Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ……

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ……

ਗੜ੍ਹਦੀਵਾਲਾ (ਚੌਧਰੀ) 

*ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ:ਨੰ.26)ਨੇ ਕੀਤੀ ਸੂਬਾ ਪੱਧਰੀ ਮੀਟਿੰਗ*

*ਜਲ ਸਪਲਾਈ ਮੰਤਰੀ ਦੀ ਵਾਇਦਾ ਖਿਲਾਫੀ ਦੇ ਵਿਰੋਧ ਵਿੱਚ ਹੋਵੇਗਾ ਤਿਖਾ ਸੰਘਰਸ਼*

05 ਅਗਸਤ : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦੀ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਮਾਨ,ਸੂਬਾ ਚੇਅਰਮੈਨ ਸੰਦੀਪ ਕੁਮਾਰ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਦੀ ਅਗਵਾਈ ਹੇਠ ਕੀਤੀ ਗਈ।
ਇਸ ਉਪਰੰਤ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਲੈਕੇ ਜਲ ਸਪਲਾਈ ਮੰਤਰੀ ਨਾਲ ਅਨੇਕਾਂ ਵਾਰ ਗੱਲਬਾਤ ਦਾ ਰਾਵਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ।ਜਥੇਬੰਦੀ ਦੇ ਪਿਛਲੇ ਦਿਨੀਂ ਕੀਤੇ ਗਏ ਸੰਘਰਸ਼ੀ ਐਲਾਨ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੇ ਆਗੂਆਂ ਨੂੰ ਵਿਸਵਾਸ਼ ਦਵਾਇਆ ਸੀ ਕਿ ਮੰਤਰੀ ਸਾਹਿਬ ਜਥੇਬੰਦੀ ਨਾਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਕਰਨਗੇ ਪਰ ਜਥੇਬੰਦੀ ਨੂੰ ਦਿੱਤੇ ਤੈਅ ਸਮੇਂ ਤੇ ਆਗੂਆਂ ਨੂੰ ਬੁਲਾਕੇ ਮੰਤਰੀ ਸਾਹਿਬ ਆਪ ਭਜਦੇ ਨਜ਼ਰ ਆਏ ਹਨ।ਜਿਸ ਕਰਕੇ ਜਥੇਬੰਦੀ ਦੇ ਵਰਕਰਾਂ ਵਿਚ ਜਲ ਸਪਲਾਈ ਮੰਤਰੀ ਖਿਲਾਫ਼ ਭਾਰੀ ਨਿਰਾਸ਼ਾ ਹੈ।ਉਨ੍ਹਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਜਲ ਸਪਲਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜਥੇਬੰਦੀ ਦੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਤਹਿਸੀਲ ਪੱਧਰ ਤੋਂ ਲੈਕੇ ਮੰਤਰੀ ਦੇ ਹਲਕੇ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਖਿਲਾਫ ਵਿੱਢੇ ਜਾਣਗੇ।