Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਰਿਕਾਰਡ ਸੀਟਾਂ ਨਾਲ ਸਰਕਾਰ ਬਨਾਉਣ ਦੇ ਬਾਵਜੂਦ ਰੋਜਾਨਾ ਦੇ ਰੋਸ ਮੁਜਾਹਰੇ ‘ਆਪ’ ਲੀਡਰਸ਼ਿਪ ਲਈ ਸ਼ਰਮ ਦੀ ਗੱਲ – ਨਿਤਿਨ ਚੱਢਾ

ਰਿਕਾਰਡ ਸੀਟਾਂ ਨਾਲ ਸਰਕਾਰ ਬਨਾਉਣ ਦੇ ਬਾਵਜੂਦ ਰੋਜਾਨਾ ਦੇ ਰੋਸ ਮੁਜਾਹਰੇ ‘ਆਪ’ ਲੀਡਰਸ਼ਿਪ ਲਈ ਸ਼ਰਮ ਦੀ ਗੱਲ – ਨਿਤਿਨ ਚੱਢਾ

ਫਗਵਾੜਾ  (ਲਾਲੀ ਦਾਦਰ)

* ਭਾਜਪਾ ਮੰਡਲ ਫਗਵਾੜਾ ਨੇ ਫੂਕਿਆ ਭਗਵੰਤ ਮਾਨ ਸਰਕਾਰ ਦਾ ਪੁਤਲਾ

11 ਜਨਵਰੀ  – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚਿਤਾਵਨੀ ਤੋਂ ਬਾਅਦ ਬੇਸ਼ਕ ਸੂਬੇ ਦੇ ਪੀ.ਸੀ.ਐਸ. ਅਫਸਰ ਅੱਜ ਬਾਅਦ ਦੁਪਿਹਰ ਹੜਤਾਲ ਵਾਪਸ ਲੈ ਕੇ ਡਿਉਟੀ ਤੇ ਮੁੜ ਆਏ ਪਰ ਅਫਸਰਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਸਰਕਰੀ ਦਫਤਰਾਂ ‘ਚ ਪੇਸ਼ ਆ ਰਹੀ ਸਮੱਸਿਆ ਦੇ ਰੋਸ ਵਜੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਮਾਰਗ ਦਰਸ਼ਨ ਹੇਠ ਮੰਡਲ ਫਗਵਾੜਾ ਦੇ ਭਾਜਪਾ ਵਰਕਰਾਂ ਨੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ। ਪੁਤਲਾ ਫੂਕਣ ਸਮੇਂ ਸਾਬਕਾ ਮੇਅਰ ਅਰੁਣ ਖੋਸਲਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਅਤੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਮੁੱਖ ਮੰਤਰੀ ਦੀ ਚਿਤਾਵਨੀ ਅਤੇ ਅਫਸਰਾਂ ਦੇ ਡਿਊਟੀ ਤੇ ਮੁੜ ਆਉਣ ਸਬੰਧੀ ਟਿੱਪਣੀ ਕਰਦਿਆਂ ਭਾਜਪਾ ਆਗੂ ਨਿਤਿਨ ਚੱਢਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਅੱਜ ਸੂਬੇ ਭਰ ‘ਚ ਕੀਤੇ ਰੋਸ ਮੁਜਾਹਰਿਆਂ ਨੇ ਮੁੱਖ ਮੰਤਰੀ ਨੂੰ ਸਖਤ ਐਕਸ਼ਨ ਲੈਣ ਲਈ ਮਜਬੂਰ ਕੀਤਾ। ਜਿਸ ਦੇ ਸਿੱਟੇ ਵਜੋਂ ਅਫਸਰਾਂ ਨੂੰ ਵਾਪਸ ਡਿਊਟੀ ‘ਤੇ ਮੁੜਨਾ ਪਿਆ ਅਤੇ ਆਮ ਜਨਤਾ ਨੂੰ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ 117 ਵਿਚੋਂ ਰਿਕਾਰਡ 92 ਵਿਧਾਨਸਭਾ ਸੀਟਾਂ ਜਿੱਤ ਕੇ ਸਰਕਾਰ ਬਨਾਉਣ ਦੇ ਬਾਵਜੂਦ ਜੇਕਰ ਆਮ ਆਦਮੀ ਪਾਰਟੀ ਦੇ ਖਿਲਾਫ ਸੂਬੇ ਭਰ ‘ਚ ਰੋਜਾਨਾ ਰੋਸ ਮੁਜਾਹਰੇ ਹੋ ਰਹੇ ਹਨ ਤਾਂ ਇਹ ‘ਆਪ’ ਕਨਵੀਨਰ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਸ਼ਰਮ ਦੀ ਗੱਲ ਹੈ। ਇਸ ਮੌਕੇ ਪਰਮਜੀਤ ਪੰਮਾ ਚਾਚੋਕੀ, ਪਰਮਜੀਤ ਖੁਰਾਣਾ, ਭੂਸ਼ਨ ਕਾਲੀਆ, ਵਿੱਕੀ ਸੂਦ, ਬਸੰਤ, ਜੀਤਾ ਪਾਂਡਾ, ਦਰਸ਼ਨ ਲਾਲ ਫੋਰਮੈਨ, ਪਰਮਿੰਦਰ ਸਿੰਘ, ਅਮਿਤ ਸਚਦੇਵਾ, ਲਾਡੀ ਖੋਸਲਾ, ਅਸ਼ੋਕ ਜਲੋਟਾ, ਸਤਿੰਦਰ, ਰੀਨਾ ਖੋਸਲਾ, ਰਜਿੰਦਰ ਕੌਰ ਡਾਬਰੀ, ਬੀਬਾਂ, ਭੋਲੀ, ਵਿਸ਼ਾਲ ਦੁੱਗਲ, ਪ੍ਰਿੰਸ ਸੈਣੀ, ਰਿਤਿਕ ਭਗਤਪੁਰਾ, ਗੁਰਪ੍ਰੀਤ ਮਾਨ, ਅਮਨ ਸਰੋਆ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਹਾਜਰ ਸਨ।