ਹੁਸ਼ਿਆਰਪੁਰ 23 ਮਈ (ਪ੍ਰਾਈਮ ਪੰਜਾਬ ਟਾਈਮਜ਼)
: ਪੰਜਾਬ ਸਰਕਾਰ ਵਲੋਂ ਦਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮਗਲਰਾਂ ਤੇ ਗੈਂਗਸਟਰਾਂ ਪਰ ਨਿਖੇਲ ਕੰਮਦੇ ਹੋਏ ਮਾਨਯੋਗ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਆਈਪੀਐਸ, ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਕੇਸ਼ ਕੁਮਾਰ ਪੀ.ਪੀ.ਐਸ ਪੁਲਿਸ ਕਪਤਾਨ ਤਕਤੀਸ਼) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ, ਸੁਖਨਿੰਦਰ ਸਿੰਘ ਪੀ.ਪੀ.ਐਸ ਉੱਪ ਪੁਲਿਸ ਕਪਤਾਨ (ਤਫਤੀਸ਼ ਹੁਸ਼ਿਆਰਪੁਰ ਅਤੇ ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਪੁਲਿਸ ਪਾਰਟੀ ਵਲੋਂ ਜੱਸਾ ਮੋਹਨੇਵਾਲੀਆ ਅਤੇ ਸੌਰਵ ਜਿੰਦਲ ਉਰਫ ਸੌਬੀ ਗੈਂਗ ਵੱਲੋਂ ਚਲਾਏ ਜਾ ਰਹੇ ਵੱਡੇ ਪੱਧਰ ਤੇ ਨਸ਼ੇ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦਸਿਆ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰ ਵੱਲੋਂ ਚਲਾਈ ਗਈ ਯੂਪ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਸਮਗਲਰਾਂ ਅਤੇ ਗੈਂਗਸ਼ਟਰਾਂ ਖਿਲਾਫ ਸਖਤ ਕਾਰਵਾਈ ਅਰੰਭ ਕੀਤੀ ਗਈ ਹੈ। ਇਸ ਕਾਰਵਾਈ ਤਹਿਤ ਮਿਤੀ 28.03.2025 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਅਰਜਨ ਸ਼ਰਮਾ ਪੁੱਤਰ ਖੁਸ਼ਵਿੰਦਰ ਪਾਲ ਸ਼ਰਮਾ ਵਾਸੀ ਹਰੀ ਨਗਰ ਥਾਣਾ ਸਿਟੀ ਜਿਲਾ ਹੁਸ਼ਿਆਰਪੁਰ ਨਾਮਕ ਨੌਜਵਾਨ ਨੂੰ 270 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕਰਕੇ ਉਸਦੇ ਖਿਲਾਫ ਮੁਕਦਮਾ ਨੰਬਰ 62 ਮਿਤੀ 28.03.2025 ਅ:ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ। ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਅਰਜਨ ਸ਼ਰਮਾ ਉਕਤ ਸੋਰਵ ਜਿੰਦਲ ਉਰਫ ਸੌਬੀ ਪੁੱਤਰ ਜਸਵੀਰ ਸਿੰਘ ਉਰਫ ਕਾਕਾ ਗੁਜ਼ਰ ਵਾਸੀ ਕੀਰਤੀ ਨਗਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਦੀ ਕਮਾਂਡ ਤੇ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ। ਜੋ ਇਹ ਹੈਰੋਇਨ ਅਕਾਸ਼ਦੀਪ ਪੁੱਤਰ ਦੇਸ ਰਾਜ ਵਾਸੀ ਵਾਰਡ ਨੰਬਰ 18, ਪੁਰਹੀਰਾਂ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਤੋਂ ਸੋਰਵ ਜਿੰਦਲ ਉਰਫ ਸੌਬੀ ਉਕਤ ਦੀ ਕਮਾਂਡ ਤੇ ਹਾਸਲ ਕਰਕੇ ਨਸ਼ਾ ਪੀਣ ਵਾਲੇ ਵਿਅਕਤੀਆਂ ਨੂੰ ਸਪਲਾਈ ਕਰਦਾ ਸੀ ਜਿਸਤੇ ਮਿਤੀ 28.03.2025 ਨੂੰ ਹੀ ਸੌਰਵ ਜਿੰਦਲ ਉਰਵ ਸੌਬੀ ਅਤੇ ਅਕਾਸਦੀਪ ਉਕਤਾਨ ਨੂੰ ਅ/ਧ 29 ਐਨ.ਡੀ.ਪੀ.ਐਸ ਐਕਟ ਤਹਿਤ ਨਾਮਜ਼ਦ ਕਰਕੇ ਅਕਾਸ਼ਦੀਪ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਕਾਬੂ ਸ਼ੁਦਾ ਨੌਜਵਾਨ ਅਰਜਨ ਸ਼ਰਮਾ ਉਕਤ ਨੇ ਦੱਸਿਆ ਕਿ ਪਿੱਛਲੇ ਸਮੇਂ ਦੌਰਾਨ ਸੌਰਵ ਜਿੰਦਲ ਉਰਫ ਸੌਬੀ ਉਕਤ ਦੇ ਕਾਫੀ ਬੰਦੇ ਨਸ਼ੇ ਤੇ ਹਥਿਆਰਾਂ ਸਮੇਤ ਫੜ੍ਹੇ ਜਾਣ ਦੇ ਕਾਰਨ ਉਸਨੇ ਉਸ ਨਾਲ ਸਿੱਧਾ ਸੰਪਰਕ ਕਰਨਾ ਬੰਦ ਕਰ ਦਿੱਤਾ ਤੇ ਉਹ ਉਸ ਨਾਲ ਆਸ਼ੂਤੋਸ਼ ਸ਼ਰਮਾ ਪੁੱਤਰ ਅਸ਼ਵਨੀ ਸ਼ਰਮਾ ਵਾਸੀ ਬਹਾਦਪੁਰ ਥਾਣਾ ਸਿਟੀ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਕੈਨੇਡਾ ਦੇ ਰਾਹੀਂ ਸੰਪਰਕ ਕਰਦਾ ਸੀ ਜੇ ਇਸ ਸਮੇਂ ਭਾਰਤ ਆਇਆ ਹੋਇਆ ਹੈ. ਉਸਨੂੰ ਹੈਰੋਇਨ ਦਾ ਨਸ਼ਾ ਸਪਲਾਈ ਕਰਕੇ ਜੇ ਪੈਸੇ ਇਕਠੇ ਹੁੰਦੇ ਸਨ ਉਹ ਸੌਰਵ ਜਿੰਦਲ ਉਰਫ ਸੌਬੀ ਉਕਤ ਦੇ ਕਹਿਣ ਅਨੁਸਾਰ ਉਹ ਰਵਿੰਦਰ ਆਦੀਆ ਪੁੱਤਰ ਪਵਨ ਆਦੀਆ ਵਾਸੀ ਖਾਨਪੁਰੀ ਗੇਟ ਜਿਲਾ ਹੁਸ਼ਿਆਰਪੁਰ ਅਤੇ ਭਵਾਨੀ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਕੱਚੇ ਕੁਆਟਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਨੂੰ ਡਿਲੀਵਰੀ ਕਰਦਾ ਸੀ। ਜਿਸਤੇ ਮੁਕਦਮਾ ਉਕਤ ਵਿੱਚ ਆਸ਼ੂਤੋਸ਼ ਸ਼ਰਮਾ, ਸੰਰਵ ਜਿੰਦਲ ਉਰਫ ਸੌਬੀ, ਰਵਿੰਦਰ ਆਦੀਆ ਅਤੇ ਭਵਾਨੀ ਸਿੰਘ ਉਕਤਾਨ ਨੂੰ ਅ/ਧ 29 ਐਨ.ਡੀ.ਪੀ.ਐਸ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਤੇ ਆਸ਼ੂਤੋਸ਼ ਸ਼ਰਮਾ ੳਕਤ ਨੂੰ ਮਿਤੀ 30.03.2025 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਅਕਾਸ਼ਦੀਪ ਉਕਤ ਨੇ ਦੱਸਿਆ ਕਿ ਸੌਰਵ ਜਿੰਦਲ ਉਰਫ ਸੌਬੀ ਉਕਤ ਉਸਨੂੰ ਇਹ ਹੈਰੋਇਨ ਗੁਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖਟਕੜ ਖੁਰਦ ਥਾਣਾ ਸਦਰ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਨਾਮਕ ਨੌਜਵਾਨ ਰਾਹੀਂ ਸਪਲਾਈ ਕਰਦਾ ਹੈ। ਜਿਸਤੇ ਗੁਰਿੰਦਰ ਸਿੰਘ ਉਕਤ ਨੂੰ ਵੀ ਮੁਕੱਦਮਾ ਹਜਾ ਵਿੱਚ ਨਾਮਜ਼ਦ ਕਰਕੇ ਮਿਤੀ 14.04.2025 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਗੁਰਿੰਦਰ ਸਿੰਘ ਉਕਤ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਦੇ ਨਸ਼ੇ ਦੀ ਸਪਲਾਈ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੋਹਣੇਵਾਲ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੀ ਕਮਾਂਡ ਪਰ ਸਪਲਾਈ ਕਰਦਾ ਹੈ। ਉਸਨੂੰ ਬੰਗਾਂ ਸ਼ਹਿਰ ਦੇ ਆਸ-ਪਾਸ ਨਾ-ਮਾਲੂਮ ਵਿਅਕਤੀ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਦੇ ਕਹਿਣ ਤੇ ਸਪਲਾਈ ਕਰਕੇ ਜਾਂਦੇ ਹਨ ਜਿਸਨੂੰ ਉਹ ਅੱਗੇ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਦੀ ਕਮਾਂਡ ਅਨੁਸਾਰ ਅੱਗੇ ਸਪਲਾਈ ਕਰਦਾ ਹੈ ਤੇ ਸਪਲਾਈ ਕੀਤੀ ਹੈਰੋਇਨ ਦੇ ਪੇਮੈਂਟ ਇਕੱਠੀ ਕਰਕੇ ਅੱਗੇ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ ਵੱਲੋਂ ਭੇਜੇ ਵੱਖ-ਵੱਖ ਨਾ-ਮਾਲੂਮ ਵਿਅਕਤੀਆਂ ਨੂੰ ਸਪਲਾਈ ਕਰਦਾ ਹੈ। ਜਿਸਤੇ ਉਪਰੋਕਤ ਮੁਕੱਦਮੇ ਵਿੱਚ ਅਗਲੇਰੀ ਤਫਤੀਸ਼ ਜਾਰੀ ਹੈ।
ਇਸ ਉਪਰੰਤ ਇਸ ਆਰੰਭ ਕੀਤੀ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਮਿਤੀ 07.05.2025 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵਲੋਂ ਸਾਹਿਲਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਕਿਲਾ ਬਰੂਨ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਨਾਮਕ ਨੌਜਵਾਨ ਨੂੰ 149 ਗ੍ਰਾਮ ਹੈਰੋਇਨ ਦੇ ਨਾਲ ਕਬੂ ਕਰਕੇ ਉਸਦੇ ਖਿਲਾਫ ਮੁਕਦਮਾ ਨੰਬਰ 83 ਮਿਤੀ 07.05.2025 / 21-61-85 ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਦਰਜ਼ ਰਜਿਸਟਰ ਕੀਤਾ ਗਿਆ
ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਸਾਹਿਲਪ੍ਰੀਤ ਸਿੰਘ ਉਕਤ ਨੂੰ ਵੀ ਸੋਹਵ ਜਿੰਦਲ ਉਰਫ ਸੋਬੀ ਪੁੱਤਰ ਜਸਵੀਰ ਸਿੰਘ ਉਹਫ ਕਾਕਾ ਗੁਜ਼ਰ ਵਾਸੀ ਕੀਰਤੀ ਨਗਰ ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਦੀ ਹੈਰੋਇਨ ਦੀ ਸਪਲਾਈ ਕਰਦਾ ਹੈ। ਜਿਸਤੇ ਸੌਰਵ ਜਿੰਦਲ ਉਰਫ ਸੋਬੀ ਉਕਤ ਨੂੰ ਉਪਰੋਕਤ ਮੁੱਕਦਮੇ ਵਿੱਚ ਵੀ ਅ/ਧ 29 ਐਨ.ਡੀ.ਪੀ.ਐਸ ਐਕਟ ਤਹਿਤ ਨਾਮਜਦ ਕੀਤਾ ਗਿਆ ਤੇ ਮੁਕਦਮੇਂ ਦੀ ਅਗਲੀ ਤਫਤੀਸ਼ ਆਰੰਭ ਕੀਤੀ ਗਈ।
