Prime Punjab Times

Latest news
ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ,ਜਾਣੋ ਕਿੰਨਾ ਚੀਜਾਂ ਤੇ ਰਹੇਗੀ ਪਾਬੰਦੀ ਪੈਨਸ਼ਨਰਾਂ ਦੀਆਂ ਮੰਗਾਂ ’ਤੇ ਸਰਕਾਰ ਦੇ ਰਵੱਈਏ ਖ਼ਿਲਾਫ਼ ਗੱਜੀ ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ.. ਪੈਨਸ਼ਨਰਾਂ ਦੀਆਂ ਮੰਗਾਂ ਅਣਡਿੱਠੀਆਂ ਕਰਨ ’ਤੇ ਸਰਕਾਰ ਖ਼ਿਲਾਫ਼ ਤਿੱਖਾ ਰੋਸ,17 ਜੁਲਾਈ ਦੀ ਮੋਹਾਲੀ... ਬਹੇੜਾ ਬਾੜੀ ਖੱਡ ’ਤੇ 2.03 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਹਾਈ ਲੈਵਲ ਪੁਲ - ਡਾ.ਰਵਜੋਤ ਸਿੰਘ
ADVERTISEMENT
You are currently viewing ਪੰਜਾਬ ਭਰ ਦੀਆਂ ਸਮੂਹ ਆਸ਼ਾ ਵਰਕਰਾਂ ਦੇ ਮੋਬਾਈਲ ਫੋਨ ਦੀ ਸਰਕਾਰੀ ਸਿਮ ਬੰਦ

ਪੰਜਾਬ ਭਰ ਦੀਆਂ ਸਮੂਹ ਆਸ਼ਾ ਵਰਕਰਾਂ ਦੇ ਮੋਬਾਈਲ ਫੋਨ ਦੀ ਸਰਕਾਰੀ ਸਿਮ ਬੰਦ

ਫਗਵਾੜਾ (ਲਾਲੀ ਦਾਦਰ )

