Prime Punjab Times

Latest news
DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ...
ADVERTISEMENT
You are currently viewing ਗੁਰਵੇਦ ਸਿੰਘ ਸਰੀਰ ਦਾਨ ਸਹੁੰ ਪੰਤਰ ਭਰਕੇ ਸਮਾਜ ਦੇ ਲਈ ਬਣੇ ਪ੍ਰੇਰਣਾ ਸਰੋਤ : ਸੰਜੀਵ ਅਰੋੜਾ

ਗੁਰਵੇਦ ਸਿੰਘ ਸਰੀਰ ਦਾਨ ਸਹੁੰ ਪੰਤਰ ਭਰਕੇ ਸਮਾਜ ਦੇ ਲਈ ਬਣੇ ਪ੍ਰੇਰਣਾ ਸਰੋਤ : ਸੰਜੀਵ ਅਰੋੜਾ

ਹੁਸ਼ਿਆਰਪੁਰ (ਗੁਰਜੀਤ) 

: ਨੇਤਰਦਾਨ ਅਤੇ ਸਰੀਰਦਾਨ ਪ੍ਰਤੀ ਜਾਗਰੁਕਤਾ ਹੀ ਕੋਰਨੀਆਂ ਬਲਾਈਂਡਨੈਸ ਨੂੰ ਦੂਰ ਕਰਕੇ ਪੀੜੀਤਾਂ ਨੂੰ ਨਵੀਂ ਰੋਸ਼ਨੀ ਅਤੇ ਮੈਡੀਕਲ ਸਾਇੰਸ ਨੂੰ ਬੜਾਵਾ ਦੇਣ ਦਾ ਸਭ ਤੋਂ ਉਤਮ ਮਾਧਿਅਮ ਹੈ। ਇਸਦੇ ਦੌਰਾਨ ਜਿੱਥੇ ਕਈ ਲੋਕਾਂ ਨੂੰ ਰੋਸ਼ਨੀ ਮਿਲ ਰਹੀ ਹੈ ਉਥੇ ਮਰਨ ਤੋਂ ਬਾਅਦ ਸਰੀਰ ਦਾਨ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਮਦਦ ਵੀ ਮਿਲਦੀ ਹੈ। ਇਹ ਵਿਚਾਰ ਰੋਟਰੀ ਆਈ ਬੈਂਕ ਸੁਸਾਇਟੀ ਦੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਗੁਰਦੇਵ ਸਿੰਘ ਪੁੱਤਰ ਸ਼੍ਰੀ ਤਿਖੂ ਰਾਮ ਵਾਸੀ ਪਿੰਡ ਸਿੰਘੋਵਾਲ, ਹਾਜੀਪੁਰ ਦੇ ਸਰੀਰ ਦਾਨ ਹਿੱਤ ਪ੍ਰਣ ਪੱਤਰ ਭਰਨ ਉਪਰੰਤ ਉਨ੍ਹਾਂ ਨੂੰ ਸਨਮਾਨਿਤ ਕਰਦੇ ਪੇਸ਼ ਕੀਤੇ।
ਇਸ ਮੋਕੇ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਸਰਦਾਰ ਗੁਰਦੇਵ ਸਿੰਘ ਨੇ ਸਰੀਰ ਦਾਨ ਕਰਨ ਹਿੱਤ ਪ੍ਰਣ ਪੱਤਰ ਪੱਤਰ ਭਰਕੇ ਸਮਾਜ ਲਈ ਮਿਸਾਲ ਪੇਸ਼ ਕੀਤੀ ਹੈ ਅਤੇ ਇਨ੍ਹਾਂ ਦੀ ਇਹ ਮਿਸਾਲ ਸੇਵਾ ਹਿੱਤ ਕੁਝ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਸਦਾ ਪ੍ਰੇਰਣਾ ਸਰੋਤ ਦਾ ਕੰਮ ਕਰੇਗੀ। ਸ਼੍ਰੀ ਅਰੋੜਾ ਨੇ ਦੱਸਿਆ ਕਿ ਹੁਣ ਤੱਕ 24 ਸਰੀਰ ਵਿਭਿੰਨ ਮੈਡੀਕਲ ਕਾਲਜਾਂ ਨੂੰ ਖੋਜ ਲਈ ਭੇਜੇ ਜਾ ਚੁੱਕੇ ਹਨ ਅਤੇ ਹੁਣ ਤੱਕ 211 ਲੋਕਾਂ ਦੀ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਹੈ ਅਤੇ 4110 ਕੋਰਨੀਆਂ ਬਲਾਈਂਡਨੈਸ ਪੀੜੀਤਾਂ ਨੂੰ ਰੋਸ਼ਨੀ ਵੀ ਦਿੱਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਨੇਤਰਦਾਨ ਅਤੇ ਸਰੀਰਦਾਨ ਹੀ ਇੱਕ ਐਸਾ ਦਾਨ ਹੈ ਜੋ ਮਰਨ ਤੋਂ ਬਾਅਦ ਹੀ ਕੀਤਾ ਜਾਂਦਾ ਹੈ। ਇਸ ਦੇ ਲਈ ਸਾਨੂੰ ਜੀਉਂਦੇ ਜੀ ਸਹੁੰ ਪੱਤਰ ਭਰਨਾ ਹੁੰਦਾ ਹੈ ਤਾਂ ਕਿ ਜਾਣ ਤੋਂ ਬਾਅਦ ਕਿਸੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ।
