਗਵਾੜਾ ਜਿਲ੍ਹਾ ਕਪੂਰਥਲਾ ਵਜੋਂ ਹੋਈ ਹੈ ।

 ਗੜ੍ਹਦੀਵਾਲਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਰਨੈਲ ਸਿੰਘ ਪੁੱਤਰ ਲਸ਼ਕਰ ਸਿੰਘ ਵਾਸੀ ਪਿੰਡ ਬਡਿਆਲ ਥਾਣਾ ਗੜਦੀਵਾਲਾ ਨੇ ਕਿਹਾ ਕਿ ਸੁਭਾਸ਼ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਬਗਵਾਨੀਪੁਰ ਜਿਲ੍ਹਾ ਪੂਰਨੀਆਂ (ਬਿਹਾਰ) ਹਾਲ ਵਾਸੀ ਫਗਵਾੜਾ ਜਿਲ੍ਹਾ ਕਪੂਰਥਲਾ ਬਾਬਤ ਮਿਤੀ 25-()5-23 ਦੀ ਦਰਮਿਆਨੀ ਰਾਤ ਨੂੰ ਦੋਸ਼ੀ ਵੱਲੋਂ ਪਿੰਡ ਬਡਿਆਲ ਦੇ ਗੁਰੂਦਵਾਰਾ ਸਾਹਿਬ ਦੀ ਗੋਲਕ ਤੋੜ ਕੇ ਪੈਸੇ ਚੋਰੀ ਕਰਨ ਅਤੇ ਸਪੀਕਰ ਦਾ ਈਕੋ ਚੋਰੀ ਕੀਤੇ ਹਨ।

ਇਸੇ ਤਰ੍ਹਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਬਿਸ਼ਨ ਦਾਸ ਪੁੱਤਰ ਹੁਸ਼ਿਆਰ ਸਿੰਘ ਵਾਸੀ ਪਿੰਡ ਭਾਣੇਵਾਲ ਥਾਣਾ ਗੜਦੀਵਾਲਾ ਨੇ ਕਿਹਾ ਕਿ ਸੁਭਾਸ਼ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਭਗਵਾਨੀਪੁਰ ਜਿਲ੍ਹਾ ਪੂਰਨੀਆਂ(ਬਿਹਾਰ) ਹਾਲ ਵਾਸੀ ਫਗਵਾੜਾ ਜਿਲ੍ਹਾ ਕਪੂਰਥਲਾ ਬਾਬਤ ਮਿਤੀ 26-04-23 ਦੀ ਦਰਮਿਆਨੀ ਰਾਤ ਨੂੰ ਦੋਸ਼ੀ ਵੱਲੋਂ ਪਿੰਡ ਭਾਣੋਵਾਲ ਦੇ ਮੰਦਰ ਦੀ ਗੋਲਕ ਤੋੜ ਕੇ ਪੈਸੇ ਚੋਰੀ ਕੀਤੇ ਹਨ।

ਇਸੇ ਤਰ੍ਹਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜਰਨੈਲ ਸਿੰਘ ਪੁੱਤਰ ਕੁੱਲਾ ਸਿੰਘ ਵਾਸੀ ਪਿੰਡ ਅਰਥਗੋਵਾਲ ਥਾਣਾ ਗੜਦੀਵਾਲਾ ਨੇ ਕਿਹਾ ਕਿ ਸੁਭਾਸ਼ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਬਗਵਾਨੀਪੁਰ ਜਿਲ੍ਹਾ ਪੂਰਨੀਆਂ(ਬਿਹਾਰ) ਹਾਲ ਵਾਸੀ ਫਗਵਾੜਾ ਜਿਲ੍ਹਾ ਕਪੂਰਥਲਾ ਬਾਬਤ ਮਿਤੀ 19-05-23 ਦੀ ਦਰਮਿਆਨੀ ਰਾਤ ਨੂੰ ਦੋਸ਼ੀ ਵੱਲੋਂ ਪਿੰਡ ਅਰਗੋਵਾਲ ਦੇ ਬਾਬਾ ਲਛਮਣ ਜਤੀ ਜੀ ਸਧਾਣਾਸਰ ਮੰਦਰ ਦੀ ਗੋਲਕ ਤੋੜ ਕੇ ਪੈਸੇ ਚੋਰੀ ਕੀਤੇ ਹਨ।

ਗੜ੍ਹਦੀਵਾਲਾ ਪੁਲਿਸ ਨੇ ਉਪਰੋਕਤ ਤਿੰਨੇ ਸ਼ਿਕਾਇਤ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਸੁਭਾਸ਼ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਬਗਵਾਨੀਪੁਰ ਜਿਲ੍ਹਾ ਪੂਰਨੀਆਂ(ਬਿਹਾਰ) ਹਾਲ ਵਾਸੀ ਫਗਵਾੜਾ ਜਿਲ੍ਹਾ ਕਪੂਰਥਲਾ ਦੇ ਖਿਲਾਫ਼ ਮੁਕੱਦਮਾ ਨੰਬਰ 61,62 ਤੇ 63 ਅਨੁਸਾਰ ਧਾਰਾ 457,380 ਭ/ਦ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।