* ਕੰਮ ਠੱਪ ਹੋਣ ਨਾਲ ਵਿਭਾਗੀ ਕਾਰਗੁਜਾਰੀ ਸਵਾਲਾਂ ਦੇ ਘੇਰੇ ‘ਚ

11 ਜਨਵਰੀ : ਪੰਜਾਬ ਭਰ ਦੀਆਂ 24000 ਦੇ ਲੱਗਭਗ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਜ ਦੀਆਂ ਮੋਬਾਈਲ ਫੋਨ ਸਿੱਮਾਂ 31 ਦਸੰਬਰ ਤੋਂ ਬੰਦ ਹੋਣ ਕਰਕੇ ਸਿਹਤ ਵਿਭਾਗ ਦਾ ਸਾਰਾ ਕੰਮ ਠੱਪ ਹੋ ਗਿਆ ਹੈ। ਪਿੰਡ ਪੱਧਰ ਅਤੇ ਸਬ-ਅਰਬਨ ਖੇਤਰ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਦਾ ਆਪਣੇ ਖੇਤਰ ਦੇ ਮਰੀਜ਼ਾਂ ਅਤੇ ਉੱਪਰਲੇ ਮੁਲਾਜ਼ਮਾਂ ਨਾਲ ਕੋਈ ਸੰਪਰਕ ਨਾ ਹੋਣ ਕਰਕੇ ਜਿੱਥੇ ਵਰਕਰਾਂ ਨੂੰ ਆਰਥਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਐਮਰਜੈਂਸੀ ਸੇਵਾਵਾਂ ਦੇਣ ਵਿਚ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਰ ਦੁਰਾਡੇ ਖੇਤਰਾਂ ਵਿੱਚ ਕੰਮ ਕਰਦੀਆਂ ਵਰਕਰਾਂ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਸਿਹਤ ਸੇਵਾਵਾਂ ਦੇਣ ਲਈ ਇਕ ਦੂਜੇ ਨਾਲ ਸੰਪਰਕ ਬਣਾਉਣ ਹਿੱਤ ਪਿਛਲੇ ਦੋ ਸਾਲਾਂ ਤੋਂ ਬੀ.ਐਸ.ਐਨ.ਐਲ ਵੱਲੋਂ ਸਰਕਾਰੀ ਪੈਕ ਅਨੁਸਾਰ ਮੋਬਾਈਲ ਫੋਨ ਸਿਮਾਂ ਮੁਹਈਆ ਕਰਵਾਈਆਂ ਗਈਆਂ ਸਨ, ਪਰ 31 ਦਸੰਬਰ ਨੂੰ ਕੰਪਨੀ ਨਾਲ ਇਕਰਾਰ ਖ਼ਤਮ ਹੋਣ ਅਤੇ ਸਾਲ 2023 ਲਈ ਨਵਾਂ ਇਕਰਾਰ ਨਾ ਹੋਣ ਕਰਕੇ ਕੰਪਨੀ ਨੇ ਪਹਿਲਾਂ ਜਾਰੀ ਸੇਵਾਵਾਂ ਬੰਦ ਕਰ ਦਿਤੀਆਂ ਹਨ। ਡੈਮੋਕ੍ਰੇਟਿਕ ਆਸ਼ਾ ਵਰਕਰਜ, ਫੈਸੀਲੀਟੇਟਰਜ ਯੂਨੀਅਨ ਪੰਜਾਬ ਦੀਆਂ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਵਿੱਤ ਸਕੱਤਰ ਪਰਮਜੀਤ ਕੌਰ ਮਾਨ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਮਚਾਕੀ, ਸੂਬਾਈ ਆਗੂ ਬਲਵਿੰਦਰ ਕੌਰ ਅਲੀ ਸ਼ੇਰ, ਸੂਬੇ ਦੀ ਮੀਤ ਪਰਧਾਨ ਅਤੇ ਪਾਸ਼ਟ ਬਲਾਕ ਪਰਧਾਨ ਪੁਸ਼ਪਿੰਦਰ ਕੌਰ ਅਠੌਲੀ, ਸਰਬਜੀਤ ਕੌਰ ਅੰਮ੍ਰਿਤਸਰ, ਇੰਦੂ ਬਾਲਾ ਹੁਸ਼ਿਆਰਪੁਰ, ਗੁਰਵਿੰਦਰ ਕੌਰ ਬਹਿਰਾਮਪੁਰ, ਹਰਪਾਲ ਕੌਰ ਮੁਕਤਸਰ, ਪਰਮਜੀਤ ਕੌਰ ਮੁੱਦਕੀ, ਜਿਲਾ ਪ੍ਰਧਾਨ ਕੁਲਵਿੰਦਰ ਕੌਰ ਫਗਵਾੜਾ, ਜਨਰਲ ਸਕੱਤਰ ਬਲਵਿੰਦਰ ਕੌਰ ਟਿੱਬਾ, ਜਿਲਾ ਆਗੂ ਮਨਜੀਤ ਕੌਰ ਢਿੱਲਵਾਂ, ਰਜਿੰਦਰ ਪਾਲ ਕੌਰ, ਹਰਵਿੰਦਰ ਕੌਰ, ਰਾਣੀ ਸਿੱਧੂ, ਕਮਲਜੀਤ ਕੌਰ, ਪਰਮਜੀਤ ਕੌਰ, ਮੀਨਾ ਰਾਣੀ ਅਤੇ ਆਸਮਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਗੁਜਾਰੀ ਨੂੰ ਲੈ ਕੇ ਸਵਾਲ ਖੜੇ ਕਰਦਿਆਂ ਕਿਹਾ ਕਿ ਜੇਕਰ ਕਿਸੇ ਹੋਰ ਕੰਪਨੀ ਨਾਲ ਨਵਾਂ ਇਕਰਾਰ ਕਰਨਾ ਸੀ ਤਾਂ ਉਸ ਦੀਆਂ ਸਾਰੀਆਂ ਦਫ਼ਤਰੀ ਕਾਰਵਾਈਆਂ ਪਹਿਲਾਂ ਕਿਉਂ ਪੂਰੀਆਂ ਨਹੀਂ ਕੀਤੀਆਂ। ਉਹਨਾਂ ਦੋਸ਼ ਲਾਇਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਸਰਕਾਰੀ ਸਿਮਾਂ ਦੇ ਨਾਂ ਤੇ ਵਰਕਰਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਸੀ ਕਿਉਂਕਿ ਬਗੈਰ ਇੰਟਰਨੈਟ ਡਾਟਾ ਪੈਕ ਦੇ ਵਰਕਰਾਂ ਨੂੰ ਪੱਲਿਉਂ ਪੈਸੇ ਖਰਚ ਕੇ ਸੂਚਨਾਵਾਂ ਮੋਬਾਈਲ ਫੋਨਾਂ ਰਾਹੀਂ ਭੇਜਣੀਆਂ ਪੈਂਦੀਆਂ ਸਨ। ਆਗੂਆਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 15 ਜਨਵਰੀ ਤੱਕ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸੰਘਰਸ਼ ਦਾ ਰਾਹ ਅਖਤਿਆਰ ਕਰਨਗੀਆਂ।

error: copy content is like crime its probhihated