ਇਸ ਮੋਕੇ ਤੇ ਡਾ. ਜਮੀਲ ਬਾਲੀ ਅਤੇ ਜੇ.ਬੀ. ਬਹਿਲ ਨੇ ਕਿਹਾ ਕਿ ਇਸ ਪ੍ਰਕਾਰ ਦੀ ਜਾਗਰੁਕਤਾ ਨਾਲ ਹੀ ਅਸੀਂ ਨੇਤਰਹੀਣਤਾ ਨੂੰ ਖਤਮ ਕਰ ਸਕਦੇ ਹਾਂ ਅਤੇ ਮੈਡੀਕਲ ਸਾਇੰਸ ਦੀ ਪੜ੍ਹਾਈ ਕਰ ਰਹੇ ਬੱਚਿਆਂ ਲਈ ਮਨੁੱਖੀ ਸਰੀਰ ਨਾਲ ਜੁੜੀ ਖੋਜ ਨੂੰ ਹੋਰ ਵੀ ਵਿਸਥਾਰ ਨਾਲ ਕਰਨ ਲਈ ਸਫਲਤਾ ਮਿਲੇਗੀ। ਇਸ ਲਈ ਸੁਸਾਇਟੀ ਦੁਆਰਾ ਨੇਤਰਦਾਨ ਅਤੇ ਸਰੀਰਦਾਨ ਲਈ ਜਾਗਰੁਕਤਾ ਫੈਲਾਈ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਆਪਣੀ ਖੁਸ਼ੀ ਦੇ ਮੋਕੇ ਪੌਦੇ ਲਗਾ ਕੇ ਮਨਾਉਂਦੇ ਸਨ ਪਰ ਹੁਣ ਇਸ ਦੇ ਨਾਲ-ਨਾਲ ਲੋਕ ਨੇਤਰਦਾਨ ਸਹੁੰ ਪੱਤਰ ਅਤੇ ਸਰੀਰਦਾਨ ਸਹੁੰ ਪੱਤਰ ਭਰਕੇ ਮਨਾਉਣ ਲੱਗੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਜੀਉਂਦੇ ਜੀ ਤਾਂ ਅਸੀਂ ਕਈ ਅਲੱਗ-ਅਲੱਗ ਤਰ੍ਹਾਂ ਦੇ ਦਾਨ ਕਰਦੇ ਹਾਂ ਪਰ ਇਹ ਦਾਨ ਇੱਕ ਐਸਾ ਦਾਨ ਹੈ ਜੋ ਮਰਨ ਤੋਂ ਬਾਅਦ ਹੀ ਕੀਤਾ ਜਾਂਦਾ ਹੈ ਅਤੇ ਜਾਣ ਦੇ ਬਾਦ ਵੀ ਕਈਆਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰ ਕੇ ਜਾਂਦਾ ਹੈ।
ਇਸ ਮੋਕੇ ਤੇ ਗੁਰਦੇਵ ਸਿੰਘ ਨੇ ਸਰੀਰ ਦਾਨ ਸਹੁੰ ਪੱਤਰ ਭਰਨ ਤੋਂ ਬਾਅਦ ਕਿਹਾ ਕਿ ਮੇਰੇ ਵੱਡੇ ਭਰਾ ਦੀ ਇੱਛਾ ਅਨੁਸਾਰ ਹੀ ਉਨ੍ਹਾਂ ਦਾ ਸਰੀਰ ਮਰਨ ਤੋਂ ਬਾਅਦ ਰੋਟਰੀ ਆਈ ਬੈਂਕ ਦੇ ਮਾਧਿਅਮ ਨਾਲ ਮੈਡੀਕਲ ਕਾਲਜ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਮੈਂ ਵੀ ਚਾਹੁੰਦਾ ਹਾਂ ਕਿ ਆਪਣੇ ਮਰਨ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਕਰਾਂ ਕਿ ਮੇਰੀ ਦੇਹ ਵੀ ਕਿਸੀ ਦੇ ਕੰਮ ਆ ਸਕੇ। ਇਸ ਲਈ ਮੈਂ ਅੱਜ ਸਹੁੰ ਪੱਤਰ ਭਰਕੇ ਆਪਣੀ ਇੱਛਾ ਪੂਰੀ ਕੀਤੀ। ਇਸ ਮੋਕੇ ਤੇ ਸਰਪ੍ਰਸਤ ਡਾ. ਜਮੀਲ ਬਾਲੀ, ਚੇਅਰਮੈਨ ਜੇ.ਬੀ. ਬਹਿਲ, ਪ੍ਰਿੰ. ਡੀ.ਕੇ. ਸ਼ਰਮਾ, ਮਦਨ ਲਾਲ ਮਹਾਜਨ, ਅਵਿਨਾਸ਼ ਸੂਦ, ਵਿਜੇ ਅਰੋੜਾ, ਵੀਨਾ ਚੋਪੜਾ, ਕੁਲਦੀਪ ਰਾਏ ਗੁਪਤਾ, ਪ੍ਰੇਮ ਤਨੇਜਾ, ਤਮਨਾਂ ਬਾਬੂ ਅਤੇ ਹੋਰ ਮੌਜੂਦ ਸਨ।

ਕੈਪਸ਼ਨ : ਗੁਰਦੇਵ ਸਿੰਘ ਨੂੰ ਸਰੀਰ ਦਾਨ ਕਰਨ ਦੇ ਲਈ ਸਹੁੰ ਪੱਤਰ ਭਰਨ ਤੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਸੰਜੀਵ ਅਰੋੜਾ, ਡਾ. ਜਮੀਲ ਬਾਲੀ, ਜੇ.ਬੀ. ਬਹਿਲ ਅਤੇ ਹੋਰ।

error: copy content is like crime its probhihated