ਇਸ ਉਪਰੰਤ ਮਿਤੀ 14.05.2025 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਹੇਮੰਤ ਪੁੱਤਰ ਅਜੈ ਕੁਮਾਰ ਵਾਸੀ 16 ਲਿੰਕ ਰੋਡ, ਅਬਾਦਪੁਰਾ ਥਾਣਾ ਡਵੀਜ਼ਨ ਨੰਬਰ (16 ਜਿਲ ਜਲੰਧਰ ਨਾਮਕ ਨੌਜਵਾਨ ਨੂੰ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 01 ਦੰਦ ਜਿੰਦਾ 315 ਬੋਰ ਦੇ ਕਾਬੂ ਕਰਕੇ ਉਸਦੇ ਖਿਲਾਫ ਮੁੱਕਦਮਾ ਨੰਬਰ 86 ਮਿਤੀ 14.05.2025 / 25-54-59 ਅਸਲਾ ਐਕਟ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਜਿਸਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹ ਆਪਣੇ ਸਾਥੀ ਨੀਰਜ਼ ਕੁਮਾਰ ਉਰਫ ਰਾਂਝਾ ਪੁੱਤਰ ਸੁਰਿੰਦਰ ਪਾਲ ਵਾਸੀ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਜਿਲ ਹੁਸ਼ਿਆਰਪੁਰ ਹਾਲ ਵਾਸੀ ਬੰਜਰ ਬਾਗ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਨਾਲ ਮਿਲ ਕੇ ਸੌਰਵ ਜਿੰਦਲ ਉਰਫ ਮੌਬੀ ਉਕਤ ਦੀ ਕਮਾਂਡ ਪਰ ਨਸ਼ਾ ਤੇ ਹਥਿਆਰ ਸਪਲਾਈ ਕਰਨ ਦਾ ਧੰਦਾ ਕਰਦਾ ਹੈ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਜੋ ਮਿਤੀ 07.05.2025 ਨੂੰ ਸਾਹਿਲਪ੍ਰੀਤ ਸਿੰਘ ਨਾਮਕ ਲੜਕੇ ਨੂੰ 149 ਗ੍ਰਾਮ ਹੈਰਇਨ ਦੇ ਕਾਬੂ ਕੀਤਾ ਗਿਆ ਸੀ ਉਹ ਹੈਰੋਇਨ ਵੀ ਉਹਨਾਂ ਵੱਲੋਂ ਹੀ ਸੌਰਵ ਜਿੰਦਲ ਉਰਫ ਸੋਬੀ ਉਕਤ ਦੇ ਕਹਿਣ ਤੇ ਸਪਲਾਈ ਕੀਤੀ ਗਈ ਸੀ, ਇਸ ਤੋਂ ਇਲਾਵਾ ਉਹ ਸਰਵ ਜਿੰਦਲ ਉਰਫ ਸੰਬੀ ਉਕਤ ਦੇ ਕਹਿਣ ਤੇ ਸ਼ਹਿਰ ਵਿੱਚ ਸਪਲਾਈ ਕੀਤੀ ਗਈ ਹੈਰੋਇਨ ਦੀ ਪੇਮੈਂਟ ਇਕੱਠੀ ਕਰਕੇ ਮਿਤੀ 08.05.2025 ਨੂੰ ਜੋਤੀਪ੍ਰੀਤ ਕਲੇਰ ਪੁੱਤਰ ਦਵਿੰਦਰ ਕਲੇਰ ਵਾਸੀ ਪਿੰਡ ਉੜਾਪੜ ਥਾਣਾ ਔੜ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਸਪਲਾਈ ਕਰਕੇ ਆਏ ਹਾਂ। ਜਿਸਤੇ ਮੱਕਦਮਾ ਹਜਾ ਵਿੱਚ ਸੋਰਵ ਜਿੰਦਲ ਉਰਫ ਸੋਬੀ ਅਤੇ ਨੀਹਜ਼ ਕੁਮਾਰ ਉਰਫ ਰਾਂਝਾ ਉਕਤਾਨ ਨੂੰ ਨਾਮਜ਼ਦ ਕੀਤਾ ਗਿਆ ਤੇ ਇਸ ਤੋਂ ਇਲਾਵਾ ਮੁਕਦਮਾ ਨੰਬਰ 83/2125 ਥਾਣਾ ਸਦਰ ਜਿਲਾ ਹੁਸ਼ਿਆਰਪੁਰ ਵਿੱਚ ਹੋਸੰਤ, ਨੀਰਜ ਕੁਮਾਰ ਉਰਫ ਰਾਂਝਾ ਅਤੇ ਜੋਤੀਪ੍ਰੀਤ ਕਲੇਰ ਉਕਤਾਨ ਨੂੰ ਨਾਮਜ਼ਦ ਕੀਤਾ ਗਿਆ।
ਇਸ ਉਪਰੰਤ ਮਿਤੀ 16.05.2025 ਨੂੰ ਜੋਤੀਪ੍ਰੀਤ ਕਲੇਰ ਉਕਤ ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਜਲੰਧਰ ਤੋਂ ਕਾਬੂ ਕਰਕੇ ਉਸ ਪਾਸੋਂ 5,10,000 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ। ਦੌਰਾਨੇ ਪੁਲਿਸ ਰਿਮਾਂਡ ਜੋਤੀਪ੍ਰੀਤ ਕਲੇਰ ਉਕਤ ਪਾਸੇ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤਾ ਗਿਆ ਤੇ ਮੁੱਕਦਮਾ ਹਜਾ ਵਿੱਚ ਵਾਧਾ ਜੁਰਮ 25-54-59 ਅਸਲਾ ਐਕਟ ਦਾ ਕੀਤਾ ਗਿਆ। ਜੋਤੀਪ੍ਰੀਤ ਕਲੇਰ ਉਕਤ ਨੇ ਪੁਛਗਿਛ ਦੌਰਾਨ ਦੱਸਿਆ ਕਿ ਉਹ ਅਕਾਸ਼ ਚੌਹਾਨ ਉਰਫ ਰਾਕੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਹੱਲਾ ਵਿਨਾਸ਼ਪੁਰੀ ਥਾਣਾ ਔੜ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਕਮਾਂਡ ਤੇ ਕੰਮ ਕਰਦਾ ਹੈ ਜੋ ਵਿਦੇਸ਼ ਅਮਰੀਕਾ ਵਿੱਚ ਰਹਿੰਦਾ ਹੈ ਤੇ ਉਥੇ ਬੈਠ ਕੇ ਹਵਾਲੇ ਦਾ ਤੇ ਪੰਜਾਬ ਵਿੱਚ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਦਾ ਧੰਦਾ ਕਰਦਾ ਹੈ। ਜੋ ਪਿੱਛਲੇ 03 ਮਹੀਨੇ ਦੌਰਾਨ ਹੁਸ਼ਿਆਰਪੁਰ ਪੁਲਿਸ ਨੇ ਬੜੀ ਤਕਨੀਕੀ ਤੇ ਵਿਗਿਆਨਕ ਤਰੀਕੇ ਨਾਲ ਤਫਤੀਸ਼ ਕਰਕੇ ਜੱਸਾ ਮੋਹਨੇਵਾਲੀਆਂ ਅਤੇ ਸੌਰਵ ਜਿੰਦਲ ਉਰਫ ਸੌਬੀ ਗੈਂਗ ਵੱਲੋਂ ਚਲਾਏ ਜਾ ਰਹੇ ਵੱਡੇ ਪੱਧਰ ਤੇ ਨਸ਼ੇ ਦੇ ਨੈਟਵਰਕ ਦਾ ਪਰਦਾਵਾਸ਼ ਕਰਕੇ ਇਸ ਨੈਟਵਰਕ ਨੂੰ ਤੋੜ ਕੇ ਨਸ਼ੇ ਦੀ ਸਪਲਾਈ ਬੰਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਬਰਾਮਦਗੀ:-
1. 270 ਗ੍ਰਾਮ ਹੈਰੋਇਨ (62/2025 ਥਾਣਾ ਮਾਡਲ ਟਾਉਨ)
2. 149 ਗ੍ਰਾਮ ਹੈਰੋਇਨ+5.10,000 ਰੁਪਏ ਡਰਗ ਮਨੀ+ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਸਮੇਤ ਕਰੇਟਾ ਕਾਰ ਨੰਬਰੀ PB10-FX-5005 (83/2025 ਥਾਣਾ ਸਦਰ)
3. ਇੱਕ ਦੇਸੀ ਪਿਸਟਲ 315 ਬੋਰ ਸਮੇਤ ) ਰੌਦ ਜਿੰਦਾ 315 ਬੋਰ (86/2025 ਥਾਣਾ ਸਦਰ)ਐਕਟ ਥਾਣਾ ਸਦਰ ਜਿਲਾ ਹੁਸ਼ਿਆਰਪੁਰ।








