Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing *ਮੁਲਾਜ਼ਮ ਆਗੂਆਂ ਨੂੰ ਜੇਲ੍ਹਾਂ,ਠਾਣਿਆਂ ਅਤੇ ਨਜ਼ਰਬੰਦ ਕਰਨ ਦੇ ਬਾਵਜੂਦ ਐਨ.ਪੀ.ਐਸ. ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆ : ਪ੍ਰਿੰਸ ਪਲਿਆਲ ਗੜਦੀਵਾਲਾ*

*ਮੁਲਾਜ਼ਮ ਆਗੂਆਂ ਨੂੰ ਜੇਲ੍ਹਾਂ,ਠਾਣਿਆਂ ਅਤੇ ਨਜ਼ਰਬੰਦ ਕਰਨ ਦੇ ਬਾਵਜੂਦ ਐਨ.ਪੀ.ਐਸ. ਮੁਲਾਜ਼ਮਾਂ ਨੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆ : ਪ੍ਰਿੰਸ ਪਲਿਆਲ ਗੜਦੀਵਾਲਾ*

ਗੜ੍ਹਦੀਵਾਲਾ 27 ਜਨਵਰੀ (ਪ੍ਰਾਈਮ ਪੰਜਾਬ ਟਾਈਮਜ) 

: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਵਾਇਸ ਪ੍ਰਧਾਨ ਪ੍ਰਿੰਸ ਪਲਿਆਲ ਗੜ੍ਹਦੀਵਾਲਾ ਨੂੰ 26 ਜਨਵਰੀ ਤੜਕਸਾਰ 4:30 ਘਰੋਂ ਚੁੱਕ ਲਿਆ ਅਤੇ ਗੜ੍ਹਦੀਵਾਲਾ ਥਾਣੇ ਦੇ ਵਿੱਚ ਰੱਖਿਆ । ਉਹਨਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੇ ਲਈ ਹਾਅ ਦਾ ਨਾਰਾ ਮਾਰਿਆ ਉਹ ਜਿੰਨਾ ਚਿਰ ਵੀ ਥਾਣੇ ਦੇ ਵਿੱਚ ਨਜ਼ਰ ਬੰਦ ਰਹੇ ਉਨ੍ਹਾਂ ਚਿਰ ਭੁੱਖ ਹੜਤਾਲ ਤੇ ਵੀ ਰਹੇ। ਐਨ.ਪੀ.ਐਸ ਮੁਲਾਜ਼ਮ ਸਾਥੀਆਂ ਨੇ ਇਕੱਠੇ ਹੋ ਕੇ ਗੜ੍ਹਦੀਵਾਲਾ ਥਾਣੇ ਦੇ ਵਿੱਚ ਨਾਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਪ੍ਰਿੰਸ ਪਲਿਆਲ ਗੜ੍ਹਦੀਵਾਲਾ ਨੂੰ ਥਾਣੇ ‘ਚੋਂ ਰਿਹਾਅ ਕਰਵਾਇਆ ਗਿਆ । ਉਹਨਾਂ ਕਿਹਾ ਕਿ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਦਿੱਤੇ ਹੋਏ ਅਖਬਾਰਾਂ ਵਿੱਚ ਬਿਆਨਾਂ ਤੋਂ ਇਨੀ ਡਰ ਗਈ ਕਿ 77ਵੇਂ ਗਣਤੰਤਰ ਦਿਵਸ ਵਿੱਚ ਸ਼ਾਮਿਲ ਹੋਣ ਜਾ ਰਹੇ ਮੁਲਾਜ਼ਮਾਂ ਦੀਆਂ ਅੰਦਰ ਜਾਣ ਤੋਂ ਪਹਿਲਾਂ ਕਾਲੀਆਂ ਚੁੰਨੀਆਂ ਅਤੇ ਕਾਲੀਆਂ ਜੈਕਟਾਂ ਵੀ ਉਤਰਵਾਈਆਂ ਗਈਆਂ ਜੋ ਕਿ ਇੱਕ ਨਿੰਦਣਯੋਗ ਗੱਲ ਹੈ । ਉਹਨਾਂ ਕਿਹਾ ਕਿ ਸਰਕਾਰ ਬੁਖਲਾ ਗਈ ਹੈ ਜਿਸ ਕਰਕੇ ਇਹੋ ਜਿਹੇ ਕੰਮ ਕਰਨ ਲੱਗ ਪਈ ਹੈ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਨ ਤੋਂ ਭੱਜ ਰਹੀ । ਉਹਨਾਂ ਕਿਹਾ ਕਿ ਸੰਘਰਸ਼ ਕਰਨ ਤੋਂ ਜੇਲਾਂ ਠਾਣੇ ਅਤੇ ਨਜ਼ਰਬੰਦੀ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਤੋਂ ਨਹੀਂ ਰੋਕ ਸਕਦੀ ਜਦ ਵੀ ਮੁੱਖ ਮੰਤਰੀ ਪੰਜਾਬ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਉਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਬਹੁਤ ਗਿਣਤੀ ਵਿੱਚ ਮੁਲਾਜ਼ਮ ਸਾਥੀ ਸ਼ਾਮਿਲ ਹੋਏ ਜਿਸ ਵਿੱਚ ਸੰਜੀਵ ਧੂਤ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ, ਰਜਤ ਮਹਾਜਨ ਪ੍ਰਧਾਨ ਬਲਾਕ ਮੁਕੇਰੀਆਂ, ਸਤੀਸ਼ ਕੁਮਾਰ, ਸ਼ਸ਼ੀਕਾਂਤ ਜਗਵਿੰਦਰ ਸਿੰਘ ਮਾਛੀਆਂ, ਦੀਪਕ ਕੌਂਡਲ, ਰਮਨਦੀਪ ਕੁਮਾਰ, ਬਰਿੰਦਰ ਵਿੱਕੀ,ਸੱਤ ਪ੍ਰਕਾਸ਼,ਗੁਰਮੁੱਖ ਸਿੰਘ ਬਲਾਲਾ, ਜਗਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਭੁਪਿੰਦਰ ਸਿੰਘ, ਜਗਿੰਦਰ ਸਿੰਘ ਰਮਨ ਕੁਮਾਰ ਸ਼ਰਮਾ ,ਸਰਤਾਜ ਸਿੰਘ, ਸਚਿਨ ਕੁਮਾਰ, ਸਰਬਜੀਤ ਸਿੰਘ, ਸੰਜੀਵ ਕੁਮਾਰ, ਨਵਤੇਜ ਸਿੰਘ, ਲਖਬੀਰ ਸਿੰਘ ,ਅਨਿਲ ਕੁਮਾਰ, ਦੀਪਕ ਕੋਡਲ, ਮਹਿੰਦਰ ਸਿੰਘ, ਬਚਿੱਤਰ ਸਿੰਘ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਚਰਨਜੀਤ ਸਿੰਘ, ਮਨੋਜ ਕੁਮਾਰ ਸ਼ਰਮਾ ਸ਼ਸ਼ੀਕਾਂਤ, ਹਰਜਿੰਦਰ ਸਿੰਘ ਟੋਨੀ, ਹਾਜ਼ਰ ਸਨ।

error: copy content is like crime its probhihated