Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸੇਵਾ,ਸਿਮਰਨ ਤੇ ਸਤਿਸੰਗ ਕਰਨ ਲਈ ਆਲਸ ਨਹੀਂ ਕਰਨਾ ਚਾਹੀਦਾ : ਮਹਾਤਮਾ ਗੁਰਦੇਵ ਸਿੰਘ ਕਾਕੂਵਾਲ

ਸੇਵਾ,ਸਿਮਰਨ ਤੇ ਸਤਿਸੰਗ ਕਰਨ ਲਈ ਆਲਸ ਨਹੀਂ ਕਰਨਾ ਚਾਹੀਦਾ : ਮਹਾਤਮਾ ਗੁਰਦੇਵ ਸਿੰਘ ਕਾਕੂਵਾਲ

ਗੜਦੀਵਾਲਾ (ਚੌਧਰੀ) 

ਜਿਹੜਾ ਗੁਰਸਿੱਖ ਸਤਿਸੰਗ ਕਰਦਾ ਹੈ ਉਸਦੇ ਨਾਲ ਸੇਵਾ ਸਿਮਰਨ ਆਪਣੇ ਆਪ ਹੀ ਹੋ ਜਾਂਦਾ ਹੈ

4 ਸਤਬੰਰ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਮਿਸ਼ਨ ਦੇ ਗਿਆਨ ਪ੍ਰਚਾਰਕ ਮਹਾਤਮਾ ਗੁਰਦੇਵ ਸਿੰਘ ਕਾਕੂਵਾਲ ਜੀ ਟੂਰ ਪ੍ਰੋਗਰਾਮ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜਦੀਵਾਲਾ ਵਿਖੇ ਪਹੁੰਚੇ। ਉਨਾਂ ਦਾ ਗੜਦੀਵਾਲਾ ਵਿਖੇ ਪਹੁੰਚਣ ’ਤੇ ਮੁਖੀ ਮਹਾਤਮਾ ਅਵਤਾਰ ਸਿੰਘ ਗੜਦੀਵਾਲਾ ਅਤੇ ਸਮੂਹ ਸੰਗਤਾਂ ਨੇ ਉਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਗਿਆਨ ਪ੍ਰਚਾਰਕ ਮਹਾਤਮਾ ਗੁਰਦੇਵ ਸਿੰਘ ਕਾਕੂਵਾਲ ਨੇ ਕਿਹਾ ਕਿ ਸਤਿਗੁਰੂ ਦੀ ਕਿਰਪਾ ਨਾਲ ਸਤਿਸੰਗ ਦੀਆਂ ਘੜੀਆਂ ਨਸੀਬ ਹੁੰਦੀਆਂ ਹਨ। ਸਤਿਸੰਗ ਦੀਆਂ ਘੜੀਆਂ ਨੇ ਹੀ ਬੇੜਾ ਪਾਰ ਲਗਾਉਣਾ ਹੈ। ਸੰਤਾਂ ਦਾ ਸੰਗ ਹਮੇਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਬਿਨਾਂ ਭਾਗਾਂ ਦੇ ਸਤਿਸੰਗ ਨਹੀਂ ਮਿਲਦਾ। ਸਾਧ ਸੰਗਤ ਵਿੱਚ ਆਉਣਾ ਹੀ ਸਰਵਸ੍ਰੇਸ਼ਠ ਕਰਮ ਹੈ। ਸਤਿਸੰਗ ਦੀ ਪ੍ਰਾਪਤੀ ਹਰ ਕਿਸੇ ਨੂੰ ਨਹੀਂ ਹੁੰਦੀ। ਪ੍ਰਭੁ ਦਾ ਸਿਮਰਨ ਸਭ ਤੋਂ ਉੱਚਾ ਹੈ। ਉਨਾਂ ਕਿਹਾ ਕਿ ਸੰਤਾਂ ਦਾ ਸੰਗ ਅਤੇ ਨਿਰੰਕਾਰ ਪ੍ਰਭੂ ਦਾ ਗੁਣਗਾਨ ਜਰੂਰ ਕਰਨਾ ਚਾਹੀਦਾ ਹੈ। ਜਿਹੜਾ ਗੁਰਸਿੱਖ ਸਤਿਸੰਗ ਕਰਦਾ ਹੈ ਉਸਦੇ ਨਾਲ ਸੇਵਾ ਸਿਮਰਨ ਆਪਣੇ ਆਪ ਹੀ ਹੋ ਜਾਂਦਾ ਹੈ। ਸੇਵਾ, ਸਿਮਰਨ ਤੇ ਸਤਿਸੰਗ ਕਰਨ ਲਈ ਆਲਸ ਨਹੀਂ ਕਰਨਾ ਚਾਹੀਦਾ। ਆਲਸੀ ਬੰਦਾ ਹਮੇਸ਼ਾ ਘਾਟੇ ਚ ਹੀ ਰਹਿੰਦਾ ਹੈ। ਅਸੀ ਜਾਗ੍ਰਿਤ ਅਵਸਥਾ ਚ ਰਹਿਣਾ ਹੈ। ਗੁਰਸਿੱਖ ਦੀ ਕਹਿਣੀ ਬਹਿਣੀ ਰਹਿਣੀ ਹਰ ਪਲ ਇੱਕੋ ਜਹੀ ਰਹਿੰਦੀ ਹੈ। ਉਨਾਂ ਨੇ ਅਵਤਾਰ ਦੇ ਇਨ੍ਹਾ ਸ਼ਬਦਾ ਦਾ ਹਵਾਲਾ ਦਿੰਦੇ ਕਿਹਾ ਕਿ ਸੰਤਾਂ ਤੋਂ ਬੇਮੁਖ ਬੰਦਾ ਸੁੱਖ ਚੈਨ ਨਹੀਂ ਪਾ ਸਕਦਾ, ਸਾਧ ਸੰਗਤ ਦੀ ਕਿ੍ਰਪਾ ਬਾਝੋਂ ਖੁਦ ਨੂੰ ਨਹੀਂ ਬਦਲਾ ਸਕਦਾ। ਸਾਧ ਸੰਗਤ ਨਾਲ ਜੁੜਨ ਵਾਲਾ ਬੰਦਾ ਸੁੱਖ ਹਾਸਲ ਕਰ ਸਕਦਾ ਲੇਕਿਨ ਸਾਧ ਸੰਗਤ ਤੋਂ ਟੁੱਟਣ ਵਾਲਾ ਕਿਤੇ ਵੀ ਸੁੱਖ ਹਾਸਲ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਮੁਕਤੀ ਦਾ ਦਾਤਾ ਕੇਵਲ ਤੇ ਕੇਵਲ ਸਤਿਗੁਰੂ ਹੁੰਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਵਿਚਾਰ ਦੇ ਅੰਤ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਛੱਤਰਛਾਇਆ ਹੇਠ ਸੰਤ ਨਿਰੰਕਾਰੀ ਮਿਸ਼ਨ ਦਾ ਅੰਤਰਰਾਸ਼ਟਰੀ 76ਵਾਂ ਸਮਾਗਮ 28 ਤੋਂ 30 ਅਕਤੂਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, ਉਨਾਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਸੰਤ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।