Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਨਗਰ ਕੌਂਸਲ ਗੜਦੀਵਾਲਾ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ  ਇੰਡੀਅਨ ਸਵੱਛਤਾ ਲੀਗ’ ਮੁਹਿੰਮ….

ਨਗਰ ਕੌਂਸਲ ਗੜਦੀਵਾਲਾ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ  ਇੰਡੀਅਨ ਸਵੱਛਤਾ ਲੀਗ’ ਮੁਹਿੰਮ….

ਗੜ੍ਹਦੀਵਾਲਾ (ਚੌਧਰੀ /ਯੋਗੇਸ਼ ਗੁਪਤਾ) 

ਨਗਰ ਕੌਂਸਲ ਗੜਦੀਵਾਲਾ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ  ਇੰਡੀਅਨ ਸਵੱਛਤਾ ਲੀਗ’ ਮੁਹਿੰਮ ਦੀ ਰੈਲੀ ਕੱਢ ਕੇ ਕੀਤੀ ਸ਼ੁਰੂਆਤ 

17 ਸਤੰਬਰ : ਇੰਡੀਅਨ ਸਵੱਛਤਾ ਲੀਗ’ ਦੇ ਅਧੀਨ ‘ਯੂਥ ਰੈਲੀ ‘ ਨਗਰ ਕੌਸਲ ਗੜ੍ਹਦੀਵਾਸ ਵਲੋਂ Garhdiwala Vs Garbage ਅਧੀਨ ਰੈਲੀ ਕੱਢੀ ਗਈ। ਜਿਸ ਵਿਚ ਗੜਦੀਵਾਲਾ ਸ਼ਹਿਰ ਨੂੰ ‘ ਗੜ੍ਹਦੀਵਾਲਾ ਸਵੱਛਤਾ ਚੈਂਪੀਅਨ ‘ ਦਾ ਨਾਮ ਦਿੱਤਾ ਗਿਆ। ਇਸ ਰੈਲੀ ਦੀ ਸ਼ੁਰੂਆਤ ਦੁਸ਼ਹਿਰਾ ਗਰਾਊਂਡ ਗੜ੍ਹਦੀਵਾਲਾ ਤੋਂ ਕੀਤੀ ਗਈ । ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਸਾਬਕਾ ਨਗਰ  ਕੌਂਸਲ ਪ੍ਰਧਾਨ ਚੌਧਰੀ ਪਰਮਜੀਤ ਕੌਰ ਸਹੋਤਾ ਦੁਆਰਾ ਰਵਾਨਾ ਕੀਤਾ ਗਿਆ।

ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਜਿਲ੍ਹਾ ਯੂਥ  ਪ੍ਰਧਾਨ ਆਮ ਆਦਮੀ ਪਾਰਟੀ’ ਵਿਸ਼ੇਸ ਤੌਰ ਤੇ ਹਾਜਰ ਹੋਏ। ਇਸ ਮੌਕੇ ਤੇ ਹਾਜਰ ਸਕੂਲਾਂ ਦੇ ਬੱਚਿਆਂ ਨੂੰ ‘ਇੰਡੀਅਨ ਸਵੱਛਤਾ ਲੀਗ ਸਬੰਧੀ ਕਾਰਜ ਸਾਧਕ ਅਫਸਰ  ਸਿਮਰਨ ਸਿੰਘ ਢੀਂਡਸਾ ਅਤੇ ਸਮੂਹ ਸਟਾਫ ਵਲੋਂ ਟੋਪੀਆਂ ਵੰਡੀਆਂ ਗਈਆਂ। ਇਸ ਰੈਲੀ ਵਿੱਚ ਸ਼ਹਿਰ ਵਾਸੀਆਂ ਨੂੰ ( ਮੇਰਾ ਕੂੜਾ ਮੇਰੀ ਜਿੰਮੇਦਾਰੀ ‘ਮੇਰਾ ਸ਼ਹਿਰ ਮੇਰਾ ਮਾਣ’  ਪਲਾਸਟਿਕ ਹਟਾਓ ਧਰਤੀ ਬਚਾਓ ਆਦਿ ਵੱਖ-੨ ਨਾਅਰਿਆਂ ਦੁਆਰਾ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਜ਼ੋਰ – ਸ਼ੋਰ ਨਾਲ ਨਾਅਰੇ ਲਗਾ ਤੇ ਜਾਗਰੂਕ ਕੀਤਾ ਗਿਆ।

ਰੈਲੀ ਦੁਸਹਿਰਾ ਗਰਾਉਡ ਤੋਂ ਸ਼ੂਰੂ ਹੋਕੇ  ਮੇਨ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਵੋ ਨਗਰ ਕੌਂਸਲ ਗੜਦੀਵਾਲਾ ਵਿਖੇ ਸਮਾਪਤ ਹੋਈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵਿਚ ਫਲ ਵੰਡੇ ਗਏ। ਇਸ ਰੈਲੀ ਵਿਚ ਪੁਲਿਸ ਵਿਭਾਗ ਅਤੇ ਸੇਹਤ ਵਿਭਾਗ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਸਾਬਕਾ ਐਮ ਸੀ ਰਾਜ ਗੁਪਤਾ,ਸਾਬਕਾ ਵਾਇਸ ਪ੍ਰਧਾਨ ਰਛਪਾਲ ਸਿੰਘ, ਸਾਬਕਾ ਸਾਬਕਾ ਐਮ ਸੀ ਭੁਪਿੰਦਰ ਮਹੰਤ ਕੈਪਟਨ ਕੁਮਾਰ( ਲੇਖਾਕਾਰ ) ,ਮੈਡਮ ਤ੍ਰਿਪਤਾ ਦੇਵੀ ( ਸੀ. ਐਫ ) ਸਮੂਹ ਸਟਾਫ, ਪਰਮਜੀਤ ਸਿੰਘ ਢੱਟ , ਨਿਸ਼ਾਨ ਸਿੰਘ, ਜਸਵੀਰ ਸਿੰਘ “ਰੂਪੋਵਾਲ, ਅਵਤਾਰ ਸਿੰਘ ਜੇ ਈ,ਡਾ.ਵਿਜੇ ਕੁਮਾਰ, ਸੁਨੀਤਾ ਕਲਿਆਣ, ਵਿਨੇ ਕੌਸ਼ਲ, ਮਮਤਾ ਰਾਣੀ, ਰੇਸ਼ਮ ਸਿੰਘ ਐਮ, ਸੀ ਹਾਜ਼ਰ ਸਨ