ਗੜ੍ਹਦੀਵਾਲਾ 18 ਜਨਵਰੀ (ਚੌਧਰੀ) : ਹਲਕਾ ਟਾਂਡਾ ਵਿੱਚ ਅਕਾਲੀ ਬਸਪਾ ਗਠਜੋੜ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮੌਜੂਦਾ ਸੰਮਤੀ ਮੈਂਬਰ ਸੁਨੀਤਾ ਰਾਣੀ ਨੇ ਆਪਣੇ ਸਾਥੀਆਂ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਮਨਜੀਤ ਸਿੰਘ ਦਸੂਹਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਸਾਬਕਾ ਸੰਸਦੀ ਸਕੱਤਰ ਦੇਸ਼ਰਾਜ ਸਿੰਘ ਧੁੱਗਾ ਦੀ ਪ੍ਰੇਰਨਾ ਸਦਕਾ ਸ਼ਾਮਿਲ ਹੋਈ ਬੀਬੀ ਸੁਨੀਤਾ ਰਾਣੀ ਬਲਾਕ ਸੰਮਤੀ ਚੋਣਾਂ ਦੌਰਾਨ ਆਪਣੇ ਵਿਰੋਧੀ ਪਾਰਟੀ ਤੋਂ ਵੱਡੇ ਫ਼ਰਕ ਨਾਲ ਜੇਤੂ ਰਹੇ ਸਨ। ਜਥੇਦਾਰ ਦੇਸ਼ਰਾਜ ਸਿੰਘ ਧੁੱਗਾ ਨੇ ਕਿਹਾ ਕਿ ਬੀਬੀ ਸੁਨੀਤਾ ਰਾਣੀ ਬਹੁਤ ਮਿਹਨਤੀ ਆਗੂ ਹੈ ਤੇ ਉਹ ਹਲਕੇ ਵਿਚ ਮਨਜੀਤ ਸਿੰਘ ਦਸੂਹਾ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਸ਼ਾਮਿਲ ਹੋਏ ਬੀਬੀ ਸੁਨੀਤਾ ਰਾਣੀ ,ਈਸ਼ਵਰ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਰਾਮ ਸਿੰਘ, ਬਲਕਾਰ ਸਿੰਘ ਦਾ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਤੇ ਕਿਹਾ ਕਿ ਲੋਕ ਕਾਂਗਰਸ ਤੇ ਅਕਾਲੀ ਬਸਪਾ ਗਠਜੋੜ ਤੋਂ ਤੰਗ ਆ ਕੇ ਆਪ ਮੂਹਰੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ ਹੋ ਰਹੇ ਹਨ। ਜਿਹਨਾ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਮਨਜੀਤ ਦਸੂਹਾ ਨਾਲ ਸੁਖਵਿੰਦਰ ਸਿੰਘ ਮੂਨਕ ਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ ।