Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕੰਪਿਊਟਰ ਵਿਭਾਗ ਵਲੋਂ ਨੈਸ਼ਨਲ ਟੈਕਨੌਲਜ਼ੀ ਦਿਵਸ ਨੂੰ ਸਮਰਪਿਤ ਇੰਟਰ ਕਾਲਜ ਮੁਕਾਬਲੇ ਅਯੋਜਿਤ

ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕੰਪਿਊਟਰ ਵਿਭਾਗ ਵਲੋਂ ਨੈਸ਼ਨਲ ਟੈਕਨੌਲਜ਼ੀ ਦਿਵਸ ਨੂੰ ਸਮਰਪਿਤ ਇੰਟਰ ਕਾਲਜ ਮੁਕਾਬਲੇ ਅਯੋਜਿਤ

ਗੜ੍ਹਦੀਵਾਲਾ (ਚੌਧਰੀ) 

6 ਅਪ੍ਰੈਲ : ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕੰਪਿਊਟਰ ਵਿਭਾਗ ਵਲੋਂ ਨੈਸ਼ਨਲ ਟੈਕਨੌਲਜ਼ੀ ਦਿਵਸ ਨੂੰ ਸਮਰਪਿਤ ਇੰਟਰ ਕਾਲਜ ਮੁਕਾਬਲਾ ਕਰਵਾਇਆ ਗਿਆ। ਜਿਸ ਦੇ ਅੰਤਰਗਤ ਟਾਇਪਿੰਗ, ਪ੍ਰੈਜ਼ਨਟੇਸ਼ਨ, ਡਿਜ਼ੀਟਲ ਪੋਸਟਰ, ਗਰੁੱਪ ਡਿਸਕੱਸ਼ਨ, ਐਡ- ਮੈਡ ਸ਼ੋ, ਵੈੱਬ -ਪੇਜ਼ ਡਿਵਲਪਮੈਂਟ ਅਤੇ ਲੋਗੋ ਡਿਜ਼ਾਈਨਿੰਗ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ 45 ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਮੁਕਾਬਲੇ ਦੇ ਸ਼ੁਰੂ ਵਿੱਚ ਪੋ੍ਰ. ਕਮਲਜੀਤ ਕੌਰ, ਮੁਖੀ ਕੰਪਿਊਟਰ ਵਿਭਾਗ ਵਲੌ ਵੱਖ-ਵੱਖ ਕਾਲਜਾਂ ਤੋਂ ਆਏ ਹੋਏ ਟੀਚਰ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ । ਇਹ ਮੁਕਾਬਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਕਰਵਾਏ ਗਏ । ਪ੍ਰੈਜ਼ਨਟੇਸ਼ਨ, ਡਿਜ਼ੀਟਲ ਪੋਸਟਰ, ਐਡ- ਮੈਡ ਸ਼ੋ ਅਤੇ ਟਾਇਪਿੰਗ ਵਿੱਚ ਪਹਿਲਾ ਸਥਾਨ ਖਾਲਸਾ ਕਾਲਜ, ਗੜਦੀਵਾਲਾ ਨੇ ਹਾਸਿਲ ਕੀਤਾ । ਵੈੱਬ -ਪੇਜ਼ ਡਿਵਲਪਮੈਂਟ , ਗਰੁੱਪ ਡਿਸਕੱਸ਼ਨ ਵਿੱਚ ਪਹਿਲਾ ਸਥਾਨ ਐਸ. ਪੀ. ਐਨ ਕਾਲਜ , ਮੁਕੇਰੀਆਂ ਨੇ ਹਾਸਿਲ ਕੀਤਾ ।ਲੋਗੋ ਡਿਜ਼ਾਈਨਿੰਗ ਵਿੱਚ ਗੁਰੂ ਨਾਨਕ ਖਾਲਸਾ ਕਾਲਜ , ਡਰੋਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ । ਲੋਗੋ ਡਿਜ਼ਾਈਨਿੰਗ, ਪ੍ਰੈਜ਼ਨਟੇਸ਼ਨ, ਡਿਜ਼ੀਟਲ ਪੋਸਟਰ ,ਐਡ- ਮੈਡ ਸ਼ੋ ਅਤੇ ਟਾਇਪਿੰਗ ਵਿੱਚ ਐਸ. ਪੀ. ਐਨ ਕਾਲਜ ਮੁਕੇਰੀਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ । ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੌਂਸਲਾ ਅਵਜਾਈ ਕੀਤੀ ਗਈ ਅਤੇ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ । ਅੰਤ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਜੀ ਨੇ ਹਾਜ਼ਰ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਜੱਜਾਂ ਦੀ ਭੂਮਿਕਾ ਪ੍ਰੋ. ਸੰਜੀਵ ਸਿੰਘ, ਪ੍ਰੋ. ਦਵਿੰਦਰ ਕੁਮਾਰ , ਡਾ. ਪੰਕਜ਼ ਸ਼ਰਮਾ, ਪ੍ਰੋ. ਮੁਨੀਸ਼ ਦੇਵ, ਪ੍ਰੋ. ਅਰਚਨਾ ਠਾਕੁਰ, ਪ੍ਰੋ. ਕੀਰਤੀਕਾ ਸ਼ਰਮਾ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਗੁਰਬਿਂਦਰ ਕੌਰ, ਪ੍ਰੋ. ਸਿਮਰਨਦੀਪ ਕੌਰ, ਪ੍ਰੋ. ਪਰਵੀਨ ਕੁਮਾਰ ਅਤੇ ਪ੍ਰੋ. ਪਰਮਿੰਦਰ ਕੌਰ ਨੇ ਨਿਭਾਈ ।ਪੋ੍ਰ. ਜੋਤੀ ਪਾੱਲ ਵਲੋਂ ਮੰਚ ਦਾ ਸੰਚਾਲਨ ਵਧੀਆ ਢੰਗ ਨਾਲ ਕੀਤਾ ਗਿਆ। ਇਸ ਮੌਕੇ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ ।