Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਮੌਤ ਤੋਂ ਬਾਅਦ ਵਿਅਕਤੀ ਦੇ ਖਾਤੇ ਚੋਂ 1,25,55,127/-ਰੁਪਏ ਦੀ ਠੱਗੀ ਦੇ ਮਾਮਲੇ ‘ਚ ਇੱਕ ਹੋਰ ਵਿਅਕਤੀ ਕਾਬੂ, ਬਾਕੀਆਂ ਦੀ ਭਾਲ ਜਾਰੀ

ਮੌਤ ਤੋਂ ਬਾਅਦ ਵਿਅਕਤੀ ਦੇ ਖਾਤੇ ਚੋਂ 1,25,55,127/-ਰੁਪਏ ਦੀ ਠੱਗੀ ਦੇ ਮਾਮਲੇ ‘ਚ ਇੱਕ ਹੋਰ ਵਿਅਕਤੀ ਕਾਬੂ, ਬਾਕੀਆਂ ਦੀ ਭਾਲ ਜਾਰੀ

ਗੜ੍ਹਦੀਵਾਲਾ / ਹੁਸ਼ਿਆਰਪੁਰ 19 ਦਸੰਬਰ (ਚੌਧਰੀ / ਪ੍ਰਦੀਪ ਕੁਮਾਰ) 

: ਮੌਤ ਤੋਂ ਬਾਅਦ ਵਿਅਕਤੀ ਦੇ ਖਾਤੇ ਚੋਂ 1,25,55,127/-ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਗੜ੍ਹਦੀਵਾਲਾ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਇੱਕ ਨਵੀਂ ਕਾਰ ਸਮੇਤ ਕਾਬੂ ਕੀਤਾ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ ।

ਮਾਨਯੋਗ ਐਸ.ਐਸ.ਪੀ ਸਾਹਿਬ ਸੁਰੇਂਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਦੇਖ-ਰੇਖ ਅਧੀਨ ਜਿਲਾ ਹੁਸ਼ਿਆਰਪੁਰ ਵਿੱਚ ਵੱਧ ਰਹੀਆਂ ਲੁੱਟਾਂ-ਖੋਹਾਂ, ਠੱਗੀਆਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਸ਼ਪੈਸ਼ਲ ਮੁਹਿੰਮ ਤਹਿਤ ਕੁਲਵੰਤ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜਨ ਟਾਂਡਾ ਜੀ ਦੀਆਂ ਹਦਾਇਤਾਂ ਮੁਤਾਬਿਕ ਐਸ.ਆਈ ਪ੍ਰਵਿੰਦਰ ਸਿੰਘ ਵਧੀਕ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਯੋਗ ਅਗਵਾਈ ਹੇਠ ਗੜਦੀਵਾਲਾ ਪੁਲਿਸ ਵੱਲੋਂ ਮਨਜੋਤ ਸਿੰਘ ਵਾਸੀ ਤਲਵੰਡੀ ਜੱਟਾਂ, ਥਾਣਾ ਗੜਦੀਵਾਲਾ ਦੇ ਬਿਆਨ ਪਰ ਮੁਕੱਦਮਾ ਨੰਬਰ 115 ਮਿਤੀ 12.12.2023 ਅ:ਧ 379, 420,120-ਬੀ ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸਨੇ ਆਪਣੇ ਬਿਆਨ ਵਿੱਚ ਲਿਖਵਾਇਆ ਕਿ ਮ੍ਰਿਤਕ ਗੁਰਿੰਦਰਜੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਜੀਆ ਸਹੋਤਾ ਦੀ ਮੌਤ ਤੋਂ ਬਾਅਦ ਮ੍ਰਿਤਕ ਗੁਰਿੰਦਰਜੀਤ ਸਿੰਘ ਦੇ ਪੰਜਾਬ ਨੈਸ਼ਨਲ ਬੈਂਕ ਗੜਦੀਵਾਲਾ ਵਿੱਚ 2 ਬੈਂਕ ਖਾਤਿਆਂ ਵਿੱਚ ਜਮਾਂ ਰਾਸ਼ੀ ਵਿੱਚੋਂ 1,25,55,127/-ਰੁਪਏ ਦੀ ਰਾਸ਼ੀ ਵੱਖ-ਵੱਖ ਵਿਅਕਤੀਆਂ ਦੇ ਨਾਮ ਪਰ ਟਰਾਂਸਫਰ ਕੀਤੀ ਗਈ। ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀ ਸ਼ਰਨਜੀਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਜੀਆ ਸਹੋਤਾ ਕਲਾਂ ਥਾਣਾ ਗੜਦੀਵਾਲਾ ਨੂੰ ਮਿਤੀ 15-12-2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਸਦੀ ਪੁੱਛ-ਗਿੱਛ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਉਕਤ ਰਕਮ ਵਿੱਚੋਂ ਸ਼ਰਨਜੀਤ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਜੀਆ ਸਹੋਤਾ ਕਲਾਂ ਥਾਣਾ ਗੜਦੀਵਾਲਾ ਦੇ ਖਾਤੇ ਵਿੱਚ 09 ਲੱਖ 40 ਹਜਾਰ ਰੁਪਏ,ਕੇਹਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਜੀਆ ਸਹੋਤਾ ਦੇ ਖਾਤੇ ਵਿੱਚ 18 ਲੱਖ ਰੁਪਏ, ਗੁਰਜੀਤ ਕੌਰ ਪਤਨੀ ਕੇਹਰ ਸਿੰਘ ਵਾਸੀ ਜੀਆ ਸਹੋਤਾ ਕਲਾਂ ਦੇ ਖਾਤੇ ਵਿੱਚ 09 ਲੱਖ ਰੁਪਏ,ਜਗਦੀਪ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਜੀਆ ਸਹੋਤਾ ਦੇ ਖਾਤੇ ਵਿੱਚ 21 ਲੱਖ ਰੁਪਏ, ਆਂਚਲ ਪੁੱਤਰ ਰਵਿੰਦਰ ਕੁਮਾਰ ਵਾਸੀ ਮੋਲੀ ਥਾਣਾ ਸਦਰ ਫਗਵਾੜਾ ਹਾਲ ਅਰਗੋਵਾਲ ਦੇ ਖਾਤੇ ਵਿੱਚ 11,90,100 ਰੁਪਏ,ਮਨਜੀਤ ਸਿੰਘ ਦੇ ਖਾਤੇ ਵਿੱਚ 54000/- ਰੁਪਏ,ਪਿੰਦੀ ਅਟਵਾਲ ਦੇ ਖਾਤੇ ਵਿੱਚ 01 ਲੱਖ ਰੁਪਏ ਅਤੇ ਬਿਕਰਮਜੀਤ ਸਿੰਘ ਦੇ ਖਾਤੇ ਵਿੱਚ 35000/-ਰੁਪਏ UPI ਰਾਹੀਂ ਅਤੇ IMPS ਰਾਹੀਂ ਟਰਾਂਸਫਰ ਕਰਵਾਏ ਹਨ। ਜਿਹਨਾਂ ਨੇ ਮ੍ਰਿਤਕ ਗੁਰਿੰਦਰਜੀਤ ਸਿੰਘ ਦੇ ਖਾਤਿਆਂ ਵਿੱਚ ਜਮਾਂ ਰਾਸ਼ੀ ਵਿੱਚੋਂ 1,25,55,127 ਰੁਪਏ ਦੀ ਠੱਗੀ ਮਾਰੀ ਸੀ। ਮੁਕੱਦਮਾ ਦੀ ਤਫਤੀਸ਼ ਐਸ.ਆਈ ਪ੍ਰਵਿੰਦਰ ਸਿੰਘ ਵਧੀਕ ਮੁੱਖ ਅਫਸਰ ਥਾਣਾ ਗੜ੍ਹਦੀਵਾਲਾ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਵਿੰਦਰ ਸਿੰਘ ਥਾਣਾ ਗੜਦੀਵਾਲਾ ਵਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੌਰਾਨੇ ਤਫਤੀਸ਼ ਦੋਸ਼ੀ ਕੇਹਰ ਸਿੰਘ ਅਤੇ ਗੁਰਜੀਤ ਕੌਰ ਉਕਤਾਨ ਨੂੰ ਮਿਤੀ 13.12.2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸ਼ਰਨਜੀਤ ਸਿੰਘ ਨੂੰ ਮਿਤੀ 15.12.2023 ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 04 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਤੇ ਦੇਸ਼ੀ ਸ਼ਰਨਜੀਤ ਸਿੰਘ ਦੀ ਨਿਸ਼ਾਨਦੇਹੀ ਪਰ ਗੜ੍ਹਦੀਵਾਲਾ ਪੁਲਿਸ ਵੱਲੋਂ ਇੱਕ ਨਵੀਂ ਕਾਰ ਸਵਿਫਟ ਬ੍ਰਾਮਦ ਕੀਤੀ ਜਾ ਚੁੱਕੀ ਹੈ ਜੋ ਕਿ ਦੋਸ਼ੀ ਆਂਚਲ ਵਲੋਂ ਆਪਣੇ ਭਰਾ ਉਂਕਾਰ ਸਿੰਘ ਦੇ ਨਾਮ ਪਰ ਕਰੀਬ 09 ਲੱਖ ਰੁਪਏ ਦੀ ਖਰੀਦੀ ਗਈ ਹੈ। ਹੁਣ ਤੱਕ ਉਕਤ ਦੋਸ਼ੀਆਂ ਦੇ ਖਾਤਿਆਂ ਵਿੱਚ ਠੱਗੀ ਰਾਹੀਂ ਟਰਾਂਸਫਰ ਕਰਵਾਈ ਰਾਸ਼ੀ ਫਰੀਜ ਕਰਵਾਈ ਜਾ ਰਹੀ ਹੈ। ਮੁਕੱਦਮਾ ਵਿੱਚ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।