ਆਗੂਆਂ ਨੇ ਮੰਗ ਕੀਤੀ ਕਿ ਕਾਮਿਆਂ ਦੀ ਇੱਕੋ-ਇੱਕ ਮੰਗ ਇਨਲਿਸਟਮੈਂਟ, ਆਉਟਸੋਰਸਿੰਗ ਕਾਮਿਆਂ ਨੂੰ ਬਿਨਾਂ ਸ਼ਰਤ ਵਿਭਾਗ ਅਧੀਨ ਲਿਆਕੇ ਰੈਗੂਲਰ ਕੀਤਾ ਜਾਵੇ,24-24 ਘੰਟੇ ਨਿਗੂਣੀਆਂ ਤਨਖਾਹਾਂ ਤੇ ਪੰਜ-ਪੰਜ ਪੋਸਟਾਂ ਦਾ ਕੰਮ ਕਰਦੇ ਕਾਮਿਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਜਿਨ੍ਹਾਂ ਡਵੀਜ਼ਨਾ ਵਿੱਚ ਫੰਡਾਂ ਦਾ ਬਹਾਨਾ ਬਣਾਕੇ ਕਾਮਿਆਂ ਦੀਆਂ ਤਨਖਾਹਾਂ ਘੱਟ ਰੇਟ ਨਾਲ ਪਾਈਆਂ ਗਿਆ ਹਨ, ਉਨ੍ਹਾਂ ਡਵੀਜ਼ਨਾ ਨੂੰ ਬਣਦਾ ਫੰਡ ਤੁਰੰਤ ਮੁਹਾਇਆ ਕਰਵਾਕੇ ਕਾਮਿਆਂ ਦੀਆਂ ਪੂਰੀਆਂ ਤਨਖਾਹਾਂ ਰਲੀਜ਼ ਕਰਵਾਇਆਂ ਜਾਣ,ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਨੂੰ ਬਿਨਾਂ ਸ਼ਰਤ ਨੋਕਰੀ ਦਿੱਤੀ ਜਾਵੇ। ਇਸ ਉਪਰੰਤ ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਕਿਸੇ ਸਰਕਾਰੀ ਹੁਕਮਾਂ ਤੋਂ ਵਿਭਾਗੀ ਮੁੱਖੀ ਐਚ.ਓ.ਡੀ.ਮੁਹਾਲੀ ਵੱਲੋਂ ਤਨਖਾਹਾਂ ਵਿੱਚ ਵਾਧਾ ਕਰਨ ਤੇ ਫੰਡਾਂ ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਨੂੰ ਉਨ੍ਹਾਂ ਨਾਦਰਸ਼ਾਹੀ ਫੁਰਮਾਨ ਦੱਸਿਆ ਤੇ ਕਿਹਾ ਕਿ ਵਰਕਰਾਂ ਤੇ ਪਰਿਵਾਰਾਂ ਪ੍ਰੀਤ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਇਸ ਹਦਾਇਤ ਨੂੰ ਤੁਰੰਤ ਹਟਾਇਆ ਜਾਵੇ।ਇਸ ਉਪਰੰਤ ਆਗੂਆਂ ਨੇ ਪਿਛਲੇ ਸੰਘਰਸ਼ਾਂ ਦਾ ਰਿਵਿਊ ਪੇਸ਼ ਕਰਦਿਆਂ ਜਥੇਬੰਦਕ ਢਾਂਚੇ ਨੂੰ ਹੋਰ ਮਜਬੂਤ ਕਰਨ ਦਾ ਅਹਿਦ ਲਿਆ।ਇਸ ਉਪਰੰਤ ਹੋਰਨਾਂ ਤੋਂ ਇਲਾਵਾ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ, ਸੂਬਾ ਪ੍ਰਚਾਰ ਸਕੱਤਰ ਇੰਦਰਜੀਤ ਕਪੂਰਥਲਾ, ਦਵਿੰਦਰ ਸਿੰਘ ਨਾਭਾ, ਬਲਜਿੰਦਰ ਸਿੰਘ ਸਮਾਣਾ, ਛੋਟਾ ਸਿੰਘ ਨੰਦਪੁਰ ਕੇਸੋਂ ਜਿਲ੍ਹਾ ਪ੍ਰਧਾਨ ਪਟਿਆਲਾ, ਦਰਸ਼ਵੀਰ ਸਿੰਘ ਰਾਣਾ ਜਿਲ੍ਹਾ ਪ੍ਰਧਾਨ ਹੁਸਿਆਰਪੁਰ,ਕੁਲਦੀਪ ਸਿੰਘ ਰਾਣਾ ਜਿਲ੍ਹਾ ਜਨਰਲ ਸਕੱਤਰ ਹੁਸਿਆਰਪੁਰ, ਸੰਦੀਪ ਠਾਕੁਰ ਬਰਾਚ ਪ੍ਰਧਾਨ ਗੜਦੀਵਾਲ,ਆਦਿ ਹਾਜਰ ਸਨ।